ਟਰੰਪ ਨੇ ਰਾਸ਼ਟਰਪਤੀ ਅਹੁਦੇ ਲਈ ਪਾਰਟੀ ਵੱਲੋਂ ਨਾਮਜ਼ਦਗੀ ਕੀਤੀ ਸਵੀਕਾਰ

08/28/2020 6:28:35 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਲਈ ਰੀਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਅਧਿਕਾਰਤ ਤੌਰ 'ਤੇ ਸਵੀਕਾਰ ਕਰ ਲਈ। ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ। ਟਰੰਪ (74) ਨੇ ਰੀਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ (ਆਰ.ਐੱਨ.ਸੀ.) ਦੇ ਆਖਰੀ ਦਿਨ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਸਾਊਥ ਲਾਨ ਵਿਚ ਨਾਮਜ਼ਦਗੀ ਸਵੀਕਾਰ ਕੀਤੀ। 

ਟਰੰਪ ਨੇ ਕਿਹਾ,''ਮੈਂ ਅੱਜ ਰਾਤ ਤੁਹਾਡੇ ਸਮਰਥਨ ਦੇ ਨਾਲ ਇੱਥੇ ਖੜ੍ਹਾ ਹਾਂ। ਪਿਛਲੇ ਚਾਰ ਸ਼ਾਨਦਾਰ ਸਾਲਾਂ ਵਿਚ ਅਸੀਂ ਜੋ ਅਸਧਾਰਨ ਤਰੱਕੀ ਕੀਤੀ ਹੈ, ਉਸ 'ਤੇ ਸਾਨੂੰ ਮਾਣ ਹੈ। ਅਗਲੇ ਚਾਰ ਸਾਲਾਂ ਵਿਚ ਵੀ ਅਸੀਂ ਅਮਰੀਕਾ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਾਂਗੇ।'' ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾ ਮੰਚ ਤੱਕ ਆਏ ਸਨ। ਉਹਨਾਂ ਦੀ ਬੇਟੀ ਇਵਾਂਕਾ ਟਰੰਪ ਨੇ ਉਹਨਾਂ ਦੀ ਜਾਣ-ਪਛਾਣ ਕਰਵਾਈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਤੇਜ਼ ਤੂਫਾਨ, ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ

ਇਵਾਂਕਾ ਨੇ ਕੋਵਿਡ-19 ਦੇ ਦੌਰਾਨ ਆਪਣੇ ਪਿਤਾ ਦੇ ਕਦਮਾਂ ਅਤੇ ਆਰਥਿਕ ਨੀਤੀਆਂ ਦੀ ਤਾਰੀਫ ਕਰਦਿਆਂ ਕਿਹਾ,''ਚਾਰ ਸਾਲ ਪਹਿਲਾਂ, ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਸੰਘਰਸ਼ ਦੇ ਸਮੇਂ ਆਪਣੇ ਪਿਤਾ ਦੇ ਨਾਲ ਖੜ੍ਹੀ ਰਹਾਂਗੀ ਅਤੇ ਚਾਰ ਸਾਲ ਬਾਅਦ ਮੈਂ ਇੱਥੇ ਹਾਂ।'' ਉਹਨਾਂ ਨੇ ਕਿਹਾ,''ਪਾਪਾ, ਲੋਕ ਤੁਹਾਡੇ 'ਤੇ ਗੈਰ ਰਵਾਇਤੀ ਹੋਣ ਦੇ ਕਾਰਨ ਨਿਸ਼ਾਨਾ ਵਿੰਨ੍ਹਦੇ ਹਨ ਪਰ ਤੁਹਾਡੇ ਸੱਚੇ ਹੋਣ ਦੇ ਕਾਰਨ ਮੈਨੂੰ ਤੁਹਾਡੇ ਨਾਲ ਪਿਆਰ ਹੈ। ਪ੍ਰਭਾਵਸ਼ਾਲੀ ਹੋਣ ਲਈ ਮੈਂ ਤੁਹਾਡਾ ਸਨਮਾਨ ਕਰਦੀ ਹਾਂ।'' ਇਵਾਂਕਾ ਨੇ ਕਿਹਾ,''ਵਾਸ਼ਿੰਗਟਨ ਨੇ ਡੋਨਾਲਡ ਟਰੰਪ ਨੂੰ ਨਹੀਂ ਬਦਲਿਆ ਸਗੋਂ ਟਰੰਪ ਨੇ ਵਾਸ਼ਿੰਗਟਨ ਨੂੰ ਬਦਲ ਦਿੱਤਾ।'' 


Vandana

Content Editor

Related News