ਕੈਨੇਡਾ ਦੇ ਇਸ ਸ਼ਹਿਰ 'ਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ, ਵੱਡੀ ਗਿਣਤੀ 'ਚ ਪੰਜਾਬੀ

Monday, Dec 25, 2023 - 01:03 PM (IST)

ਟੋਰਾਂਟੋ- ਭਾਰਤੀ ਵਿਦਿਆਰਥੀ ਸੁਨਹਿਰੀ ਭਵਿੱਖ ਦੀ ਆਸ ਵਿਚ ਕੈਨੇਡਾ ਪੜ੍ਹਨ ਲਈ ਜਾਂਦੇ ਹਨ। ਹਾਲ ਹੀ ਵਿਚ ਸਾਹਮਣੇ ਆਈ ਜਾਣਕਾਰੀ ਮੁਤਾਬਕ ਕੈਨੇਡਾ ਦੇ ਜ਼ਿਆਦਾਤਰ ਕਾਲਜਾਂ ਵਿਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਪੰਜਾਬ ਅਤੇ ਗੁਜਰਾਤ ਦੇ ਵਿਦਿਆਰਥੀਆਂ ਦੀ ਹੈ। ਭਾਰਤੀ ਵਿਦਿਆਰਥੀਆਂ ਦਾ ਦੂਰ-ਦੁਰਾਡੇ ਦੇ ਕਾਲਜਾਂ ਵਿੱਚ ਦਬਦਬਾ ਹੈ। ਭਾਰਤੀ ਉੱਥੇ ਪਹੁੰਚ ਰਹੇ ਹਨ ਜਿੱਥੇ ਸਥਾਨਕ ਵਿਦਿਆਰਥੀ ਨਹੀਂ ਪੜ੍ਹਦੇ। ਕੈਨੇਡਾ ਦੀ ਰਾਜਧਾਨੀ ਟੋਰਾਂਟੋ ਤੋਂ 700 ਕਿਲੋਮੀਟਰ ਦੂਰ ਇਕ ਛੋਟਾ ਸ਼ਹਿਰ ਹੈ ਜਿਸ ਦਾ ਨਾਮ ਟਿਮਿੰਸ ਹੈ। ਇਹ ਸ਼ਹਿਰ ਭਾਰਤੀ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦਰਅਸਲ ਇਸ ਦਾ ਕਾਰਨ ਇੱਥੇ ਭਾਰਤੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੋਣਾ ਹੈ। ਇੱਥੋਂ ਦੇ ਉੱਤਰੀ ਕਾਲਜ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ 96% ਭਾਰਤੀ ਹਨ। 

20 ਸਾਲਾ ਗ੍ਰੈਜੂਏਟ ਇਕ ਭਾਰਤੀ ਵਿਦਿਆਰਥੀ ਦਾ ਕਹਿਣਾ ਹੈ ਕਿ ਹਰ ਜਮਾਤ ਵਿਚ ਸਿਰਫ਼ 3 ਜਾਂ 4 ਕੈਨੇਡੀਅਨ ਵਿਦਿਆਰਥੀ ਹਨ ਅਤੇ ਬਾਕੀ ਦੂਜੇ ਦੇਸ਼ਾਂ ਦੇ ਹਨ, ਜਿਨ੍ਹਾਂ  ਵਿਚ ਜ਼ਿਆਦਾਤਰ ਭਾਰਤੀ ਹਨ। ਇਹ ਸਾਰੇ ਦੋ ਰਾਜਾਂ ਪੰਜਾਬ ਅਤੇ ਗੁਜਰਾਤ ਦੇ ਹਨ। ਇਸੇ ਲਈ ਦੇਸ਼ ਛੱਡਣ ਤੋਂ ਬਾਅਦ ਵੀ "ਸਾਨੂੰ ਲੱਗਦਾ ਹੈ ਕਿ ਅਸੀਂ ਭਾਰਤ ਵਿੱਚ ਹਾਂ।" ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਦਹਾਕੇ ਵਿੱਚ ਕੈਨੇਡਾ ਵਿੱਚ ਪੜ੍ਹਾਈ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਉੱਤਰੀ ਕਾਲਜ ਦੇ ਡੇਟਾ ਮੁਤਾਬਕ 2014 'ਚ ਸਿਰਫ 40 ਅੰਤਰਰਾਸ਼ਟਰੀ ਵਿਦਿਆਰਥੀ ਸਨ। ਹੁਣ ਇਨ੍ਹਾਂ ਦੀ ਗਿਣਤੀ ਵਧ ਕੇ 6,140 ਹੋ ਗਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਦੂਜੇ ਦੇਸ਼ ਆਉਂਦੇ ਹਨ ਤਾਂ ਖਾਣੇ ਦੀ ਸਮੱਸਿਆ ਹੁੰਦੀ ਹੈ। ਭਾਰਤੀਆਂ ਦੀ ਬਹੁਤਾਤ ਕਾਰਨ ਇੱਥੇ ਦੇ ਰੈਸਟੋਰੈਂਟਾਂ ਵਿੱਚ ਭਾਰਤੀ ਪਕਵਾਨ ਮਿਲਣਾ ਆਮ ਗੱਲ ਹੈ।

ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਨੇ ਦੇਸ਼ਵਾਸੀਆਂ ਨੂੰ 'ਕ੍ਰਿਸਮਸ' ਦੀ ਦਿੱਤੀ ਵਧਾਈ, ਮਤਭੇਦਾਂ 'ਚੋਂ ਤਾਕਤ ਲੱਭਣ ਦਾ ਦਿੱਤਾ ਸੰਦੇਸ਼

ਇਸ ਸਾਲ 9 ਲੱਖ ਵਿਦਿਆਰਥੀਆਂਂ ਦਾ ਸਵਾਗਤ ਕਰੇਗਾ ਕੈਨੇਡਾ

ਕੈਨੇਡਾ ਸਰਕਾਰ ਮੁਤਾਬਕ ਇਸ ਸਾਲ ਉਹ 9 ਲੱਖ ਵਿਦਿਆਰਥੀਆਂ ਨੂੰ ਦਾਖਲਾ ਦੇਵੇਗੀ। ਜੋ ਇੱਕ ਦਹਾਕੇ ਪਹਿਲਾਂ ਦੇ ਮੁਕਾਬਲੇ 3 ਗੁਣਾ ਹੈ। ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਮੁਤਾਬਕ ਕੈਨੇਡਾ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਹਨ। ਚੀਨ ਦੂਜੇ ਸਥਾਨ 'ਤੇ ਹੈ। ਅੰਕੜਿਆਂ ਮੁਤਾਬਕ 40% ਭਾਰਤੀ ਹਨ ਜਦਕਿ 12% ਚੀਨ ਤੋਂ ਅਤੇ 48% ਹੋਰ ਦੇਸ਼ਾਂ ਤੋਂ ਹਨ। ਕੈਨੇਡਾ ਵਿੱਚ ਕੰਮ ਦੇ ਮੌਕੇ ਹਨ, ਉਨ੍ਹਾਂ ਨੂੰ ਭਾਰਤ ਤੋਂ ਹੁਨਰਮੰਦ ਲੋਕਾਂ ਦੀ ਲੋੜ ਹੈ। ਇਸ ਕਾਰਨ ਇਹ
ਗਿਣਤੀ ਲਗਾਤਾਰ ਵਧ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News