ਅਮਰੀਕਾ ਦੀ ਚੀਨੀ ਕੰਪਨੀਆਂ ਖ਼ਿਲਾਫ ਕਾਰਵਾਈ ਤੋਂ ਚਿੜ੍ਹਿਆ ਡਰੈਗਨ, ਬਦਲਾ ਲੈਣ ਦੀ ਦਿੱਤੀ ਚਿਤਾਵਨੀ
Monday, Jul 12, 2021 - 04:55 PM (IST)
ਬੀਜਿੰਗ : ਚੀਨ ਨੇ ਐਤਵਾਰ ਨੂੰ ਕਿਹਾ ਕਿ ਉਹ ਉਈਗਰ ਭਾਈਚਾਰੇ ਅਤੇ ਹੋਰ ਮੁਸਲਿਮ ਨਸਲੀ ਘੱਟਗਿਣਤੀਆਂ ਨਾਲ ਬਦਸਲੂਕੀ ਕਰਨ ਵਿੱਚ ਕਥਿਤ ਭੂਮਿਕਾ ਨੂੰ ਲੈ ਕੇ ਚੀਨੀ ਕੰਪਨੀਆਂ ਨੂੰ ਕਾਲੀ ਸੂਚੀ ਵਿੱਚ ਪਾਉਣ ਦੀ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਲਈ ‘ਜ਼ਰੂਰੀ ਕਦਮ’ ਚੁੱਕੇਗਾ। ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ "ਚੀਨੀ ਉੱਦਮਾਂ ਦਾ ਨਾਜਾਇਜ਼ ਦਮਨ ਅਤੇ ਅੰਤਰਰਾਸ਼ਟਰੀ ਆਰਥਿਕ ਅਤੇ ਵਪਾਰ ਨਿਯਮਾਂ ਦੀ ਗੰਭੀਰ ਉਲੰਘਣਾ ਹੈ।"
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਚੀਨ "ਚੀਨੀ ਕੰਪਨੀਆਂ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇਗਾ।" ਚੀਨ ਨੇ ਆਪਣੇ ਸੁਦੂਰ ਪੱਛਮੀ ਖ਼ੇਤਰ ਸ਼ਿਨਜਿਆਂਗ ਵਿਚ ਉਈਗਰ ਭਾਈਚਾਰੇ ਦੇ ਲੋਕਾਂ ਨੂੰ ਮਨਮਰਜੀ ਨਾਲ ਹਿਰਾਸਤ ਵਿਚ ਰੱਖੇ ਜਾਣ ਅਤੇ ਲੇਬਰ ਕੋਲੋਂ ਜ਼ਬਰੀ ਮਜਦੂਰੀ ਕਰਵਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਨੇ ਆਪਣੀਆਂ ਕੰਪਨੀਆਂ ਅਤੇ ਕਾਰਜਕਾਰੀ ਅਧਿਕਾਰੀਆਂ ਖ਼ਿਲਾਫ਼ ਲਾਈਆਂ ਪਾਬੰਦੀਆਂ ਦੇ ਜਵਾਬ ਵਿੱਚ ਵੀਜ਼ਾ ਅਤੇ ਵਿੱਤੀ ਸਬੰਧਾਂ ‘ਤੇ ਪਾਬੰਦੀਆਂ ਲਗਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Jet Airways ਦੇ ਮੁਲਾਜ਼ਮਾਂ ਦੇ ਬਕਾਏ ਨੂੰ ਲੈ ਕੇ ਫਸਿਆ ਪੇਚ, ਲੱਖਾਂ ਦੀ ਥਾਂ 23 ਹਜ਼ਾਰ ਦੇਣ ਦਾ ਪ੍ਰਸਤਾਵ
ਜ਼ਿਕਰਯੋਗ ਹੈ ਕਿ ਯੂ.ਐੱਸ ਦੇ ਵਣਜ ਵਿਭਾਗ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਲੈਕਟ੍ਰਾਨਿਕਸ ਅਤੇ ਟੈਕਨੋਲੋਜੀ ਕੰਪਨੀਆਂ ਅਤੇ ਹੋਰ ਵਪਾਰਕ ਸੰਸਥਾਵਾਂ ਨੇ ਸ਼ਿਨਜਿਆਂਗ ਵਿੱਚ ਮੁਸਲਿਮ ਘੱਟ ਗਿਣਤੀਆਂ ਖ਼ਿਲਾਫ਼ “ਚੀਨ ਸਰਕਾਰ ਦੇ ਜਬਰ, ਜਨਤਕ ਨਜ਼ਰਬੰਦੀ ਅਤੇ ਉੱਚ-ਟੈਕਨਾਲੌਜੀ ਦੀ ਨਿਗਰਾਨੀ ਦੀ ਮੁਹਿੰਮ” ਨੂੰ ਸਮਰੱਥ ਕਰਨ ਵਿਚ ਸਹਾਇਤਾ ਕੀਤੀ ਹੈ। ਇਨ੍ਹਾਂ ਪਾਬੰਦੀਆਂ ਦੇ ਤਹਿਤ, ਅਮਰੀਕਾ ਇਨ੍ਹਾਂ ਚੀਨੀ ਕੰਪਨੀਆਂ ਨੂੰ ਉਪਕਰਣ ਜਾਂ ਹੋਰ ਚੀਜ਼ਾਂ ਨਹੀਂ ਵੇਚ ਸਕਦੇ।
ਇਹ ਵੀ ਪੜ੍ਹੋ: ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ PNB ਨੇ ਸ਼ੁਰੂ ਕੀਤੀ ਖ਼ਾਸ ਸਹੂਲਤ, ਇਸ ਤਰ੍ਹਾਂ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।