ਟਵਿੱਟਰ ਨੇ ਹਟਾਈ ਰਾਸ਼ਟਰਪਤੀ ਟਰੰਪ ਦੀ ਪੋਸਟ ਕੀਤੀ ਤਸਵੀਰ

Thursday, Jul 02, 2020 - 04:32 PM (IST)

ਟਵਿੱਟਰ ਨੇ ਹਟਾਈ ਰਾਸ਼ਟਰਪਤੀ ਟਰੰਪ ਦੀ ਪੋਸਟ ਕੀਤੀ ਤਸਵੀਰ

ਵਾਸ਼ਿੰਗਟਨ (ਵਾਰਤਾ): ਟਵਿੱਟਰ ਨੇ ਕਾਪੀਰਾਈਟ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵੀਟ ਤੋਂ ਇਕ ਤਸਵੀਰ ਹਟਾ ਦਿੱਤੀ ਹੈ। ਟਰੰਪ ਨੇ 30 ਜੂਨ ਨੂੰ ਇਕ ਟਵੀਟ ਕੀਤਾ ਸੀ ਜਿਸ 'ਤੇ ਹੁਣ ਇਕ ਨੋਟਿਸ ਦਿਸ ਰਿਹਾ ਹੈ ਜਿਸ ਮੁਤਾਬਕ 'ਕਾਪੀਰਾਈਟ ਧਾਰਕ ਦੀ ਇਕ ਰਿਪੋਰਟ ਦੇ ਜਵਾਬ ਵਿਚ' ਤਸਵੀਰ ਨੂੰ ਹਟਾ ਦਿੱਤਾ ਗਿਆ ਹੈ। ਐਕਸੀਓਸ਼ ਵੈਬਸਾਈਟ ਦੇ ਮੁਤਾਬਕ ਟਰੰਪ ਦੇ ਟਵੀਟ ਵਿਚ ਜਿਹੜੀ ਤਸਵੀਰ 'ਤੇ ਇਹ ਸਵਾਲ ਖੜ੍ਹਾ ਹੋਇਆ ਹੈ ਉਹ ਸਾਲ 2015 ਵਿਚ ਨਿਊਯਾਰਕ ਟਾਈਮਜ਼ ਦੇ ਫੋਟੋਗ੍ਰਾਫਰ ਡੈਮੋਨ ਵਿੰਟਰ ਨੇ ਖਿੱਚੀ ਸੀ। 

ਪੜ੍ਹੋ ਇਹ ਅਹਿਮ ਖਬਰ- ਹੁਣ ਆਸਟ੍ਰੇਲੀਆ ਵੱਲੋਂ ਵੀ ਹਾਂਗਕਾਂਗ ਨਾਗਰਿਕਾਂ ਨੂੰ ਸ਼ਰਨ ਦੇਣ 'ਤੇ ਵਿਚਾਰ 

ਨਿਊਯਾਰਕ ਟਾਈਮਜ਼ ਅਖਬਾਰ ਨੇ ਇਸ ਤਸਵੀਰ ਨੂੰ ਹਟਾਏ ਜਾਣ ਦੀ ਅਪੀਲ ਦੀ ਪੁਸ਼ਟੀ ਕੀਤੀ ਹੈ ਕਿਉਂਕਿ ਟਰੰਪ ਨੇ ਅਖਬਾਰ ਦੀ ਬਿਨਾਂ ਇਜਾਜ਼ਤ ਦੇ ਤਸਵੀਰ ਸ਼ੇਅਰ ਕੀਤੀ ਸੀ। ਪਿਛਲੇ ਕੁਝ ਹਫਤਿਆਂ ਵਿਚ ਟਰੰਪ ਦੇ ਅਕਾਊਂਟ ਤੋਂ ਕਾਪੀਰਾਈਟ ਉਲੰਘਣਾ ਦਾ ਸੋਸ਼ਲ ਮੀਡੀਆ 'ਤੇ ਇਹ ਦੂਜਾ ਹਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਜੂਨ ਦੇ ਅਖੀਰ ਵਿਚ ਫੇਸਬੁੱਕ ਅਤੇ ਟਵਿੱਟਰ ਨੇ ਟਰੰਪ ਦੀ ਇਕ ਪੋਸਟ 'ਤੇ ਨੋਟਿਸ ਲਿਆ ਸੀ। ਇਸ ਪੋਸਟ ਵਿਚ 2 ਬੱਚਿਆਂ ਨੂੰ ਇਕ ਵੀਡੀਓ ਵਿਚ ਦਿਖਾਇਆ ਗਿਆ ਸੀ ਜਿਸ ਦੇ ਬਾਅਦ ਉਹਨਾਂ ਬੱਚਿਆਂ ਦੇ ਮਾਤਾ-ਪਿਤ ਨੇ ਕਾਪੀਰਾਈਟ ਉਲੰਘਣਾ ਦੀ ਸ਼ਿਕਾਇਤ ਦਰਜ ਕਰਵਾਈ ਸੀ।


author

Vandana

Content Editor

Related News