ਭਾਰਤੀਆਂ ਲਈ ਫਿਰ ਖੁੱਲ੍ਹੇ ਅਮਰੀਕਾ ਦੇ ਦਰਵਾਜੇ, ਟਰੰਪ ਨੇ H-1B ਵੀਜ਼ਾ ਨਿਯਮਾਂ ''ਚ ਦਿੱਤੀ ਛੋਟ

Thursday, Aug 13, 2020 - 06:34 PM (IST)

ਭਾਰਤੀਆਂ ਲਈ ਫਿਰ ਖੁੱਲ੍ਹੇ ਅਮਰੀਕਾ ਦੇ ਦਰਵਾਜੇ, ਟਰੰਪ ਨੇ H-1B ਵੀਜ਼ਾ ਨਿਯਮਾਂ ''ਚ ਦਿੱਤੀ ਛੋਟ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਨੌਕਰੀ ਕਰ ਰਹੇ ਐੱਚ-1ਬੀ ਵੀਜ਼ਾ ਧਾਰਕਾਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਚ-1ਬੀ ਵੀਜ਼ਾ ਦੇ ਨਿਯਮਾਂ ਵਿਚ ਛੋਟ ਦੇ ਦਿੱਤੀ ਹੈ। ਮਤਲਬ ਜਿਹੜੇ ਲੋਕਾਂ ਕੋਲ ਐੱਚ-1ਬੀ ਵੀਜ਼ਾ ਹੈ ਉਹਨਾਂ ਨੂੰ ਸ਼ਰਤ ਸਮੇਤ ਅਮਰੀਕਾ ਆਉਣ ਦੀ ਇਜਾਜ਼ਤ ਹੈ। ਇਸ ਨਾਲ ਸੈਂਕੜੇ ਭਾਰਤੀਆਂ ਨੂੰ ਫਾਇਦਾ ਮਿਲ ਸਕਦਾ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਜੇਕਰ ਐੱਚ-1ਬੀ ਵੀਜ਼ਾ ਧਾਰਕ ਉਸੇ ਕੰਪਨੀ ਦੇ ਨਾਲ ਆਪਣੀ ਨੌਕਰੀ ਨੂੰ ਅੱਗੇ ਵਧਾਉਣ ਲਈ ਵਾਪਸ ਆਉਣਾ ਚਾਹੁੰਦੇ ਹਨ, ਜਿਸ ਦੇ ਨਾਲ ਪਾਬੰਦੀਆਂ ਦੀ ਘੋਸ਼ਣਾ ਤੋਂ ਪਹਿਲਾਂ ਜੁੜੇ ਸਨ ਤਾਂ ਉਹਨਾਂ ਨੂੰ ਵਾਪਸੀ ਦੀ ਇਜਾਜ਼ਤ ਹੋਵੇਗੀ। ਅਜਿਹੇ ਧਾਰਕਾਂ ਦੇ ਨਾਲ ਉਹਨਾਂ ਦੇ ਜੀਵਨਸਾਥੀ ਅਤੇ ਬੱਚਿਆਂ ਨੂੰ ਵੀ ਅਮਰੀਕਾ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਅਮਰੀਕਾ ਦੇ ਰਾਜ ਵਿਭਾਗ ਨੇ ਕਿਹਾ ਕਿ ਜੋ ਵੀ ਬਿਨੈਕਾਰ ਅਮਰੀਕਾ ਵਿਚ ਪਹਿਲਾਂ ਹੀ ਆਪਣੀ ਕੰਪਨੀ ਵਿਚ ਨੌਕਰੀ ਦੇ ਲਈ ਉਸੇ ਅਹੁਦੇ ਦੇ ਲਈ ਅਪੀਲ ਕਰਨਗੇ ਤਾਂ ਇਸ ਨਾਲ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈ।

ਟਰੰਪ ਪ੍ਰਸ਼ਾਸਨ ਦੀਆਂ ਸ਼ਰਤਾਂ
- ਜੇਕਰ ਕੋਈ ਐੱਚ-1ਬੀ ਵੀਜ਼ਾ ਧਾਰਕ ਵਾਪਸ ਪਾਬੰਦੀ ਲੱਗਣ ਤੋਂ ਪਹਿਲਾਂ ਆਪਣੀ ਪੁਰਾਣੀ ਨੌਕਰੀ 'ਤੇ ਅਮਰੀਕਾ ਪਰਤਦਾ ਹੈ ਤਾਂ ਉਸ ਨੂੰ ਉੱਥੇ ਆਉਣ ਦੀ ਇਜਾਜ਼ਤ ਹੋਵੇਗੀ।

- ਵੀਜ਼ਾ ਧਾਰਕ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਪ੍ਰਾਇਮਰੀ ਵੀਜ਼ਾ ਦੇ ਨਾਲ ਅਮਰੀਕਾ ਆਉਣ ਦੀ ਇਜਾਜ਼ਤ ਹੋਵੇਗੀ।

- ਇਸ ਦੇ ਨਾਲ ਹੀ ਤਕਨਾਲੋਜੀ ਮਾਹਰ, ਸੀਨੀਅਰ ਲੇਵਲ ਮੈਨੇਜਰ ਅਤੇ ਉਹਨਾਂ ਲੋਕਾਂ ਨੂੰ ਵੀ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਹੈ ਜਿਹਨਾਂ ਦੇ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ।

- ਟਰੰਪ ਪ੍ਰਸ਼ਾਸਨ ਨੇ ਉਹਨਾਂ ਵੀਜ਼ਾ ਧਾਰਕਾਂ ਨੂੰ ਵੀ ਯਾਤਰਾ ਦੀ ਇਜਾਜ਼ਤ ਦਿੱਤੀ ਹੈ ਜੋ ਕੋਵਿਡ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪਬਲਿਕ ਹੈਲਥ ਕੇਅਰ ਪੇਸ਼ੇਵਰ ਅਤੇ ਸ਼ੋਧ ਕਰਤਾ ਦੇ ਤੌਰ 'ਤੇ ਕੰਮ ਕਰ ਰਹੇ ਹਨ।

ਅਮਰੀਕਾ ਦੇ ਇਸ ਫੈਸਲੇ ਦਾ ਖਾਸਕਰ ਕੇ ਉਹਨਾਂ ਲੋਕਾਂ ਨੂੰ ਫਾਇਦਾ ਮਿਲੇਗਾ ਜੋ ਵੀਜ਼ਾ ਪਾਬੰਦੀ ਦੇ ਕਾਰਨ ਨੌਕਰੀ ਛੱਡ ਕੇ ਗਏ ਸਨ। ਇੱਥੇ ਦੱਸ ਦਈਏ ਕਿ ਟਰੰਪ ਸਰਕਾਰ ਨੇ ਕੁਝ ਦਿਨ ਪਹਿਲਾਂ (22 ਜੂਨ) ਹੀ ਐੱਚ-1ਬੀ ਵੀਜ਼ਾ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਟਰੰਪ ਨੇ ਸਇਸ ਸਾਲ ਦੇ ਅਖੀਰ ਤੱਕ ਦੇ ਲਈ ਐੱਚ-1ਬੀ ਵੀਜ਼ਾ ਮੁਅੱਤਲ ਕਰਨ ਦੇ ਫੈਸਲੇ ਨੂੰ ਕੋਰੋਨਾ ਸੰਕਟ ਵਿਚ ਆਪਣੀ ਨੌਕਰੀ ਗਵਾ ਚੁਕੇ ਅਮਰੀਕੀ ਵਰਕਰਾਂ ਦੇ ਹਿੱਤ ਵਿਚ ਚੁੱਕਿਆ ਗਿਆ ਕਦਮ ਦੱਸਿਆ ਸੀ।ਇੱਥੇ ਦੱਸ ਦਈਏ ਕਿ ਵਰਤਮਾਨ ਵਿਚ ਭਾਰਤੀ ਆਈ.ਟੀ. ਕੰਪਨੀਆਂ ਦੇ ਨਾਲ ਕੰਮ ਕਰਨ ਵਾਲੇ ਕੁੱਲ 79,649 ਭਾਰਤੀ ਅਮਰੀਕਾ ਵਿਚ ਕੰਮ ਕਰਦੇ ਹਨ। ਇਹਨਾਂ ਵਿਚ ਟਾਟਾ ਕੰਸਲਟੇਂਸੀ ਸਰਵਿਸਿਜ (TCS), ਕਾਗ੍ਰੀਜੇਂਟ, ਇੰਫੋਸਿਸ, ਮਹਿੰਦਰਾ, HCL, ਟੈਕਨੋਲੋਜੀਜ਼ ਅਤੇ ਵਿਪਰੋ ਸ਼ਾਮਲ ਹਨ। ਜੋ ਅਰਮੀਕਾ ਵਿਚ ਐੱਚ-1ਬੀ ਵੀਜ਼ਾ 'ਤੇ ਹਨ।

ਜਾਣੋ ਐੱਚ-1ਬੀ ਵੀਜ਼ਾ ਬਾਰੇ
ਐੱਚ-1 ਬੀ ਵੀਜ਼ਾ ਦੇ ਤਹਿਤ ਅਮਰੀਕੀ ਕੰਪਨੀਆਂ ਤਕਨੀਕੀ ਜਾਂ ਮੁਹਾਰਤ ਵਾਲੇ ਅਹੁਦਿਆਂ 'ਤੇ ਦੂਜੇ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਨਿਯੁਕਤ ਕਰਦੀ ਹੈ। ਅਮਰੀਕਾ ਵਿਚ ਟੇਕ ਕੰਪਨੀਆਂ ਇਸ ਵੀਜ਼ਾ ਦੇ ਜ਼ਰੀਏ ਦੱਖਣ ਏਸ਼ੀਆ ਦੇ ਹਜ਼ਾਰਾਂ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਦੀ ਹੈ। ਇਸ ਵੀਜ਼ਾ ਦੇ ਜ਼ਰੀਏ ਵੱਡੀ ਗਿਣਤੀ ਵਿਚ ਭਾਰਤੀ ਅਤੇ ਚੀਨੀ ਪੇਸ਼ੇਵਰ ਅਮਰੀਕਾ ਵਿਚ ਜਾ ਕੇ ਨੌਕਰੀ ਕਰਦੇ ਹਨ। ਅਮਰੀਕੀ ਸਰਕਾਰ ਵੱਲੋਂ ਉਹਨਾਂ ਕਰਮਚਾਰੀਆਂ ਨੂੰ ਇਸ ਵੀਜ਼ਾ ਦੇ ਜ਼ਰੀਏ ਨੌਕਰੀ 'ਤੇ ਰੱਖਿਆ ਜਾਂਦਾ ਹੈ ਜੋ ਉੱਚ ਸਿੱਖਿਆ ਪ੍ਰਾਪਤ ਹੁੰਦੇ ਹਨ।


author

Vandana

Content Editor

Related News