ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ''ਚ ਐਡਮਿੰਟਨ ''ਚ ਔਰਤਾਂ ਨੇ ਕੱਢਿਆ ਮਾਰਚ (ਤਸਵੀਰਾਂ)

Monday, Mar 06, 2017 - 11:51 AM (IST)

 ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ''ਚ ਐਡਮਿੰਟਨ ''ਚ ਔਰਤਾਂ ਨੇ ਕੱਢਿਆ ਮਾਰਚ (ਤਸਵੀਰਾਂ)
ਐਡਮਿੰਟਨ— ਅੰਤਰਰਾਸਟਰੀ ਮਹਿਲਾ ਦਿਵਸ ''ਤੇ ਐਤਵਾਰ ਨੂੰ ਔਰਤਾਂ, ਪੁਰਸ਼ਾਂ ਅਤੇ ਬੱਚਿਆਂ ਨੇ ਮਿਲ ਕੇ ਐਡਮਿੰਟਨ ਦੀਆਂ ਸੜਕਾਂ ''ਤੇ ਮਾਰਚ ਕੱਢਿਆ। ਮਾਰਚ ਕੱਢਣ ਵਾਲੀ ਕਮੇਟੀ ਦੀ ਮੈਂਬਰ ਮੈਰੀਅਨ ਐਡਵਾਰਡਸ ਨੇ ਕਿਹਾ ਕਿ ਅਮਰੀਕਾ ਵਿਚ ਹਾਲ ਵਿਚ ਹੋਏ ਘਟਨਾਚੱਕਰਾਂ ਨੇ ਔਰਤਾਂ ਅਤੇ ਪੁਰਸ਼ਾਂ ਦੀ ਸਮਾਨਤਾ ਵਿਚ ਇਕ ਹੋਰ ਖੱਡ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਔਰਤਾਂ ਦੇ ਵਿਰੋਧ ਵਿਚ ਵਾਧਾ ਹੋਇਆ ਹੈ ਅਤੇ ਔਰਤਾਂ ਦੇ ਸ਼ਸ਼ਕਤੀਕਰਨ ਲਈ ਇਹ ਵਧੀਆ ਵੀ ਹੈ। ਇਸ ਵਿਰੋਧ ਨੇ ਔਰਤਾਂ ਨੂੰ ਆਪਣਾ ਪੱਖ ਰੱਖਣ ਦੀ ਹਿੰਮਤ ਦਿੱਤੀ ਹੈ।
ਐਡਵਾਰਡਸ ਨੇ ਕਿਹਾ ਕਿ ਹੁਣ ਸਮਾਂ ਬਦਲਾਅ ਚਾਹੁੰਦਾ ਹੈ। ਐਡਵਾਰਡਸ ਨੇ ਸਾਲ 2011 ਵਿਚ ਐਡਮਿੰਟਨ ਵਿਚ ਇਸ ਤਰ੍ਹਾਂ ਦੇ ਪਹਿਲੇ ਮਾਰਚ ਦਾ ਆਯੋਜਨ ਕੀਤਾ ਸੀ। ਇਸ ਦਾ ਮਕਸਦ ਬਦਲਾਅ ਨੂੰ ਲੈ ਕੇ ਔਰਤਾਂ ਦੇ ਵਿਚਾਰਾਂ ਨੂੰ ਜਾਣਨਾ ਸੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਮਾਜ, ਅਰਥਵਿਵਸਥਾ ਅਤੇ ਹਰ ਚੀਜ਼ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਪੂਰੀ ਦੁਨੀਆ ਵਿਚ 8 ਮਾਰਚ ਨੂੰ ਮਨਾਇਆ ਜਾਂਦਾ ਹੈ।

 


author

Kulvinder Mahi

News Editor

Related News