ਨਹੀਂ ਖਤਮ ਹੋ ਰਿਹਾ ਚੀਨ ''ਚ ''ਡਾਗ ਮੀਟ'' ਦਾ ਸ਼ੌਂਕ, ਮਾਰਕੀਟ ''ਚੋਂ ਕੁੱਤਿਆਂ ਨੂੰ ਕਰਵਾਇਆ ਗਿਆ ਮੁਕਤ

Saturday, Jun 20, 2020 - 12:41 AM (IST)

ਨਹੀਂ ਖਤਮ ਹੋ ਰਿਹਾ ਚੀਨ ''ਚ ''ਡਾਗ ਮੀਟ'' ਦਾ ਸ਼ੌਂਕ, ਮਾਰਕੀਟ ''ਚੋਂ ਕੁੱਤਿਆਂ ਨੂੰ ਕਰਵਾਇਆ ਗਿਆ ਮੁਕਤ

ਬੀਜਿੰਗ- ਚੀਨ ਪ੍ਰਸ਼ਾਸਨ ਦੀ ਪਾਬੰਦੀ ਦੇ ਬਾਵਜੂਦ ਉਥੇ ਕੁੱਤਿਆਂ ਦਾ ਮਾਸ ਖਾਣ ਤੋਂ ਲੋਕ ਬਾਜ਼ ਨਹੀਂ ਆ ਰਹੇ ਹਨ। ਚੀਨ ਵਿਚ ਕੁੱਤਿਆਂ ਦਾ ਮਾਸ ਖਾਣਾ ਗੈਰ-ਕਾਨੂੰਨੀ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਉਥੇ 'ਸਾਥੀ ਦੀ ਹੈਸੀਅਤ' ਦਿੱਤੀ ਗਈ ਹੈ। ਇਸ ਦੇ ਬਾਵਜੂਦ ਉਥੇ ਹਾਲ ਹੀ ਵਿਚ 10 ਕੁੱਤਿਆਂ ਨੂੰ ਮਾਸ ਦੇ ਬਾਜ਼ਾਰ ਵਿਚ ਵੱਢੇ ਜਾਣ ਤੋਂ ਬਚਾਇਆ ਗਿਆ ਹੈ। ਪਸੂਆਂ ਦੇ ਲਈ ਕੰਮ ਕਰਨ ਵਾਲੇ ਕਾਰਕੁੰਨਾਂ ਨੇ 10 ਕੁੱਤਿਆਂ ਨੂੰ ਯੂਲਿਨ ਵਿਚ ਵਿਕਣ ਤੋਂ ਬਚਾਇਆ ਗਿਆ। ਚੀਨ ਵਿਚ ਯੂਲਿਨ ਇਕ ਅਜਿਹਾ ਸਾਲਾਨਾ ਤਿਓਹਾਰ ਹੈ. ਜਿਥੇ ਕੁੱਤਿਆਂ ਦਾ ਮਾਸ ਧੜੱਲੇ ਨਾਲ ਵਿਕਦਾ ਹੈ। ਯੂਲਿਨ ਤਿਓਹਾਰ ਦੀ ਸ਼ੁਰੂਆਤ ਬੀਤੇ ਹਫਤੇ ਦੇ ਅਖੀਰ ਵਿਚ ਹੋਈ।

ਕੁੱਤਿਆਂ ਦੀ ਬੇਹੱਦ ਡਰਾਵਨੀ ਤਸਵੀਰ ਆਈ ਸਾਹਮਣੇ
ਇਸ ਤਿਓਹਾਰ ਦੀਆਂ ਕੁਝ ਤਸਵੀਰਾਂ ਮੀਡੀਆ ਰਿਪੋਰਟਾਂ ਵਿਚ ਛਪੀਆਂ ਜੋ ਬੇਹੱਦ ਡਰਾਵਨੀਆਂ ਹਨ। ਇਨ੍ਹਾਂ ਵਿਚ ਕੁੱਤਿਆਂ ਨੂੰ ਬਹੁਤ ਛੋਟੇ ਪਿੰਜਰਿਆਂ ਵਿਚ ਰੱਖਿਆ ਹੋਇਆ ਦਿਖਾਇਆ ਗਿਆ ਹੈ ਤੇ ਉਨ੍ਹਾਂ ਪਿੰਜਰਿਆਂ ਦੇ ਕੋਲ ਖੂਨ ਤੇ ਕੁੱਤਿਆਂ ਦੇ ਵੱਢੇ ਹੋਏ ਅੰਗਾਂ ਨਾਲ ਭਰੇ ਬਰਤਨ ਵੀ ਦਿਖਾਈ ਦੇ ਰਹੇ ਹਨ। ਕਾਰਕੁੰਨਾਂ ਦੀ ਟੀਮ ਨੇ ਬਾਜ਼ਾਰ ਵਿਚ ਕੁੱਤਿਆਂ ਨਾਲ ਭਰੇ ਇਕ ਪਿੰਜਰੇ ਦਾ ਨਿਰੀਖਣ ਕੀਤਾ। ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਸਾਰੇ ਕੁੱਤੇ ਪਾਲਤੂ ਸਨ ਤੇ ਇਸੇ ਕਾਰਣ ਉਨ੍ਹਾਂ ਦਾ ਵਿਵਹਾਰ ਬਹੁਤ ਦੋਸਤਾਨਾ ਸੀ। ਜਦੋਂ ਕਾਰਕੁੰਨਾਂ ਨੇ ਉਸ ਸਟਾਲ ਦੇ ਮਾਲਕ 'ਤੇ ਦਬਾਅ ਪਾ ਕੇ ਪੁੱਛਿਆ ਕਿ ਉਹ ਇਨ੍ਹਾਂ ਕੁੱਤਿਆਂ ਨੂੰ ਕਿਥੋਂ ਲਿਆਇਆ ਹੈ ਤਾਂ ਉਸ ਨੇ ਡਰ ਕੇ ਕੁੱਤਿਆਂ ਨੂੰ ਛੱਡ ਦਿੱਤਾ। ਸਟਾਲ ਦੇ ਮਾਲਕ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਉਥੇ ਪੁਲਸ ਨਾ ਆ ਜਾਵੇ।

ਜੈਨਿਫਰ ਚੇਨ ਨਾਂ ਦੇ ਕਾਰਕੁੰਨ ਨੇ ਕੁੱਤਿਆਂ ਨੂੰ ਮੁਕਤ ਕਰਵਾਉਣ ਵਿਚ ਮਦਦ ਕੀਤੀ ਤੇ ਜਾਨਵਰਾਂ ਦੇ ਅਧਿਕਾਰ ਸਮੂਹ ਹਿਊਮਨ ਸੋਸਾਇਟੀ ਇੰਟਰਨੈਸ਼ਨਲ ਨੂੰ ਇਕ ਚਿੱਤਰ ਤੇ ਫੁਟੇਜ ਭੇਜੇ। ਚੇਨ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਮੈਂ ਪਹਿਲੇ ਪਿੱਲੇ ਨੂੰ ਪਿੰਜਰੇ ਵਿਚੋਂ ਬਾਹਰ ਕੱਢਿਆ ਤਾਂ ਮੇਰੇ ਹੱਥ ਕੰਬ ਗਏ ਸਨ। ਉਹ ਮੇਰੇ ਹੱਥਾਂ ਨੂੰ ਚੱਟਦਾ ਰਿਹਾ। ਚੇਨ ਨੇ ਇਹ ਵੀ ਕਿਹਾ ਕਿ ਉਹ ਪਿੱਲਾ ਸ਼ਾਇਦ ਇਸ ਗੱਲ ਤੋਂ ਅਣਜਾਣ ਸੀ ਕਿ ਮੈਂ ਵੀ ਉਸ ਕੁੱਤੇ ਦਾ ਮਾਸ ਖਾਣ ਵਾਲਿਆਂ ਵਿਚੋਂ ਇਕ ਹੋ ਸਕਦਾ ਹਾਂ। ਲੋਕ ਅਕਸਰ ਮੰਨਦੇ ਹਨ ਕਿ ਇਹ ਭਿਆਨਕ ਦ੍ਰਿਸ਼ ਵਧੇਰੇ ਚੀਨੀ ਲੋਕਾਂ ਲਈ ਆਮ ਹਨ ਪਰ ਇਹ ਸੱਚ ਨਹੀਂ ਹੈ।

ਕੁੱਤਿਆਂ ਨੂੰ ਗੋਦ ਲੈਣ ਦੀਆਂ ਕੋਸ਼ਿਸ਼ਾਂ ਸ਼ੁਰੂ
ਉਥੋਂ ਕੁੱਤਿਆਂ ਨੂੰ ਬਚਾਕੇ ਪਸੂਸ਼ਾਲਾ ਲਿਜਾਇਆ ਗਿਆ ਹੈ ਤੇ ਲੋਕਾਂ ਵਲੋਂ ਉਨ੍ਹਾਂ ਨੂੰ ਗੋਦ ਲਏ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਚੀਨ ਵਿਚ ਮਾਸ ਦੇ ਵਪਾਰ ਦੇ ਲਈ ਮਾਰੇ ਜਾਣ ਵਾਲੇ ਵਧੇਰੇ ਕੁੱਤੇ ਜਾਂ ਤਾਂ ਪਾਲਤੂ ਜਾਨਵਰ ਸਨ ਜਾਂ ਫਿਰ ਗਾਰਡ ਕੁੱਤੇ ਜਾਂ ਆਵਾਰਾ ਕੁੱਤੇ ਸਨ ਜਿਨ੍ਹਾਂ ਨੂੰ ਕਸਬਿਆਂ ਤੇ ਸ਼ਹਿਰਾਂ ਵਿਚੋਂ ਫੜਿਆ ਗਿਆ ਸੀ।


author

Baljit Singh

Content Editor

Related News