ਟਰੰਪ ਨੇ ਮੁਆਫੀ ਯੋਜਨਾ ਦੀ ਜਾਂਚ ਨੂੰ ਦੱਸਿਆ ''ਫਰਜ਼ੀ ਖਬਰ''

Wednesday, Dec 02, 2020 - 07:33 PM (IST)

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁਆਫੀ ਯੋਜਨਾ 'ਚ ਕਥਿਤ ਰਿਸ਼ਵਤ ਮਾਮਲੇ ਦੀ ਕਾਨੂੰਨ ਵਿਭਾਗ ਦੀ ਜਾਂਚ ਨੂੰ ਫਰਜ਼ੀ ਖਬਰ ਕਰਾਰ ਦਿੱਤਾ ਹੈ। ਟਰੰਪ ਨੇ ਟਵਿੱਟਰ 'ਤੇ ਲਿਖਿਆ ਕਿ ਮੁਆਫੀ ਯੋਜਨਾ ਦੀ ਜਾਂਚ ਫਰਜ਼ੀ ਖਬਰ ਹੈ।

The Fake News refuses to report this! https://t.co/OvsdLJQL4u

— Donald J. Trump (@realDonaldTrump) December 2, 2020

ਇਸ ਤੋਂ ਪਹਿਲਾਂ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਕਾਨੂੰਨ ਵਿਭਾਗ ਅਮਰੀਕੀ ਰਾਸ਼ਟਰਪਤੀ ਕਾਰਜਕਾਲ 'ਵ੍ਹਾਈਟ ਹਾਊਸ' ਦੀ ਮੁਆਫੀ ਯੋਜਨਾ 'ਚ ਰਿਸ਼ਵਤ ਲਏ ਜਾਣ ਸੰਬੰਧੀ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਅਮਰੀਕੀ ਜੱਜ ਬੇਰਿਲ ਹਾਵੇਲ ਵੱਲੋਂ ਮੰਗਲਵਾਰ ਨੂੰ ਜਾਰੀ ਦਸਤਾਵੇਜਾਂ 'ਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਵੱਲੋਂ ਕਿਸੇ ਮਾਮਲੇ 'ਚ ਮੁਆਫੀ ਦਿੱਤੇ ਜਾਣ ਜਾਂ ਸਜ਼ਾ ਰੱਦ ਕੀਤੇ ਜਾਣ ਦੇ ਬਦਲੇ ਰਾਜਨੀਤਿਕ ਲਾਭ ਦਿੱਤੇ ਜਾਣ ਦੀ ਯੋਜਨਾ ਸੀ ਅਤੇ ਇਸ ਦੇ ਤਹਿਤ ਜੋ ਲੋਕ ਜਾਂਚ ਦੇ ਦਾਇਰੇ 'ਚ ਸਨ, ਉਨ੍ਹਾਂ ਦੇ ਨਾਂ ਬਦਲ ਦਿੱਤੇ ਗਏ। ਕਾਨੂੰਨ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ:-ਟਰੰਪ ਨੂੰ ਹਰਾ ਦੇਸ਼ ਲਈ ਵਧੀਆ ਕੰਮ ਕੀਤਾ : ਬਾਈਡੇਨ

 


Karan Kumar

Content Editor

Related News