'ਡੈਲਟਾ ਵੇਰੀਐਂਟ ਨਾਲ ਇਨਫੈਕਟਿਡ ਮਰੀਜ਼ਾਂ ਦੇ ਹਸਪਤਾਲ 'ਚ ਦਾਖਲ ਹੋਣ ਦਾ ਖ਼ਦਸ਼ਾ ਦੁੱਗਣਾ'
Wednesday, Sep 01, 2021 - 11:23 PM (IST)
ਲੰਡਨ-ਕੋਵਿਡ-19 ਦੇ ਜ਼ਿਆਦਾ ਇਨਫੈਕਸ਼ਨ ਡੈਲਟਾ ਵੇਰੀਐਂਟ ਨਾਲ ਇਨਫੈਕਟਿਡ ਲੋਕਾਂ ਨੂੰ ਹਸਪਤਾਲ 'ਚ ਦਾਖਲ ਕੀਤੇ ਜਾਣ ਦੀ ਲੋੜ ਉਨ੍ਹਾਂ ਲੋਕਾਂ ਦੀ ਤੁਲਨਾ 'ਚ ਦੁੱਗਣੀ ਹੁੰਦੀ ਹੈ ਜੋ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਵੇਰੀਐਂਟਾਂ ਨਾਲ ਇਨਫੈਕਟਿਡ ਹੋਏ ਹਨ। ਬ੍ਰਿਟੇਨ ਦੇ ਇਕ ਨਵੇਂ ਅਧਿਐਨ ਦੇ ਨਤੀਜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦੂਜੀ ਲਹਿਰ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਡੈਲਟਾ ਵੇਰੀਐਂਟ ਨੂੰ ਮੰਨਿਆ ਗਿਆ ਸੀ।
ਇਹ ਵੀ ਪੜ੍ਹੋ : ਅਫਗਾਨ ਸੰਕਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਫੌਜੀ ਬਲਾਂ ਲਈ ਵਧ ਰਿਹਾ ਸਮਰਥਨ
ਦੁਨੀਆ ਭਰ 'ਚ ਸ਼ੁਰੂਆਤ 'ਚ ਫੈਲੇ ਕੋਵਿਡ-19 ਦੇ ਅਲਫਾ ਵੇਰੀਐਂਟ ਦੀ ਤੁਲਨਾ 'ਚ ਨਵਾਂ ਡੈਲਟਾ ਵੇਰੀਐਂਟ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਪਰ ਅਜੇ ਇਹ ਸਪੱਸ਼ਟ ਹੈ ਕਿ ਉਮੀਦ ਤੋਂ ਜ਼ਿਆਦਾ ਗੰਭੀਰ ਹੈ ਜਾਂ ਨਹੀਂ। ਇਸ ਦਾ ਇਕ ਕਾਰਨ ਇਹ ਹੈ ਕਿ ਡੈਲਟਾ ਵੇਰੀਐਂਟ ਦਾ ਇਨਫੈਕਸ਼ਨ ਅਜਿਹੇ ਸਮੇਂ 'ਚ ਫੈਲਣਾ ਸ਼ੁਰੂ ਹੋਇਆ ਹੈ ਜਦ ਕਈ ਦੇਸ਼ਾਂ ਨੇ ਗਲੋਬਲੀ ਮਹਾਮਾਰੀ ਕਾਰਨ ਲਾਗੂ ਪਾਬੰਦੀਆਂ 'ਚ ਢਿੱਲ ਦੇ ਦਿੱਤੀ ਹੈ ਅਤੇ ਆਬਾਦੀ ਦੇ ਵੱਡੇ ਹਿੱਸੇ ਨੂੰ ਟੀਕਾ ਨਹੀਂ ਲੱਗਿਆ ਹੈ।
ਇਹ ਵੀ ਪੜ੍ਹੋ : ਕੁਲਦੀਪ ਸਿੰਘ ਭੱਟੀ ਨੂੰ ਸਦਮਾ, ਪਤਨੀ ਦਾ ਹੋਇਆ ਦੇਹਾਂਤ
'ਪਬਲਿਕ ਹੈਲਥ ਇੰਗਲੈਂਡ' ਦੇ ਖੋਜਕਰਤਾਵਾਂ ਨੇ ਮਾਰਚ ਤੋਂ ਮਈ ਦਰਮਿਆਨ ਕੋਵਿਡ-19 ਦੇ 40,000 ਤੋਂ ਜ਼ਿਆਦਾ ਮਾਮਲਿਆਂ ਦੀ ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਦਰ ਦੇ ਸੰਦਰਭ 'ਚ ਸਮੀਖਿਆ ਕੀਤੀ। ਇਸ ਮਿਆਦ 'ਚ ਡੈਲਟਾ ਵੇਰੀਐਂਟ ਬ੍ਰਿਟੇਨ 'ਚ ਫੈਲਣਾ ਸ਼ੁਰੂ ਹੋਇਆ ਸੀ। ਇਸ ਅਧਿਐਨ ਦੇ ਨਜੀਤੇ ਸਕਾਟਲੈਂਡ ਦੇ ਇਕ ਅਧਿਐਨ ਤੋਂ ਸ਼ੁਰੂਆਤੀ ਨਤੀਜਿਆਂ ਨਾਲ ਮਿਲਦੇ ਹਨ ਕਿ ਡੈਲਟਾ ਵੇਰੀਐਂਟ ਦੇ ਇਨਫੈਕਸ਼ਨ ਦੇ ਕਾਰਨ ਹਸਪਤਾਲ 'ਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਵੇਂ ਅਧਿਐਨ 'ਚ ਜਿਨ੍ਹਾਂ ਮਾਮਲਿਆਂ ਦੀ ਸਮੀਖਿਆ ਕੀਤੀ ਗਈ ਉਨ੍ਹਾਂ 'ਚ ਦੋ ਫੀਸਦੀ ਤੋਂ ਵੀ ਘੱਟ ਅਜਿਹੇ ਲੋਕ ਹਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।