ਡੋਮੀਨੋਜ਼ ਪਿੱਜ਼ਾ ਗਰੁੱਪ ਬ੍ਰਿਟੇਨ 'ਚ ਰਚੇਗਾ 5000 ਨਵੀਂਆਂ ਨੌਕਰੀਆਂ

Tuesday, Sep 15, 2020 - 10:01 AM (IST)

ਡੋਮੀਨੋਜ਼ ਪਿੱਜ਼ਾ ਗਰੁੱਪ ਬ੍ਰਿਟੇਨ 'ਚ ਰਚੇਗਾ 5000 ਨਵੀਂਆਂ ਨੌਕਰੀਆਂ

ਲੰਡਨ- ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿਚ ਆਰਥਿਕ ਘਾਟਾ ਪਿਆ ਹੈ। ਲੱਖਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਛੋਟੇ-ਵੱਡੇ ਸਟੋਰਾਂ ਦੇ ਬੰਦ ਹੋਣ ਨਾਲ ਲੱਖਾਂ ਪ੍ਰੋਫੈਸ਼ਨਲਜ਼ ਬੇਰੁਜ਼ਗਾਰ ਹੋ ਗਏ ਹਨ। ਇਨ੍ਹਾਂ ਵਿਚ ਦੂਜੇ ਦੇਸ਼ਾਂ ਤੋਂ ਆ ਕੇ ਕੰਮ ਕਰਨ ਵਾਲੇ ਕਾਮੇ ਵੀ ਹਨ। ਇਸੇ ਘਾਟੇ ਨੂੰ ਪੂਰਾ ਕਰਨ ਲਈ ਯੂ. ਕੇ. ਵਿਚ ਡੋਮੀਨੋਜ਼ ਪਿੱਜ਼ਾ ਵਲੋਂ ਨਵੇਂ ਰੁਜ਼ਗਾਰ ਪੈਦਾ ਕੀਤੇ ਜਾ ਰਹੇ ਹਨ। 

ਡੋਮੀਨੋਜ਼ ਪਿੱਜ਼ਾ ਗਰੁੱਪ ਪੂਰੇ ਬ੍ਰਿਟੇਨ ਵਿਚ 5000 ਨਵੀਂਆਂ ਨੌਕਰੀਆਂ ਪੈਦਾ ਕਰੇਗਾ ਤਾਂ ਕਿ ਕੋਰੋਨਾ ਕਾਰਨ ਇਸ ਦੀ ਸੇਲ ਵਿਚ ਜੋ ਕਮੀ ਆਈ ਸੀ, ਉਸ ਨੂੰ ਪੂਰਾ ਕੀਤਾ ਜਾ ਸਕੇ। 

PunjabKesari

ਮਾਲਕਾਂ ਦਾ ਕਹਿਣਾ ਹੈ ਕਿ ਇਸ ਦੇ ਇਲਾਵਾ ਉਹ ਸਰਕਾਰ ਵਲੋਂ ਚਲਾਈ ਜਾ ਰਹੀ ਯੋਜਨਾ ਕਿੱਕਸਟਾਰਟ ਲਈ ਵੀ ਕੰਮ ਕਰਨਗੇ। ਜਿਹੜੇ ਲੋਕ ਇਸ ਨਾਲ ਜੁੜਨਾ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਮੌਕਾ ਦੇਣਗੇ ਅਤੇ ਇਸ ਲਈ 1000 ਰੁਜ਼ਗਾਰ ਰੱਖੇ ਗਏ ਹਨ। 

ਨਵੇਂ ਰੁਜ਼ਗਾਰ ਵਿਚ ਪਿੱਜ਼ਾ ਸ਼ੈੱਫ, ਗਾਹਕ ਸੇਵਾ ਕਾਮੇ ਅਤੇ ਡਿਲਿਵਰੀ ਡਰਾਈਵਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਡੋਮੀਨੋਜ਼ ਗਰੁੱਪ ਨੇ ਕੋਰੋਨਾ ਸੰਕਟ ਕਾਲ ਦੌਰਾਨ ਵੀ ਨਵੀਂਆਂ ਨੌਕਰੀਆਂ ਪੈਦਾ ਕੀਤੀਆਂ। ਮੁੱਖ ਕਾਰਜਕਾਰੀ ਅਧਿਕਾਰੀ ਡੋਮਿਨਲ ਪਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੌਰਾਨ ਸਾਡੇ ਸਟੋਰ ਖੁੱਲ੍ਹੇ ਸਨ ਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਹੁਣ ਜਦ ਕੋਰੋਨਾ ਦਾ ਪ੍ਰਭਾਵ ਥੋੜ੍ਹਾ ਘੱਟ ਗਿਆ ਹੈ ਤਾਂ ਡੋਮੀਨੋਜ਼ ਟੀਮ ਹੋਰ ਕਈ ਲੋਕਾਂ ਨੂੰ ਸਾਡੇ ਨਾਲ ਜੁੜਨ ਦਾ ਮੌਕਾ ਦੇ ਰਹੀ ਹੈ। ਸਰਕਾਰ ਵਲੋਂ ਚਲਾਈ ਗਈ ਕਿੱਕਸਟਾਰਟ ਸਕੀਮ ਦੀ ਵੀ ਅਸੀਂ ਸ਼ਲਾਘਾ ਕਰਦੇ ਹਾਂ, ਜਿਸ ਨਾਲ ਨਵੇਂ ਲੋਕਾਂ ਨੂੰ ਇਸ ਖੇਤਰ ਨਾਲ ਜੁੜਨ ਦੀ ਸਿਖਲਾਈ ਮਿਲੇਗੀ। ਅਸੀਂ ਸੁਰੱਖਿਆ ਦਾ ਹੋਰ ਵੀ ਵਧੇਰੇ ਧਿਆਨ ਰੱਖਾਂਗੇ ਤੇ ਆਸ ਹੈ ਕਿ ਤਿਉਹਾਰੀ ਮੌਸਮ ਵਿਚ ਹੋਰ ਵੀ ਵਧੀਆ ਕੰਮ ਕਰਾਂਗੇ। 
 


author

Lalita Mam

Content Editor

Related News