ਡੋਨਾਲਡ ਟਰੰਪ: ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ
Thursday, Nov 07, 2024 - 11:44 AM (IST)
ਨਿਊਯਾਰਕ (ਏਜੰਸੀ)- ਡੋਨਾਲਡ ਟਰੰਪ ਇਕ ਕਾਰੋਬਾਰੀ, ਰੀਅਲ ਅਸਟੇਟ ਬਿਜ਼ਨੈੱਸਮੈਨ ਤੇ ਰਿਐਲਿਟੀ ਟੀ. ਵੀ. ਸਟਾਰ ਤੋਂ ਲੈ ਕੇ ਦੇਸ਼ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਅਪਰਾਧੀ ਐਲਾਨਿਆ ਗਿਆ। ਰਾਸ਼ਟਰਪਤੀ ਚੋਣਾਂ ਲਈ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਹੱਤਿਆ ਦੇ 2 ਯਤਨਾਂ ਤੋਂ ਬਚਣ ਤੋਂ ਬਾਅਦ ਵੀ ਟਰੰਪ (78) ਮੈਦਾਨ ਵਿਚ ਮਜ਼ਬੂਤੀ ਨਾਲ ਡਟੇ ਰਹੇ ਅਤੇ ਹੁਣ ਅਮਰੀਕੀ ਵੋਟਰਾਂ ਨੇ ਉਨ੍ਹਾਂ ਨੂੰ ਦੂਜੀ ਵਾਰ ਸੱਤਾ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਜਿੱਤ ਤੋਂ ਬਾਅਦ ਸੁਰਖੀਆਂ ’ਚ ਟਰੰਪ ਦਾ ਭਾਸ਼ਣ , ਕਿਹਾ-‘ਹਰ ਜੰਗ ਰੁਕੇਗੀ’
ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਨਾਲ-ਨਾਲ ਕਮਲਾ ਹੈਰਿਸ ਦੇ ਕਈ ਸਮਰਥਕਾਂ ਦੇ ਸੁਪਨੇ ਵੀ ਚਕਨਾਚੂਰ ਕਰ ਦਿੱਤੇ, ਜੋ ਅਮਰੀਕੀ ਰਾਸ਼ਟਰਪਤੀ ਦਫਤਰ ਤੇ ਰਿਹਾਇਸ਼ ‘ਵ੍ਹਾਈਟ ਹਾਊਸ’ ਵਿਚ ਪਹਿਲੀ ਮਹਿਲਾ ਰਾਸ਼ਟਰਪਤੀ ਹੋਣ ਦਾ ਸੁਪਨਾ ਵੇਖਦੇ ਸਨ। ਹੁਣ ਉਹ ਅਮਰੀਕੀ ਇਤਿਹਾਸ ਵਿਚ ਰਾਸ਼ਟਰਪਤੀ ਚੁਣੇ ਜਾਣ ਵਾਲੇ ਸਭ ਤੋਂ ਵੱਡੀ ਉਮਰ ਦੇ ਸ਼ਖਸ ਹਨ। 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਹਾਰ ਤੋਂ ਬਾਅਦ ਅਹੁਦਾ ਛੱਡਣ ਤੋਂ ਲੈ ਕੇ 2024 ਦੀ ਦੌੜ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਤੱਕ, ਟਰੰਪ ਅਖਬਾਰਾਂ ਦੀਆਂ ਸੁਰਖੀਆਂ ਅਤੇ ਅਮਰੀਕੀਆਂ ਦੇ ਮਨਾਂ ਉੱਤੇ ਹਾਵੀ ਰਹੇ। ਉਨ੍ਹਾਂ ਨੇ ਨਵੰਬਰ 2020 ਦੇ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤੀ ਸੀ ਪਰ ਉਸ ਸਮੇਂ ਜੋਅ ਬਾਈਡੇਨ ਰਾਸ਼ਟਰਪਤੀ ਚੁਣੇ ਗਏ ਸਨ।
ਇਹ ਵੀ ਪੜ੍ਹੋ: ਦੂਜੇ ਕਾਰਜਕਾਲ ’ਚ ਟਰੰਪ ਲੈ ਸਕਦੇ ਹਨ ਕੁੱਝ ਵੱਡੇ ਫੈਸਲੇ
14 ਜੂਨ 946 ਨੂੰ ਕੁਈਨਜ਼, ਨਿਊਯਾਰਕ ਵਿੱਚ, ਮੈਰੀ ਅਤੇ ਫਰੇਡ ਟਰੰਪ ਦੇ ਘਰ ਪੈਦਾ ਹੋਏ ਟਰੰਪ,ਇੱਕ ਸਫਲ ਰੀਅਲ ਅਸਟੇਟ ਡਿਵੈਲਪਰ ਹੈ। ਡੋਨਾਲਡ ਟਰੰਪ 5 ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ 'ਤੇ ਹਨ। ਉਨ੍ਹਾਂ ਨੇ 1968 ਵਿੱਚ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਵਾਰਟਨ ਸਕੂਲ ਆਫ਼ ਫਾਈਨਾਂਸ ਐਂਡ ਕਾਮਰਸ ਤੋਂ ਵਿੱਤ ਵਿੱਚ ਡਿਗਰੀ ਪ੍ਰਾਪਤ ਕੀਤੀ। ਸਾਲ 1971 ਵਿੱਚ ਆਪਣੇ ਪਿਤਾ ਦੀ ਕੰਪਨੀ ਨੂੰ ਸੰਭਾਲਣ ਤੋਂ ਬਾਅਦ, ਉਨ੍ਹਾਂ ਨੇ ਇਸਦਾ ਨਾਮ ਬਦਲ ਕੇ ਟਰੰਪ ਆਰਗੇਨਾਈਜ਼ੇਸ਼ਨ ਰੱਖਿਆ ਅਤੇ ਜਲਦੀ ਹੀ ਹੋਟਲ, ਰਿਜ਼ੋਰਟ, ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ, ਕੈਸੀਨੋ ਅਤੇ ਗੋਲਫ ਕੋਰਸ ਵਰਗੇ ਪ੍ਰੋਜੈਕਟਾਂ ਵਿੱਚ ਕਾਰੋਬਾਰ ਦਾ ਵਿਸਥਾਰ ਕੀਤਾ।
ਇਹ ਵੀ ਪੜ੍ਹੋ: ਫਰਿਜ਼ਨੋ 'ਚ 2 ਪੰਜਾਬੀਆਂ ਨੇ ਗੱਡੇ ਝੰਡੇ, ਸਕੂਲ ਬੋਰਡ ਦੀਆਂ ਚੋਣਾਂ 'ਚ ਜਿੱਤ ਕੀਤੀ ਦਰਜ
ਟਰੰਪ ਨੇ 2004 'ਚ 'ਦਿ ਅਪ੍ਰੈਂਟਿਸ' ਨਾਲ ਰਿਐਲਿਟੀ ਟੀਵੀ 'ਚ ਵੀ ਆਪਣਾ ਹੱਥ ਅਜ਼ਮਾਇਆ, ਜਿਸ ਨੇ ਉਨ੍ਹਾਂ ਨੂੰ ਅਮਰੀਕਾ 'ਚ ਘਰ-ਘਰ 'ਚ ਮਸ਼ਹੂਰ ਕਰ ਦਿੱਤਾ। ਟਰੰਪ ਨੇ ਚੈੱਕ ਐਥਲੀਟ ਅਤੇ ਮਾਡਲ ਇਵਾਨਾ ਜ਼ੇਲਨੀਕੋਵਾ ਨਾਲ ਵਿਆਹ ਕਰਵਾ ਲਿਆ ਪਰ 1990 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਇਵਾਨਾ ਦੇ ਨਾਲ ਉਨ੍ਹਾਂ ਦੇ 3 ਬੱਚੇ ਹਨ - ਡੋਨਾਲਡ ਜੂਨੀਅਰ, ਇਵਾਂਕਾ ਅਤੇ ਐਰਿਕ। ਇਸ ਤੋਂ ਬਾਅਦ ਟਰੰਪ ਨੇ 1993 'ਚ ਅਭਿਨੇਤਰੀ ਮਾਰਲਾ ਮੈਪਲਸ ਨਾਲ ਵਿਆਹ ਕਰਵਾ ਲਿਆ ਪਰ 1999 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦਾ ਇਕ ਹੀ ਬੱਚਾ ਹੈ, ਟਿਫਨੀ। ਟਰੰਪ ਦੀ ਮੌਜੂਦਾ ਪਤਨੀ, ਮੇਲਾਨੀਆ, ਇੱਕ ਸਾਬਕਾ ਸਲੋਵੇਨੀਅਨ ਮਾਡਲ ਹੈ, ਜਿਸ ਨਾਲ ਉਨ੍ਹਾਂ ਨੇ 2005 ਵਿੱਚ ਵਿਆਹ ਕੀਤਾ ਸੀ। ਉਨ੍ਹਾਂ ਦਾ ਇੱਕ ਪੁੱਤਰ ਹੈ, ਬੈਰਨ ਵਿਲੀਅਮ ਟਰੰਪ।
ਇਹ ਵੀ ਪੜ੍ਹੋ: ਕੈਨੇਡਾ ਦੇ ਸਾਬਕਾ ਪੁਲਸ ਅਧਿਕਾਰੀ ਨੇ ਖੋਲ੍ਹੀ PM ਟਰੂਡੋ ਦੀ ਪੋਲ, ਕਰ ਦਿੱਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8