ਡੋਨਾਲਡ ਟਰੰਪ ਕੈਪੀਟਲ ਹਿੱਲ ਸਮੇਤ ਕਈ ਜਾਂਚਾਂ ਦਾ ਕਰਨਗੇ ਸਾਹਮਣੇ
Friday, Dec 03, 2021 - 08:48 PM (IST)
ਨਿਊਯਾਰਕ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲ ਕੈਪੀਟਲ ਹਿੱਲ 'ਤੇ 6 ਜਨਵਰੀ ਨੂੰ ਹਮਲੇ ਦੀ ਜਾਂਚ ਕਰਨ ਵਾਲੀ ਸੰਸਦ ਦੀ ਕਮੇਟੀ ਵੱਲੋਂ ਰਿਕਾਰਡ ਨੂੰ ਜਾਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਦੂਜੇ ਪਾਸੇ ਅਗਲੇ ਹਫ਼ਤੇ ਅਤੇ ਨਵੇਂ ਸਾਲ 'ਚ ਉਨ੍ਹਾਂ ਨੂੰ ਕੁਝ ਹੋਰ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੂੰ ਦੋ ਮੁੱਖ ਸੂਬਿਆਂ ਨਿਊਯਾਰਕ ਅਤੇ ਜਾਰਜੀਆ 'ਚ ਅਪਰਾਧਿਕ ਜਾਂਚ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਨੂੰ ਲੈ ਕੇ ਵੀ ਮੁਕੱਦਮੇ ਦਾ ਵੀ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ਦਾ ਦਾਅਵਾ-ਰੂਸ ਨੇ ਸਰਹੱਦ 'ਤੇ ਤਾਇਨਾਤ ਕੀਤੇ 94 ਹਜ਼ਾਰ ਤੋਂ ਜ਼ਿਆਦਾ ਫੌਜੀ
ਟਰੰਪ ਦੇ ਵਿਰੁੱਧ ਇਸ ਸੰਬੰਧ 'ਚ ਵੀ ਜਾਂਚ ਹੋਵੇਗੀ ਕਿ ਕੀ ਉਨ੍ਹਾਂ ਨੇ ਕੈਪੀਟਲ ਹਿੱਲ 'ਤੇ ਧਾਵਾ ਬੋਲਣ ਲਈ ਆਪਣੇ ਸਮਰਥਕਾਂ ਨੂੰ ਭੜਕਾਇਆ ਸੀ। ਟਰੰਪ 2016 ਦੀਆਂ ਚੋਣਾਂ 'ਚ ਰੂਸ ਦੇ ਦਖਲ ਦੇ ਸੰਬੰਧ 'ਚ ਜਾਂਚ ਨੂੰ ਰਾਜਨੀਤੀ ਨਾਲ ਪ੍ਰੇਰਿਤ ਦੱਸ ਕੇ ਖਾਰਿਜ ਕਰ ਚੁੱਕੇ ਹਨ। ਭੀੜ ਨੂੰ ਭੜਕਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ 'ਤੇ ਟਰੰਪ ਦੇਸ਼ ਦੇ ਇਤਿਹਾਸ 'ਚ ਅਜਿਹੇ ਪਹਿਲੇ ਸਾਬਕਾ ਰਾਸ਼ਟਰਪਤੀ ਹੋ ਜਾਣਗੇ। ਇਸ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਸਕਦਾ ਹੈ ਅਤੇ ਰਾਜਨੀਤੀ ਭਵਿੱਖ ਵੀ ਦਾਅ 'ਤੇ ਲੱਗ ਜਾਵੇਗਾ ਕਿਉਂਕਿ ਉਹ ਫਿਰ ਤੋਂ ਰਾਸ਼ਟਰਪਤੀ ਬਣਨ ਦੀ ਇੱਛਾ ਰੱਖਦੇ ਹਨ।
ਇਹ ਵੀ ਪੜ੍ਹੋ : ਸਪੇਨ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਨਿਊਯਾਰਕ ਦੇ ਵਕੀਲ ਸਾਬਕਾ ਰਾਸ਼ਟਰਪਤੀ ਦੇ ਕਾਰੋਬਾਰੀ ਸੌਦੇ ਜਾਂਚ ਕਰ ਰਹੇ ਹਨ ਅਤੇ ਹਾਲ 'ਚ ਇਕ ਵੱਡੀ ਜਿਊਰੀ ਦੀ ਮੀਟਿੰਗ ਬੁਲਾਈ ਗਈ ਹੈ। ਸਾਬਕਾ ਰਾਸ਼ਟਰਪਤੀ, ਨਿਊਯਾਰਕ ਸ਼ਹਿਰ 'ਚ ਆਪਣੀਆਂ ਜਾਇਦਾਦਾਂ ਨੂੰ ਲੈ ਕੇ ਵੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਜਦਕਿ, ਜਾਰਜੀਆ ਦੇ ਅਟਲਾਂਟਾ 'ਚ ਇਸ 'ਤੇ ਜਾਂਚ ਚੱਲ ਰਹੀ ਹੈ ਕੀ ਟਰੰਪ ਨੇ 2020 ਦੀਆਂ ਸੂਬੇ ਦੀਆਂ ਚੋਣਾਂ 'ਚ ਪ੍ਰਸ਼ਾਸਨ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਓਮੀਕ੍ਰੋਨ ਤੇ ਡੈਲਟਾ ਵੇਰੀਐਂਟ ਕਾਰਨ ਕਈ ਦੇਸ਼ਾਂ 'ਚ ਫਿਰ ਤੋਂ ਲੱਗ ਹਨ ਰਹੀਆਂ ਪਾਬੰਦੀਆਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।