ਡੋਨਾਲਡ ਟਰੰਪ ਦੀ ਧੀ ਟਿਫਨੀ ਦਾ ਹੋਇਆ ਵਿਆਹ
Monday, Nov 14, 2022 - 03:47 PM (IST)

ਫਲੋਰੀਡਾ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਟਿਫਨੀ ਟਰੰਪ ਐਤਵਾਰ ਨੂੰ ਆਪਣੇ ਬੁਆਏਫ੍ਰੈਂਡ ਮਾਈਕਲ ਬਾਊਲੋਸ ਨਾਲ ਵਿਆਹ ਦੇ ਬੰਧਨ ’ਚ ਵੱਝ ਗਈ। ਸਾਹਮਣੇ ਆਈਆਂ ਤਸਵੀਰਾਂ ’ਚ ਟਰੰਪ ਆਪਣੀ ਧੀ ਨੂੰ ਲਾੜੇ ਕੋਲ ਲਿਜਾਣ ਦੀ ਰਸਮ ਨਿਭਾਉਂਦੇ ਦਿਖਾਈ ਦਿੱਤੇ। ਵਿਆਹ ’ਚ ਮੇਲਾਨੀਆ, ਇਵਾਂਕਾ, ਐਰਿਕ ਅਤੇ ਡੋਨਾਲਡ ਟਰੰਪ ਜੂਨੀਅਰ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ- ਮੁੜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ SGPC ਦੇ ਦਫਤਰ ਪਹੁੰਚੇ ਐਡਵੋਕੇਟ ਧਾਮੀ, ਹੋਇਆ ਨਿੱਘਾ ਸਵਾਗਤ
ਐਲੀ ਸਾਬ ਵੱਲੋਂ ਡਿਜ਼ਾਈਨ ਕੀਤੇ ਗਏ ਲੰਬੇ ਸਲੀਵ ਦੇ ਮੋਤੀਆਂ ਵਾਲੇ ਵੈਡਿੰਗ ਗਾਊਨ ’ਚ ਟਿਫਨੀ ਬਹੁਤ ਖੂਬਸੂਰਤ ਲੱਗ ਰਹੀ ਸੀ। ਦੱਸ ਦੇਈਏ ਕਿ ਟਿਫਨੀ ਟਰੰਪ ਦੀ ਸਾਬਕਾ ਪਤਨੀ ਮਾਰਲਾ ਮੇਪਲ ਦੀ ਧੀ ਹੈ।