ਪੋਰਨ ਸਟਾਰ ਸਕੈਂਡਲ : ਡੋਨਾਲਡ ਟ੍ਰੰਪ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਮੈਨਹਟਨ ਕੋਰਟ ''ਚ ਹੋਣਗੇ ਪੇਸ਼

Tuesday, Apr 04, 2023 - 02:33 AM (IST)

ਪੋਰਨ ਸਟਾਰ ਸਕੈਂਡਲ : ਡੋਨਾਲਡ ਟ੍ਰੰਪ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਮੈਨਹਟਨ ਕੋਰਟ ''ਚ ਹੋਣਗੇ ਪੇਸ਼

ਇੰਟਰਨੈਸ਼ਨਲ ਡੈਸਕ : 2016 'ਚ ਆਪਣੇ ਚੋਣ ਪ੍ਰਚਾਰ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਵੱਲੋਂ ਇਕ ਪੋਰਨ ਸਟਾਰ ਨੂੰ ਗੁਪਤ ਤਰੀਕੇ ਨਾਲ ਪੈਸੇ ਦੇਣ ਦੇ ਮਾਮਲੇ 'ਚ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਡੋਨਾਲਡ ਟ੍ਰੰਪ ਪਿਛਲੇ ਹਫ਼ਤੇ ਮੈਨਹਟਨ ਦੀ ਗ੍ਰੈਂਡ ਜਿਊਰੀ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਮੈਨਹਟਨ ਦੀ ਅਦਾਲਤ 'ਚ ਪੇਸ਼ ਹੋਣਗੇ। ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ।

ਇਹ ਵੀ ਪੜ੍ਹੋ : Twitter ਦਾ Logo ਬਦਲਿਆ! Blue Bird ਦੀ ਥਾਂ ਦਿਖਾਈ ਦੇਣ ਲੱਗਾ Doge

ਇਸ ਦੇ ਨਾਲ ਹੀ ਉਨ੍ਹਾਂ ਦਾ 2024 'ਚ ਮੁੜ ਵ੍ਹਾਈਟ ਹਾਊਸ ਪਹੁੰਚਣ ਦਾ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੇ ਦਫ਼ਤਰ ਨੇ ਐਤਵਾਰ ਨੂੰ ਕਿਹਾ ਕਿ 76 ਸਾਲਾ ਨੇਤਾ ਦੇ ਸੋਮਵਾਰ ਨੂੰ ਆਪਣੇ ਮਾਰ-ਏ-ਲਾਗੋ ਘਰ ਤੋਂ ਨਿਊਯਾਰਕ ਸਿਟੀ ਲਈ ਉਡਾਣ ਭਰਨ ਦੀ ਉਮੀਦ ਹੈ। ਅਦਾਲਤ ਦੀ ਸੁਣਵਾਈ ਤੋਂ ਬਾਅਦ ਉਹ ਫਲੋਰੀਡਾ ਵਿੱਚ ਆਪਣੇ ਰਿਜ਼ੋਰਟ 'ਚ ਵਾਪਸ ਆਉਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਮੰਗਲਵਾਰ ਰਾਤ ਸਮਰਥਕਾਂ ਨੂੰ ਸੰਬੋਧਨ ਕਰਨਗੇ। ਟ੍ਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ, ''ਮੈਂ ਸੋਮਵਾਰ ਨੂੰ ਦੁਪਹਿਰ 12 ਵਜੇ ਮਾਰ-ਏ-ਲਾਗੋ ਤੋਂ ਨਿਕਲਾਂਗਾ ਤੇ ਨਿਊਯਾਰਕ ਦੇ ਟ੍ਰੰਪ ਟਾਵਰ ਜਾਵਾਂਗਾ। ਮੰਗਲਵਾਰ ਸਵੇਰੇ ਮੈਂ ਅਦਾਲਤ ਜਾ ਰਿਹਾ ਹਾਂ, ਵਿਸ਼ਵਾਸ ਕਰੋ ਜਾਂ ਨਾ ਕਰੋ। ਅਮਰੀਕਾ ਨੂੰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ!"

ਇਹ ਵੀ ਪੜ੍ਹੋ : ਅਜਬ-ਗਜ਼ਬ : ਔਰਤ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਖ਼ਰਚ ਕਰਨੇ ਪਏ 11 ਲੱਖ ਰੁਪਏ

ਸਾਬਕਾ ਰਾਸ਼ਟਰਪਤੀ ਦੇ ਅਪਰਾਧਿਕ ਦੋਸ਼ਾਂ ਦੇ ਮੱਦੇਨਜ਼ਰ ਸ਼ਹਿਰ 'ਚ ਉਨ੍ਹਾਂ ਦੇ ਸਮਰਥਕਾਂ ਅਤੇ ਪ੍ਰਦਰਸ਼ਨਕਾਰੀਆਂ ਦੁਆਰਾ ਪ੍ਰਦਰਸ਼ਨ ਕੀਤੇ ਜਾਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਤਿਆਰੀਆਂ ਕਰ ਲਈਆਂ ਹਨ। ਟ੍ਰੰਪ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਕਾਰਵਾਈ ਸੰਖੇਪ ਹੋਣ ਦੀ ਉਮੀਦ ਹੈ। ਸੁਣਵਾਈ ਦੌਰਾਨ ਦੋਸ਼ ਪੜ੍ਹੇ ਜਾਣਗੇ ਅਤੇ ਇਹ ਪ੍ਰਕਿਰਿਆ ਲਗਭਗ 10-15 ਮਿੰਟ ਤੱਕ ਚੱਲੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News