ਟਰੰਪ ਨੇ ਅਮਰੀਕਾ ''ਚ ਕੁਝ ਚੀਨੀ ਵਿਦਿਆਰਥੀਆਂ ''ਤੇ ਲਗਾਈ ਪਾਬੰਦੀ

05/30/2020 6:02:39 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸੰਬੰਧ ਰੱਖਣ ਵਾਲੇ ਕੁਝ ਚੀਨੀ ਵਿਦਿਆਰਥੀਆਂ ਅਤੇ ਸ਼ੋਧ ਕਰਤਾਵਾਂ ਦੇ ਦੇਸ਼ ਵਿਚ ਦਾਖਲ ਹੋਣ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਅਮਰੀਕਾ ਤੋਂ ਬੌਧਿਕ ਜਾਇਦਾਦ ਅਤੇ ਤਕਨਾਲੋਜੀ ਹਾਸਲ ਕਰਨ ਲਈ ਗ੍ਰੈਜੁਏਟ ਵਿਦਿਆਰਥੀਆਂ ਦੀ ਵਰਤੋਂ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਖਤਮ ਕਰਨ ਲਈ ਇਹ ਕਦਮ ਚੁੱਕਿਆ ਹੈ। 

ਵਪਾਰ, ਕੋਰੋਨਾਵਾਇਰਸ ਦੀ ਉਤਪੱਤੀ, ਹਾਂਗਕਾਂਗ ਵਿਚ ਬੀਜਿੰਗ ਦੀ ਕਾਰਵਾਈ ਅਤੇ ਵਿਵਾਦਮਈ ਦੱਖਣੀ-ਚੀਨ ਸਾਗਰ ਵਿਚ ਚੀਨ ਦੀਆਂ ਹਮਲਾਵਰ ਮਿਲਟਰੀ ਗਤੀਵਿਧੀਆਂ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਾਲ ਵੱਧਦੇ ਤਣਾਅ ਦੇ ਵਿਚ ਟਰੰਪ ਨੇ ਇਹ ਐਲਾਨ ਕੀਤਾ। ਇਸ ਸੰਬੰਧ ਵਿਚ ਸ਼ੁੱਕਰਵਾਰ ਨੂੰ ਐਲਾਨ ਕਰਦਿਆਂ ਟਰੰਪ ਨੇ ਕਿਹਾ ਕਿ ਚੀਨ ਨੇ ਆਪਣੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਆਧੁਨਿਕੀਕਰਨ ਦੇ ਲਈ ਸੰਵੇਦਨਸ਼ੀਲ ਅਮਰੀਕੀ ਤਕਨਾਲੋਜੀਆਂ ਅਤੇ ਬੌਧਿਕ ਜਾਇਦਾਦ ਨੂੰ ਹਾਸਲ ਕਰਨ ਲਈ ਵਿਆਪਕ ਮੁਹਿੰਮ ਚਲਾਈ ਹੋਈ ਹੈ। ਉਹਨਾਂ ਨੇ ਕਿਹਾ ਕਿ ਚੀਨ ਦੀ ਇਹ ਗਤੀਵਿਧੀ ਅਮਰੀਕਾ ਦੀ ਲੰਬੇ ਸਮੇਂ ਦੀ ਮਿਆਦ ਵਾਲੀ ਆਰਥਿਕ ਸ਼ਕਤੀ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਲਈ ਖਤਰਾ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਚੋਟੀ ਦੇ ਜਨਰਲ ਦੀ ਧਮਕੀ, ਤਾਈਵਾਨ ਨੂੰ ਆਜ਼ਾਦੀ ਤੋਂ ਰੋਕਣ ਲਈ ਕਰਾਂਗੇ ਹਮਲਾ

ਟਰੰਪ ਨੇ ਦੋਸ਼ ਲਗਾਇਆ ਕਿ ਚੀਨ ਆਪਣੇ ਕੁਝ ਵਿਦਿਆਰਥੀਆਂ ਜ਼ਿਆਦਾਤਰ ਪੋਸਟ ਗ੍ਰੈਜੁਏਟ ਅਤੇ ਸ਼ੋਧ ਕਰਤਾਵਾਂ ਦੀ ਵਰਤੋਂ ਬੌਧਿਕ ਜਾਇਦਾਦ ਨੂੰ ਇਕੱਠਾ ਕਰਨ ਲਈ ਕਰਦਾ ਹੈ। ਇਸ ਲਈ ਪੀ.ਐੱਲ.ਏ. ਨਾਲ ਜੁੜੇ ਚੀਨੀ ਵਿਦਿਆਰਥੀ ਜਾਂ ਸ਼ੋਧ ਕਰਤਾਵਾਂ ਦੀ ਚੀਨੀ ਅਧਿਕਾਰੀਆਂ ਦੇ ਹੱਥੋਂ ਵਰਤੋਂ ਹੋਣ ਦਾ ਖਤਰਾ ਜ਼ਿਆਦਾ ਹੈ ਅਤੇ ਇਹ ਚਿੰਤਾ ਦਾ ਕਾਰਨ ਹੈ। ਉਹਨਾਂ ਨੇ ਕਿਹਾ,''ਇਸ ਸਥਿਤੀ ਨੂੰ ਦੇਖਦੇ ਹੋਏ ਮੈਂ ਫੈਸਲਾ ਲਿਆ ਕਿ ਅਮਰੀਕਾ ਵਿਚ ਪੜ੍ਹਾਈ ਜਾਂ ਸ਼ੋਧ ਕਰਨ ਲਈ 'ਐੱਫ' (F) ਜਾਂ 'ਜੇ' (J) ਵੀਜ਼ਾ ਮੰਗਣ ਵਾਲੇ ਕੁਝ ਚੀਨੀ ਨਾਗਰਿਕਾਂ ਦਾ ਆਉਣਾ ਅਮਰੀਕਾ ਦੇ ਹਿੱਤਾਂ ਲਈ ਖਤਰਨਾਕ ਹੋਵੇਗਾ।'' ਚੀਨ ਨੇ ਅਮਰੀਕਾ ਵਿਚ ਉਸ ਦੇ ਵਿਦਿਆਰਥੀਆਂ 'ਤੇ ਪਾਬੰਦੀ ਲਗਾਉਣ ਦੀ ਟਰੰਪ ਦੀ ਧਮਕੀ ਨੂੰ ਸ਼ੁੱਕਰਵਾਰ ਨੂੰ ਨਸਲਵਾਦੀ ਦੱਸਿਆ ਸੀ।


Vandana

Content Editor

Related News