ਬਹਾਮਾਸ 'ਚ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 44
Monday, Sep 09, 2019 - 02:12 PM (IST)

ਸੈਨ ਜੁਆਨ— ਬਹਾਮਾਸ 'ਚ ਡੋਰੀਅਨ ਤੂਫਾਨ ਕਾਰਨ ਹੁਣ ਤਕ 44 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਮੰਤਰੀ ਡੁਆਨੇ ਸੈਂਡਸ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਹੋਰ ਲਾਸ਼ਾਂ ਮਿਲਣ ਦਾ ਖਦਸ਼ਾ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਵਾਲੀ ਹੈ। ਰਿਪੋਰਟ ਮੁਤਾਬਕ ਬਹੁਤ ਸਾਰੇ ਲੋਕ ਲਹਿਰਾਂ 'ਚ ਰੁੜ੍ਹ ਗਏ ਹੋਣਗੇ, ਜਿਨ੍ਹਾਂ ਦੀਆਂ ਲਾਸ਼ਾਂ ਮਿਲਣੀਆਂ ਵੀ ਔਖੀਆਂ ਹਨ।
ਅਮਰੀਕੀ ਕੋਸਟ ਗਾਰਡ ਨੇ ਦੱਸਿਆ ਕਿ ਹੁਣ ਤਕ ਉਨ੍ਹਾਂ ਨੇ 308 ਲੋਕਾਂ ਨੂੰ ਸੁਰੱਖਿਅਤ ਬਚਾਇਆ ਹੈ ਤੇ ਉਨ੍ਹਾਂ ਵਲੋਂ ਬਚਾਅ ਕਾਰਜ ਅਜੇ ਵੀ ਚੱਲ ਰਿਹਾ ਹੈ। ਬਹੁਤ ਸਾਰੇ ਲੋਕ ਬਿਨਾਂ ਬੱਤੀ ਦੇ ਹੀ ਕੰਮ ਚਲਾ ਰਹੇ ਹਨ। ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਡੋਰੀਅਨ ਤੂਫਾਨ ਕੈਨੇਡਾ ਵੱਲ ਮੁੜ ਗਿਆ ਹੈ, ਜਿੱਥੇ ਇਸ ਕਾਰਨ ਕਾਫੀ ਨੁਕਸਾਨ ਪੁੱਜਾ ਹੈ। ਉੱਥੇ ਤੂਫਾਨ ਨੇ ਕਈ ਦਰੱਖਤ ਜੜ੍ਹੋਂ ਪੁੱਟ ਦਿੱਤੇ ਜੋ ਲੋਕਾਂ ਦੇ ਘਰਾਂ 'ਤੇ ਜਾ ਡਿੱਗੇ ਤੇ ਇਕ ਇਮਾਰਤ 'ਤੇ ਕਰੇਨ ਡਿੱਗ ਗਈ। ਇਮਾਰਤ 'ਚ ਫਸੇ ਲੋਕਾਂ ਨੂੰ ਬਚਾ ਲਿਆ ਗਿਆ। ਜਾਣਕਾਰੀ ਮੁਤਾਬਕ 36 ਲੋਕ ਅਬੈਕੋ ਟਾਪੂ 'ਤੇ ਮਾਰੇ ਗਏ ਅਤੇ ਹੋਰ 8 ਦੀ ਮੌਤ ਗਰੈਂਡ ਬਹਾਮਾ ਟਾਪੂ 'ਤੇ ਹੋਈ।