ਚੋਣਾਂ ਤੋਂ ਪਹਿਲਾਂ ਟਰੰਪ ਹੋਏ ਕੋਰੋਨਾ ਪਾਜ਼ੇਟਿਵ, ਮੇਲਾਨੀਆ ਵੀ ਸੰਕ੍ਰਮਿਤ

Friday, Oct 02, 2020 - 06:30 PM (IST)

ਚੋਣਾਂ ਤੋਂ ਪਹਿਲਾਂ ਟਰੰਪ ਹੋਏ ਕੋਰੋਨਾ ਪਾਜ਼ੇਟਿਵ, ਮੇਲਾਨੀਆ ਵੀ ਸੰਕ੍ਰਮਿਤ

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸਨ ਨਾਲ ਪ੍ਰਭਾਵਿਤ ਦੇਸ਼ ਅਮਰੀਕਾ ਤੋਂ ਹੁਣ ਵੱਡੀ ਖਬਰ ਸਾਹਮਣੇ ਆਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਸ਼ੁੱਕਰਵਾਰ ਸਵੇਰੇ ਟਰੰਪ ਨੇ ਟਵੀਟ ਕਰਇਹ ਜਾਣਕਾਰੀ ਦਿੱਤੀ। ਟਰੰਪ ਦੇ ਨਾਲ ਪਤਨੀ ਮੇਨਾਲੀਆ ਵਿਚ ਕੋਰੋਨਾਵਾਇਰਸ ਪਾਜ਼ੇਟਿਵ ਪਾਈ ਗਈ ਹੈ। ਟੈਸਟ ਨਤੀਜਾ ਆਉਣ ਦੇ ਬਾਅਦ ਦੋਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

 

ਇੱਥੇ ਦੱਸ ਦਈਏ ਕਿ ਵ੍ਹਾਈਟ ਹਾਊਸ ਵਿਚ ਟਰੰਪ ਦੀ ਨਿੱਜੀ ਸਲਾਹਕਾਰ ਹੋਪ ਹਿਕਸ ਵੀ ਸ਼ੁੱਕਰਵਾਰ ਨੂੰ ਹੀ ਕੋਰੋਨਾ ਦੀ ਚਪੇਟ ਵਿਚ ਆਈ ਸੀ। ਇਸ ਦੇ ਬਾਅਦ ਟਰੰਪ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਹੋਪ ਹਿਕਸ ਦੇ ਕੋਰੋਨਾ ਦੀ ਚਪੇਟ ਵਿਚ ਆਉਣ ਦੇ ਬਾਅਦ ਮੈਂ ਅਤੇ ਮੇਲਾਨੀਆ ਨੇ ਵੀ ਟੈਸਟ ਕਰਵਾਇਆ ਹੈ। ਹੁਣ ਅਗਲੇ 14 ਦਿਨਾਂ ਤੱਕ ਟਰੰਪ ਅਤੇ ਮੇਲਾਨੀਆ ਨੂੰ ਇਕਾਂਤਵਾਸ ਹੀ ਰਹਿਣਾ ਹੋਵੇਗਾ। ਅਗਲੇ ਇਕ ਹਫਤੇ ਦੇ ਬਾਅਦ ਉਹਨਾਂ ਦਾ ਮੁੜ ਕੋਰੋਨਾ ਟੈਸਟ ਕੀਤਾ ਜਾਵੇਗਾ।

 


author

Vandana

Content Editor

Related News