ਫਿਰ ਟ੍ਰੋਲ ਹੋਏ ਡੋਨਾਲਡ ਟ੍ਰੰਪ, ਵਾਅਦਾ ਕਰਕੇ ਵੀ ਨਹੀਂ ਦਿੱਤਾ ਰੈਸਟੋਰੈਂਟ ਦਾ ਬਿੱਲ, ਜਾਣੋ ਕੀ ਹੈ ਸੱਚਾਈ

Friday, Jun 16, 2023 - 11:22 PM (IST)

ਫਿਰ ਟ੍ਰੋਲ ਹੋਏ ਡੋਨਾਲਡ ਟ੍ਰੰਪ, ਵਾਅਦਾ ਕਰਕੇ ਵੀ ਨਹੀਂ ਦਿੱਤਾ ਰੈਸਟੋਰੈਂਟ ਦਾ ਬਿੱਲ, ਜਾਣੋ ਕੀ ਹੈ ਸੱਚਾਈ

ਵਾਸ਼ਿੰਗਟਨ : ਇਨ੍ਹੀਂ ਦਿਨੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ 'ਤੇ ਗੁਪਤ ਦਸਤਾਵੇਜ਼ ਜਮ੍ਹਾ ਕਰਨ ਦੇ ਦੋਸ਼ ਲੱਗ ਰਹੇ ਹਨ। ਮੰਗਲਵਾਰ ਨੂੰ ਟ੍ਰੰਪ ਫਲੋਰੀਡਾ ਦੇ ਮਿਆਮੀ ਦੀ ਅਦਾਲਤ 'ਚ ਪੇਸ਼ ਹੋਏ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਟ੍ਰੰਪ ਲਿਟਲ ਹਵਾਨਾ ਦੇ ਇਕ ਰੈਸਟੋਰੈਂਟ ਵਿੱਚ ਰੁਕੇ। ਟ੍ਰੰਪ ਦੀ ਮੌਜੂਦਗੀ ਤੋਂ ਅਜਿਹਾ ਲੱਗ ਰਿਹਾ ਸੀ ਕਿ ਉੱਥੇ ਮੌਜੂਦ ਭੀੜ ਕਾਫੀ ਖੁਸ਼ ਸੀ।

ਇਹ ਵੀ ਪੜ੍ਹੋ : ਜਾਣੋ ਕੌਣ ਹੈ ਨੁਸਰਤ ਜਹਾਂ ਚੌਧਰੀ? ਜਿਸ ਨੂੰ ਅਮਰੀਕਾ ਨੇ ਬਣਾਇਆ ਪਹਿਲੀ ਮੁਸਲਿਮ ਮਹਿਲਾ ਸੰਘੀ ਜੱਜ

ਹਾਲਾਂਕਿ, ਇਸ ਹੰਗਾਮੇ ਤੋਂ ਬਾਅਦ ਟ੍ਰੰਪ ਦੇ ਬੁਲਾਰੇ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਉਸ ਦਿਨ ਬਹੁਤ ਖੁਸ਼ ਸਨ। ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਕਿਹਾ ਪਰ ਟ੍ਰੰਪ ਜਲਦੀ ਨਿਕਲ ਗਏ ਤੇ ਉਨ੍ਹਾਂ ਦੇ ਪਿੱਛੇ ਬਾਕੀ ਲੋਕ ਵੀ ਚਲੇ ਗਏ। ਇਨ੍ਹਾਂ ਲੋਕਾਂ ਨੇ ਖਾਣੇ ਦਾ ਕੋਈ ਆਰਡਰ ਨਹੀਂ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਟ੍ਰੰਪ ਨੇ ਕਿਸੇ ਦਾ ਬਿੱਲ ਨਹੀਂ ਭਰਿਆ।

ਇਹ ਵੀ ਪੜ੍ਹੋ : "ਸੰਸਦ ਦੇ ਅੰਦਰ ਹੋਇਆ ਮੇਰਾ ਜਿਣਸੀ ਸ਼ੋਸ਼ਣ", ਆਸਟ੍ਰੇਲੀਆਈ MP ਨੇ ਰੋ-ਰੋ ਦੱਸੀ ਕਹਾਣੀ

ਸੋਸ਼ਲ ਮੀਡੀਆ 'ਤੇ ਟ੍ਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਟਵਿੱਟਰ ਯੂਜ਼ਰਸ ਕਹਿ ਰਹੇ ਹਨ ਕਿ ਟ੍ਰੰਪ ਦੇ ਸਮਰਥਕਾਂ ਨੂੰ ਖਾਲੀ ਹੱਥ ਜਾਣਾ ਪਿਆ। ਉਨ੍ਹਾਂ ਖਾਣਾ ਖੁਆਇਆ ਪਰ ਬਿੱਲ ਦਿੱਤੇ ਬਿਨਾਂ ਹੀ ਚਲੇ ਗਏ। ਹੁਣ ਟ੍ਰੰਪ ਦਾ ਸਟਾਫ਼ ਕਹਿ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਦੀ ਕੈਂਪੇਨ ਟੀਮ ਨੇ ਆਪਣਾ ਬਿੱਲ ਦੇ ਦਿੱਤਾ ਸੀ ਤੇ ਸਮਰਥਕਾਂ ਵੱਲੋਂ ਖਰਚ ਕੀਤਾ ਗਿਆ ਪੈਸਾ ਬਾਅਦ ਵਿੱਚ ਵਾਪਸ ਕਰ ਦਿੱਤਾ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News