8-9 ਸਾਲ ਹੋਰ ਰਾਸ਼ਟਰਪਤੀ ਰਹਾਂਗਾ, ਅਜੇ ਬਹੁਤ ਕੰਮ ਕਰਨਾ ਬਾਕੀ ਹੈ : ਟਰੰਪ

Wednesday, May 06, 2026 - 12:04 AM (IST)

8-9 ਸਾਲ ਹੋਰ ਰਾਸ਼ਟਰਪਤੀ ਰਹਾਂਗਾ, ਅਜੇ ਬਹੁਤ ਕੰਮ ਕਰਨਾ ਬਾਕੀ ਹੈ : ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਰਾਸ਼ਟਰਪਤੀ ਬਣੇ ਰਹਿਣ ਦੀ ਇੱਛਾ ਜਤਾਈ ਹੈ। ਵ੍ਹਾਈਟ ਹਾਊਸ ਵਿਚ ਇਕ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ ਕਿ ਉਹ 8-9 ਸਾਲਾਂ ਬਾਅਦ ਅਹੁਦਾ ਛੱਡਣਗੇ।

ਇਹ ਸੁਣ ਕੇ ਉਥੇ ਮੌਜੂਦ ਲੋਕ ਹੱਸਣ ਲੱਗੇ ਤਾਂ ਟਰੰਪ ਨੇ ਕਿਹਾ ਕਿ ਉਹ ਮਜ਼ਾਕ ਨਹੀਂ ਕਰ ਰਹੇ ਹਨ। ਉਨ੍ਹਾਂ ਨੂੰ ਕੰਮ ਕਰਨਾ ਪਸੰਦ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਜੇ ਉਨ੍ਹਾਂ ਦੇ ਕਾਰਜਕਾਲ ਦੀ ਸ਼ੁਰੂਆਤ ਹੀ ਹੈ ਅਤੇ ਬਹੁਤ ਕੰਮ ਬਾਕੀ ਹੈ। ਟਰੰਪ ਅਗਲੇ ਮਹੀਨੇ 80 ਸਾਲ ਦੇ ਹੋ ਜਾਣਗੇ। ਉਨ੍ਹਾਂ ਨੇ ਆਪਣੀ ਉਮਰ ਨੂੰ ਲੈ ਕੇ ਵੀ ਮਜ਼ਾਕ ਕੀਤਾ। ਉਨ੍ਹਾਂ ਕਿਹਾ, “ਮੈਂ ਬਜ਼ੁਰਗ ਨਹੀਂ ਹਾਂ; ਮੈਂ ਬਜ਼ੁਰਗ ਹੋਣ ਨਾਲੋਂ ਕਿਤੇ ਜ਼ਿਆਦਾ ਜਵਾਨ ਹਾਂ। ਮੈਨੂੰ ਅੱਜ ਵੀ ਉਵੇਂ ਹੀ ਮਹਿਸੂਸ ਹੁੰਦਾ ਹੈ ਜਿਵੇਂ 50 ਸਾਲ ਪਹਿਲਾਂ ਹੁੰਦਾ ਸੀ।” ਇਸ ਤੋਂ ਪਹਿਲਾਂ ਵੀ ਟਰੰਪ ਕਈ ਵਾਰ ਤੀਜੇ ਕਾਰਜਕਾਲ ਦਾ ਸੰਕੇਤ ਦੇ ਚੁੱਕੇ ਹਨ।

ਇਸ ਤੋਂ ਪਹਿਲਾਂ ਐਂਡੀ ਓਗਲਸ ਨੇ 23 ਜਨਵਰੀ, 2025 ਨੂੰ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਵਿਚ ਇਕ ਬਿੱਲ ਪੇਸ਼ ਕੀਤਾ ਸੀ। ਇਸ ਬਿੱਲ ਦਾ ਮਕਸਦ ਅਮਰੀਕੀ ਸੰਵਿਧਾਨ ਵਿਚ ਬਦਲਾਅ ਕਰ ਕੇ ਡੋਨਾਲਡ ਟਰੰਪ ਲਈ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਰਾਹ ਖੋਲ੍ਹਣਾ ਸੀ। ਇਸ ਪ੍ਰਸਤਾਵ ਵਿਚ ਕਿਹਾ ਗਿਆ ਸੀ ਕਿ ਜੋ ਵਿਅਕਤੀ ਲਗਾਤਾਰ 2 ਵਾਰ ਰਾਸ਼ਟਰਪਤੀ ਨਹੀਂ ਰਿਹਾ ਹੈ, ਉਹ ਤੀਜੀ ਵਾਰ ਚੋਣ ਲੜ ਸਕੇ। ਕਿਉਂਕਿ ਟਰੰਪ 2020 ਵਿਚ ਚੋਣ ਹਾਰ ਗਏ ਸਨ, ਇਸ ਲਈ ਇਸ ਬਦਲਾਅ ਤੋਂ ਬਾਅਦ ਉਹ ਮੁੜ ਰਾਸ਼ਟਰਪਤੀ ਬਣਨ ਲਈ ਯੋਗ ਹੋ ਸਕਦੇ ਸਨ।


author

Rakesh

Content Editor

Related News