ਹੁਵੇਈ 'ਤੇ ਟਰੰਪ ਦਾ ਵੱਡਾ ਫੈਸਲਾ, ਅਮਰੀਕੀ ਤਕਨਾਲੋਜੀ ਵਾਲੀ ਚਿਪ ਨਹੀਂ ਖਰੀਦ ਸਕਦੀ ਕੰਪਨੀ

Tuesday, Aug 18, 2020 - 01:17 PM (IST)

ਹੁਵੇਈ 'ਤੇ ਟਰੰਪ ਦਾ ਵੱਡਾ ਫੈਸਲਾ, ਅਮਰੀਕੀ ਤਕਨਾਲੋਜੀ ਵਾਲੀ ਚਿਪ ਨਹੀਂ ਖਰੀਦ ਸਕਦੀ ਕੰਪਨੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵੱਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਵਿਰੁੱਧ ਗੁੱਸਾ ਵੱਧਦਾ ਜਾ ਰਿਹਾ ਹੈ। ਚੀਨ ਖਿਲਾਫ਼ ਟਰੰਪ ਇਕ ਦੇ ਬਾਅਦ ਇਕ ਸਖਤ ਫੈਸਲੇ ਲੈਂਦਾ ਜਾ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਚਾਈਨੀਜ਼ ਕੰਪਨੀ ਹੁਵੇਈ ਨੂੰ ਅਮਰੀਕਾ ਵਿਚ ਰੋਕਣ ਲਈ ਆਪਣੇ ਵਿਦੇਸ਼ੀ ਨਿਰਦੇਸ਼ਕ ਉਤਪਾਦ ਨਿਯਮ (Foreign director product rule) ਦਾ ਵਿਸਥਾਰ ਕੀਤਾ ਹੈ। ਅਮਰੀਕੀ ਡਿਪਾਰਟਮੈਂਟ ਆਫ ਸਟੇਟ ਵੱਲੋਂ ਜਾਰੀ ਪ੍ਰੈੱਸ ਨੋਟ ਦੇ ਮੁਤਾਬਕ ਹੁਵੇਈ ਦੀਆਂ 38 ਸਹਿਯੋਗੀ ਕੰਪਨੀਆਂ ਨੂੰ ਵੀ ਐਂਟਿਟੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ।

ਹੁਵੇਈ ਵੱਲੋਂ ਚਿਪ ਉਤਪਾਦਨ ਦੇ ਵਿਕਲਪਿਕ ਉਪਾਅ ਅਤੇ ਆਫ-ਦੀ ਸ਼ੈਲਫ  (OTS) ਚਿਪ ਉਤਪਾਦਨ 'ਤੇ ਰੋਕ ਨੂੰ ਲੈਕੇ ਨਿਯਮ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ। ਨਵੇਂ ਨਿਯਮ ਦੇ ਬਣ ਜਾਣ ਦੇ ਬਾਅਦ ਜੇਕਰ ਕੋਈ ਦੂਜੇ ਦੇਸ਼ ਦੀ ਕੰਪਨੀ ਵੀ ਅਮਰੀਕੀ ਤਕਨਾਲੋਜੀ ਦੀ ਵਰਤੋਂ ਕਰ ਕੇ ਚਿਪ ਦਾ ਨਿਰਮਾਣ ਕਰਦੀ ਹੈ ਤਾਂ ਹੁਵੇਈ ਉਹ ਚਿਪ ਨਹੀਂ ਖਰੀਦ ਸਕਦੀ ਹੈ। ਇਹ ਪਾਬੰਦੀ ਹੁਵੇਈ ਦੇ ਨਾਲ-ਨਾਲ ਉਸ ਦੀਆਂ 38 ਕੰਪਨੀਆਂ 'ਤੇ ਵੀ ਲਾਗੂ ਹੋਈ ਹੈ।

ਹੁਵੇਈ ਲਈ ਇਹ ਬਹੁਤ ਵੱਡਾ ਝਟਕਾ ਹੈ। ਅਮਰੀਕਾ ਨੇ ਪਹਿਲੀ ਵਾਰ ਮਈ ਵਿਚ ਵਿਦੇਸ਼ੀ ਨਿਰਦੇਸ਼ਕ ਉਤਪਾਦ ਨਿਯਮ ਨੂੰ ਲਾਗੂ ਕੀਤਾ ਸੀ। ਇਸ ਨਿਯਮ ਦੇ ਲਾਗੂ ਹੋ ਜਾਣ ਦੇ ਬਾਅਦ ਤੋਂ ਹੀ ਹੁਵੇਈ ਲਗਾਤਾਰ ਇਸ ਨੂੰ ਵਾਪਸ ਲੈਣ ਦੀ ਅਪੀਲ ਕਰ ਰਹੀ ਸੀ। ਟਰੰਪ ਪ੍ਰਸ਼ਾਸਨ ਨੇ ਨਿਯਮ ਤਾਂ ਆਸਾਨ ਨਹੀਂ ਕੀਤੇ ਪਰ ਹੁਵੇਈ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਹੈ ਕਿ ਜਿਹੜੀਆਂ ਕੰਪਨੀਆਂ ਇਸ ਫੈਸਲੇ ਨਾਲ ਪ੍ਰਭਾਵਿਤ ਹੋਈਆਂ ਹਨ, ਉਹਨਾਂ ਦੇ ਲਈ ਸਮਾਂ ਆ ਗਿਆ ਹੈ ਕਿ ਉਹ ਉਪਕਰਣਾਂ ਲਈ ਦੂਜੇ ਵਿਕਲਪ ਦੀ ਭਾਲ ਵਿਚ ਜੁਟ ਜਾਣ। ਇਸ ਦੇ ਇਲਾਵਾ ਸਾਫਟਵੇਅਰ, ਤਕਨਾਲੋਜੀ ਦੇ ਲਈ ਵੀ ਹੁਵੇਈ ਦੇ ਇਲਾਵਾ ਦੂਜੇ ਵਿਕਲਪ ਦੇ ਬਾਰੇ ਵਿਚ ਸੋਚਣ।


author

Vandana

Content Editor

Related News