ਵੀਡੀਓ ਸੰਦੇਸ਼ ''ਚ ਬੋਲੇ ਟਰੰਪ : ਕੋਰੋਨਾਵਾਇਰਸ ਮਹਾਮਾਰੀ ਦੀ ਚੀਨ ਨੂੰ ਵੱਡੀ ਕੀਮਤ ਚੁਕਾਉਣਾ ਪਵੇਗੀ

10/08/2020 6:27:04 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਦੇ ਨਾਮ ਜਾਰੀ ਇਕ ਵੀਡੀਓ ਸੰਦੇਸ਼ ਵਿਚ ਬੁੱਧਵਾਰ ਨੂੰ ਕੋਵਿਡ-19 ਮਹਾਮਾਰੀ ਦੇ ਲਈ ਚੀਨ ਨੂੰ ਦੋਸ਼ੀ ਠਹਿਰਾਇਆ। ਟਰੰਪ ਨੇ ਕਿਹਾ ਕਿ ਚੀਨ ਨੇ ਦੁਨੀਆ ਦੀ ਜੋ ਹਾਲਤ ਕੀਤੀ ਹੈ ਉਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਹੋਵੇਗੀ।

ਟਰੰਪ ਨੇ ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਵੀਡੀਓ ਸੰਦੇਸ਼ ਵਿਚ ਕਿਹਾ,''ਮੈਂ ਤੁਹਾਨੂੰ ਉਹੀ ਕੋਰੋਨਾ ਵੈਕਸੀਨ ਦੇਣਾ ਚਾਹੁੰਦਾ ਹਾਂ ਜੋ ਮੈਨੂੰ ਮਿਲੀ ਹੈ। ਮੈਂ ਇਸ ਨੂੰ ਤੁਹਾਨੂੰ ਮੁਫਤ ਦੇਣ ਜਾ ਰਿਹਾ ਹਾਂ। ਤੁਹਾਨੂੰ ਇਸ ਦੇ ਲਈ ਕੋਈ ਭੁਗਤਾਨ ਨਹੀਂ ਕਰਨਾ ਪਵੇਗਾ। ਜੋ ਕੁਝ ਵੀ ਹੋਇਆ ਉਸ ਵਿਚ ਇਹ ਤੁਹਾਡੀ ਗਲਤੀ ਨਹੀਂ ਹੈ ਸਗੋਂ ਇਹ ਚੀਨ ਦੀ ਗਲਤੀ ਸੀ ਅਤੇ ਚੀਨ ਨੂੰ ਇਸ ਦੇ ਲਈ ਇਕ ਵੱਡੀ ਕੀਮਤ ਚੁਕਾਉਣੀ ਹੋਵੇਗੀ। ਇਸ ਦੇਸ਼ ਵਿਚ ਜੋ ਉਸ ਨੇ ਜੋ ਕੀਤਾ ਅਤੇ ਜੋ ਉਸ ਨੇ ਇਸ ਦੁਨੀਆ ਵਿਚ ਕਰ ਦਿੱਤਾ ਹੈ।''

 

ਟਰੰਪ ਨੇ ਕਿਹਾ ਕਿ ਉਹਨਾਂ ਦਾ ਕੋਰੋਨਾਵਾਇਰਸ ਇਨਫੈਕਸ਼ਨ 'ਈਸ਼ਵਰ ਦਾ ਅਸ਼ੀਰਵਾਦ' ਸੀ ਕਿਉਂਕਿ ਇਸ ਨੇ ਉਹਨਾਂ ਨੂੰ ਬੀਮਾਰੀ ਦੇ ਇਲਾਜ ਦੇਦ ਲਈ ਸੰਭਾਵਿਤ ਦਵਾਈਆਂ ਦੇ ਬਾਰੇ ਵਿਚ ਸਿੱਖਿਅਤ ਕੀਤਾ। ਸੋਮਵਾਰ ਸ਼ਾਮ ਵਾਲਟਰ ਰੀਡ ਤੋਂ ਪਰਤਣ ਦੇ ਬਾਅਦ ਇਸ ਵੀਡੀਓ ਵਿਚ ਟਰੰਪ ਪਹਿਲੀ ਵਾਰ ਦਿਸੇ। ਵਾਲਟਰ ਰੀਡ ਵਿਚ ਉਹਨਾਂ ਨੂੰ ਕੋਵਿਡ-19 ਦੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੀ। ਟਰੰਪ ਨੇ ਆਪਣੇ ਕੋਰੋਨਾਵਾਇਰਸ ਇਨਫੈਕਸ਼ਨ ਦੇ ਇਲਾਜ ਦੀ ਤਾਰੀਫ ਕੀਤੀ ਅਤੇ ਅਮਰੀਕੀਆਂ ਨੂੰ ਕੋਵਿਡ-19 ਦੇ ਇਲਾਜ ਦੇ ਲਈ ਮੁਫਤ ਦਵਾਈਆਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। 

ਪਿਛਲੇ ਹਫਤੇ ਟਰੰਪ ਅਤੇ ਪ੍ਰਥਮ ਬੀਬੀ ਮੇਲਾਨੀਆ ਟਰੰਪ ਕੋਰੋਨਵਾਇਰਸ ਪਾਜ਼ੇਟਿਵ ਪਾਏ ਗਏ ਸਨ। ਇੱਥੇ ਦੱਸ ਦਈਏ ਕਿ ਦੁਨੀਆ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਬੁੱਧਵਾਰ ਨੂੰ 3.60 ਕਰੋੜ ਪਾਰ ਕਰ ਗਿਆ ਜਦਕਿ 10.55 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਮਹਾਮਾਰੀ ਦੀ ਚਪੇਟ ਵਿਚ ਆਏ 2.71 ਕਰੋੜ ਲੋਕ ਠੀਕ ਵੀ ਹੋਏ ਹਨ। ਵਿਸ਼ਵ ਵਿਚ ਹੁਣ ਤੱਕ 78.63 ਲੱਖ ਐਕਟਿਵ ਮਾਮਲੇ ਹਨ, ਜਿਹਨਾਂ ਵਿਚ ਲੱਗਭਗ 68 ਹਜ਼ਾਰ ਲੋਕਾਂ ਦੀ ਹਾਲਤ ਗੰਭੀਰ ਹੈ।


Vandana

Content Editor

Related News