ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਵਿਦੇਸ਼ੀ ਵਿਦਿਆਰਥੀਆਂ ''ਚ ਅਮਰੀਕਾ ਲਈ ਘਟਿਆ ਉਤਸ਼ਾਹ

Monday, Oct 26, 2020 - 06:31 PM (IST)

ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਵਿਦੇਸ਼ੀ ਵਿਦਿਆਰਥੀਆਂ ''ਚ ਅਮਰੀਕਾ ਲਈ ਘਟਿਆ ਉਤਸ਼ਾਹ

ਵਾਸ਼ਿੰਗਟਨ (ਭਾਸ਼ਾ): ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਤਬਦੀਲੀਆਂ ਕੀਤੇ ਜਾਣ ਦੇ ਬਾਅਦ ਭਾਰਤ ਸਮੇਤ ਵਿਦੇਸ਼ੀ ਵਿਦਿਆਰਥੀਆਂ ਵਿਚ ਅਮਰੀਕਾ ਵਿਚ ਪੜ੍ਹਾਈ ਕਰਨ ਦਾ ਪਹਿਲਾ ਵਰਗਾ ਉਤਸ਼ਾਹ ਨਹੀਂ ਰਿਹਾ ਹੈ। ਉਹਨਾਂ ਨੂੰ ਅਮਰੀਕਾ ਵਿਚ ਪੜ੍ਹਾਈ ਪੂਰੀ ਹੋਣ ਸੰਬੰਧੀ ਖਦਸ਼ਾ ਰਹਿੰਦਾ ਹੈ। ਅੰਤਰਰਾਸ਼ਟਰੀ ਟੀਚਰ ਸੰਘ (NAFSA) ਦੇ ਮੁਤਾਬਕ, ਮੌਟੇ ਤੌਰ 'ਤੇ ਕਰੀਬ 53 ਲੱਖ ਵਿਦਿਆਰਥੀ ਦੂਜੇ ਦੇਸ਼ਾਂ ਵਿਚ ਪੜ੍ਹਾਈ ਕਰਦੇ ਹਨ। ਇਸ ਵਿਚ 2001 ਦੇ ਬਾਅਦ ਤੋਂ ਦੁੱਗਣੇ ਨਾਲੋਂ ਵੀ ਵੱਧ ਵਾਧਾ ਹੋਇਆ ਪਰ ਇਸ ਵਿਚ ਅਮਰੀਕਾ ਦੀ ਹਿੱਸੇਦਾਰੀ 2001 ਵਿਚ 28 ਫੀਸਦੀ ਸੀ ਜੋ ਪਿਛਲੇ ਸਾਲ ਘੱਟ ਕੇ 21 ਫੀਸਦੀ ਰਹਿ ਗਈ। 

ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰਧਾਨ ਐਲਾਨ ਕ੍ਰੈਮਬ ਲੋਕਾਂ ਨੂੰ ਭਰਤੀ ਕਰਨ ਲਈ ਭਾਰਤ ਦੇ ਤਕਨਾਲੋਜੀ ਕੇਂਦਰ ਬੇਂਗਲੁਰੂ ਦੀ ਯਾਤਰਾ 'ਤੇ ਗਏ ਸਨ। ਉਹਨਾਂ ਨੇ ਸਿਰਫ ਹੋਸਟਲ ਜਾਂ ਟਿਊਸ਼ਨ ਦੇ ਬਾਰੇ ਵਿਚ ਹੀ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਸਗੋਂ ਉਹਨਾਂ ਨੂੰ ਅਮਰੀਕਾ ਦੇ ਵਰਕ ਵੀਜ਼ਾ ਦੇ ਬਾਰੇ ਵਿਚ ਵੀ ਦੱਸਣਾ ਪਿਆ। ਟਰੰਪ ਦੇ ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਸ਼ੁਰੂਆਤੀ ਮਹੀਨਿਆਂ ਵਿਚ ਮਾਤਾ-ਪਿਤਾ ਦੇ ਨਾਲ ਹੋਇਆ ਇਹ ਸੈਸ਼ਨ ਅਵਿਵਸਥਿਤ ਹੋ ਗਿਆ ਸੀ। ਟਰੰਪ ਨੇ ਆਪਣੇ ਪਹਿਲੇ ਭਾਸ਼ਣ ਵਿਚ 'ਅਮਰੀਕਾ ਫਸਟ' ਦੀ ਅਪੀਲ ਕੀਤੀ, ਦੋ ਯਾਤਰਾ ਪਾਬੰਦੀਆਂ ਲਗਾਈਆਂ, ਇਕ ਸ਼ਰਨਾਰਥੀ ਪ੍ਰੋਗਰਾਮ ਰੱਦ ਕੀਤਾ ਅਤੇ ਵਰਕਰ ਵੀਜ਼ਾ ਸੀਮਤ ਕਰਨ ਦਾ ਸੰਕੇਤ ਦਿੱਤਾ, ਜਿਸ ਦੀ ਭਾਰਤੀ ਵਿਆਪਕ ਤੌਰ 'ਤੇ ਵਰਤੋਂ ਕਰਦੇ ਹਨ। ਇਸ ਨਾਲ ਮਾਤਾ-ਪਿਤਾ ਨੂੰ ਅਮਰੀਕਾ ਵਿਚ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸ਼ੱਕ ਹੋਇਆ।

ਪੜ੍ਹੋ ਇਹ ਅਹਿਮ ਖਬਰ-  2+2 ਵਾਰਤਾ ਲਈ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਪਹੁੰਚੇ ਭਾਰਤ (ਤਸਵੀਰਾਂ)

ਇਲਿਨੋਇਸ ਇੰਸਟੀਚਿਊਟ ਆਫ ਤਕਨਾਲੋਜੀਜ਼ ਦੀ ਅਗਵਾਈ ਕਰਨ ਵਾਲੇ ਕ੍ਰੈਮਬ ਨੇ ਕਿਹਾ,''ਇੱਥੇ ਕੁਝ ਵੀ ਨਹੀਂ ਹੋ ਰਿਹਾ ਹੈ ਜਿਸ ਨੂੰ ਦੁਨੀਆ ਭਰ ਵਿਚ ਦੇਖਿਆ ਜਾਂ ਉਸ ਦੀ ਵਿਆਖਿਆ ਨਹੀਂ ਕੀਤੀ ਜਾ ਰਹੀ ਹੈ।'' ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਨੌਕਰੀ ਦੇ ਚੰਗੇ ਮੌਕਿਆਂ ਦੇ ਚੰਗੇ ਮੌਕਿਆਂ ਦੀ ਬਦੌਲਤ ਅਮਰੀਕਾ ਵਿਦੇਸ਼ੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੁੰਦਾ ਸੀ। 2016 ਤੋਂ ਨਵੇਂ ਦਾਖਲਿਆਂ ਵਿਚ ਕਮੀ ਆਉਣੀ ਸ਼ੁਰੂ ਹੋਈ, ਜਿਸ ਦਾ ਅਨੁਮਾਨ ਵਿਦਿਆਰਥੀ ਵੀਜ਼ਾ ਨੂੰ ਸੀਮਤ ਕਰਨਾ, ਹੋਰ ਦੇਸ਼ਾਂ ਨਾਲ ਮੁਕਾਬਲਾ ਅਤੇ ਕੋਰੋਨਾਵਾਇਰਸ ਨੂੰ ਲੈ ਕੇ ਗਲਤ ਪ੍ਰਤੀਕਿਰਿਆ ਦੇ ਮੱਦੇਨਜ਼ਰ ਸੀ। ਇਸ ਦਾ ਵਿਆਪਕ ਅਸਰ ਕਰਮਚਾਰੀਆਂ ਦੀ ਗਿਣਤੀ 'ਤੇ ਪਵੇਗਾ। ਟਰੰਪ ਨੇ ਅਮਰੀਕਾ ਦੇ ਕਿਸੇ ਵੀ ਹੋਰ ਰਾਸ਼ਟਰਪਤੀ ਦੀ ਤੁਲਨਾ ਵਿਚ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਕਾਫੀ ਬਦਲਿਆ ਹੈ। ਇਸ ਨਾਲ ਕਾਲਜਾਂ ਨੂੰ ਡਰ ਹੈ ਕਿ ਉਹਨਾਂ ਦੇ ਇੱਥੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਵੇਗੀ ਜਦਕਿ ਕੰਪਨੀਆਂ ਹੁਨਰ ਗਵਾਉਣ ਦੇ ਡਰ ਨਾਲ ਚਿੰਤਤ ਹਨ। 

ਜੋ ਵੀ ਹੋਵੇ ਅਮਰੀਕਾ ਗਲੋਬਲ ਪੱਧਰ 'ਤੇ ਆਪਣੀ ਚਮਕ ਗਵਾਉਂਦਾ ਦਿਸ ਰਿਹਾ ਹੈ। ਭਾਰਤ ਦੀ 22 ਸਾਲਾ ਪ੍ਰਿਅਦਰਸ਼ਨੀ ਅਲਾਗਿਰੀ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਦੇਸ਼ ਵਿਚ ਜ਼ਿਆਦਾ ਠੀਕ ਹਾਂ।'' ਉਹ ਆਈ.ਆਈ.ਟੀ. ਤੋਂ ਇਲੈਕਟ੍ਰੀਕਲ ਅਤੇ ਕੰਪਿਊਟਰ ਇੰਜੀਨੀਅਰਿੰਗ ਵਿਚ ਮਾਸਟਰਜ਼ ਕਰ ਰਹੀ ਹੈ। ਨਾਈਜੀਰੀਆ ਦੇ ਕਾਲਾਬਾਰ ਵਿਚ ਹਾਈ ਸਕੂਲ ਤੋਂ ਹਾਲ ਹੀ ਵਿਚ ਪੜ੍ਹਾਈ ਪੂਰੀ ਕਰਨ ਵਾਲੀ ਡੋਡਆਈ ਇਵਾ ਕਹਿੰਦੀ ਹੈਕਿ ਅਮਰੀਕਾ ਹੁਣ ਪਹਿਲਾ ਜਿੰਨਾ ਆਕਰਸ਼ਕ ਨਹੀਂ ਰਿਹਾ ਹੈ। 'ਨੈਸ਼ਨਲ ਸਟੂਡੈਂਟ ਕਲੀਅਰਿੰਗ ਹਾਊਸ ਰਿਸਰਚ ਸੈਂਟਰ' ਨੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ 13.7 ਫੀਸਦੀ ਦੀ ਕਮੀ ਦੱਸੀ ਹੈ। ਇੰਜੀਨੀਅਰਿੰਗ, ਕੰਪਿਊਟਰ ਸਾਈਂਸ ਅਤੇ ਆਰਕੀਟੈਕਚਰ ਜਿਹੇ ਪਾਠਕ੍ਰਮਾਂ ਲਈ ਮਸ਼ਹੂਰ ਸ਼ਿਕਾਗੋ ਯੂਨੀਵਰਸਿਟੀ ਵਿਚ 2016 ਤੋਂ 2018 ਦੇ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ 25 ਫੀਸਦੀ ਤੱਕ ਦੀ ਕਮੀ ਆਈ ਹੈ। ਐੱਮ.ਏ.ਐੱਫ.ਐੱਸ.ਏ. ਦੇ ਨਿਦੇਸ਼ਕ ਆਰ ਬੈਂਕਸ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਅਤੇ ਹੋਰ ਚੀਜ਼ਾਂ ਨਾਲ ਅਨਿਸ਼ਚਿਤਤਾ ਵਧੀ ਹੈ।


author

Vandana

Content Editor

Related News