ਕੋਰੋਨਾ ਵੈਕਸੀਨ ਦੀ ਰਿਸਰਚ ''ਚ ਇਸ ਅਦਾਕਾਰਾ ਨੇ ਕੀਤੀ ਮਦਦ, ਦਾਨ ਕੀਤੇ ਕਰੋੜਾਂ ਰੁਪਏ

11/19/2020 5:53:03 PM

ਵਾਸ਼ਿੰਗਟਨ (ਬਿਊਰੋ): ਦੁਨੀਆ ਭਰ ਵਿਚ ਵਿਗਿਆਨੀ ਅਸਰਦਾਰ ਕੋਰੋਨਾ ਵੈਕਸੀਨ ਬਣਾਉਣ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਵੈਕਸੀਨ ਨੂੰ ਜਲਦੀ ਬਣਾਉਣ ਲਈ ਕਈ ਦਿੱਗਜ਼ਾਂ ਨੇ ਆਰਥਿਕ ਮਦਦ ਕੀਤੀ ਹੈ।ਇਸ ਦੌਰਾਨ ਹਾਲੀਵੁੱਡ ਦੀ ਅਦਾਕਾਰਾ ਡਾਲੀ ਪਾਰਟਨ ਵੱਲੋਂ ਕੋਰੋਨਾ ਦੀ ਵੈਕਸੀਨ ਬਣਾਉਣ ਲਈ ਫੰਡਿੰਗ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਨੇ ਦੱਸਿਆ ਕਿ ਦੇਸ਼ ਦੀ ਪ੍ਰਸਿੱਧ ਗਾਇਕਾ ਡੋਲੀ ਪਾਰਟਨ ਨੇ ਮੋਡਰਨਾ ਦੀ ਕੋਵਿਡ-19 ਵੈਕਸੀਨ ਲਈ ਫੰਡਿੰਗ ਦਿੱਤੀ ਸੀ। ਦੱਸ ਦਈਏ ਕਿ ਸਾਲ ਦੀ ਸ਼ੁਰੂਆਤ 'ਚ ਡੋਲੀ ਨੇ Vanderbilt University ਦੀ ਕੋਰੋਨਾਵਾਇਰਸ ਰਿਸਰਚ ਫੰਡ ਲਈ ਆਰਥਿਕ ਮਦਦ ਦਿੱਤੀ ਸੀ। ਮੋਡਰਨਾ ਉਸ ਦਾ ਹੀ ਹਿੱਸਾ ਹੈ।

 

ਇਸ ਵਿਗਿਆਨਕ ਖੋਜ 'ਚ ਆਪਣਾ ਨਾਮ ਜੁੜਿਆ ਦੇਖ ਕੇ ਡੋਲੀ ਪਾਰਟਨ ਬਹੁਤ ਹੈਰਾਨ ਹੋਈ। ਇੱਕ ਇੰਟਰਵਿਊ 'ਚ ਉਸ ਨੇ ਕਿਹਾ,"ਮੈਂ ਖੁਸ਼ ਹਾਂ ਕਿ ਮੈ ਕਿਸੇ ਦੀ ਮਦਦ ਲਈ ਕੁਝ ਕਰ ਸਕੀ। ਜਦੋਂ ਮੈਂ ਕੋਰੋਨਾ ਦੇ ਫੰਡ ਲਈ ਰਾਸ਼ੀ ਦਾਨ ਕੀਤੀ ਸੀ ਉਸ ਸਮੇਂ ਮੈ ਸਿਰਫ ਕੁਝ ਚੰਗਾ ਕਰਨਾ ਚਾਹੁੰਦੀ ਸੀ। ਹੁਣ ਜਦੋਂ ਅਜਿਹਾ ਹੋ ਗਿਆ ਹੈ ਤਾਂ ਮੈਨੂੰ ਆਸ ਹੈ ਕਿ ਸਾਨੂੰ ਜਲਦੀ ਹੀ ਇਲਾਜ ਮਿਲੇਗਾ।'' ਅਸਲ ਵਿਚ ਡਾਲੀ ਪਾਰਟਨ ਨੇ ਅਪ੍ਰੈਲ 2020 ਵਿਚ ਵਾਂਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ ਨੂੰ ਆਪਣੇ ਦੋਸਤ ਡਾਕਟਰ ਨਾਜੀ ਐੱਨ. ਅਬੁਮਰਾਡ ਦੇ ਸਨਮਾਨ ਵਿਚ 1 ਮਿਲੀਅਨ ਡਾਲਰ ਦਾਨ ਕੀਤੇ ਸਨ। ਉਸ ਸਮੇਂ ਉਹ ਮੈਡੀਕਲ ਸੈਂਟਰ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਬਿਹਤਰ ਇਲਾਜ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

PunjabKesari

ਡੋਲੀ ਪਾਰਟਨ ਦੀ ਤਾਰੀਫ ਹਰ ਕੋਈ ਕਰ ਰਿਹਾ ਹੈ।ਹੁਣ ਪਤਾ ਚੱਲਿਆ ਹੈ ਕਿ ਡਾਲੀ ਪਾਰਟਨ ਦੀ ਫੰਡਿੰਗ ਦਾ ਕੁਝ ਹਿੱਸਾ ਮੋਡਰਨਾ ਦੇ ਕੋਲ ਗਿਆ ਸੀ, ਜਿਸ ਨੇ ਇਸ ਹਫਤੇ ਵੈਕਸੀਨ ਕੱਢੀ ਹੈ। ਇਹ ਵੈਕਸੀਨ 95 ਫੀਸਦੀ ਅਸਰਦਾਰ ਹੈ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੀ ਜੰਮ ਕੇ ਤਾਰੀਫ ਕਰ ਰਹੇ ਹਨ।ਕੁਝ ਤਾਂ ਉਸ ਨੂੰ ਨੋਬਲ ਪੁਰਸਕਾਰ ਦੇਣ ਦੀ ਗੱਲ ਤੱਕ ਕਹਿ ਰਹੇ ਹਨ। ਮਾਹਰਾਂ ਦਾ ਕਹਿਣਾ ਕਿ ਇਸ ਟੀਕੇ ਦੀ ਵਿਕਰੀ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।


Vandana

Content Editor Vandana