ਡਾਕਟਰਾਂ ਦਾ ਕਮਾਲ : ਮਨੁੱਖੀ ਅੱਖਾਂ ਦਾ ਕੀਤਾ ਟ੍ਰਾਂਸਪਲਾਂਟ, 21 ਘੰਟੇ ਚੱਲੀ ਸਰਜਰੀ
Friday, Nov 10, 2023 - 03:15 PM (IST)
ਨਿਊਯਾਰਕ (ਰਾਜ ਗੋਗਨਾ)- ਦੁਨੀਆ ਵਿਚ ਪਹਿਲੀ ਵਾਰ ਡਾਕਟਰਾਂ ਨੇ ਮਨੁੱਖੀ ਅੱਖਾਂ ਦਾ ਟ੍ਰਾਂਸਪਲਾਂਟ ਕੀਤਾ ਹੈ। ਇਸ ਟਰਾਂਸਪਲਾਂਟ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਰੀਜ਼ ਏਰੋਨ ਜੇਮਜ਼ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਵੇਗੀ ਜਾਂ ਨਹੀਂ। ਪਰ ਦੁਨੀਆ ਦਾ ਪਹਿਲਾ ਅੱਖ ਟਰਾਂਸਪਲਾਂਟ (ਆਈ ਟਰਾਂਸਪਲਾਂਟ) ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਕੀਤਾ ਗਿਆ। ਜਿਸ ਵਿੱਚ ਪਹਿਲੀ ਵਾਰ ਡਾਕਟਰਾਂ ਦੀ ਟੀਮ ਨੇ ਮਨੁੱਖੀ ਅੱਖਾਂ ਦਾ ਪੂਰਾ ਸੈੱਟ ਟ੍ਰਾਂਸਪਲਾਂਟ ਕੀਤਾ।
ਇਹ ਆਪਰੇਸ਼ਨ ਕਰੀਬ 21 ਘੰਟੇ ਚੱਲਿਆ ਦੱਸਿਆ ਜਾ ਰਿਹਾ ਹੈ। ਆਪ੍ਰੇਸ਼ਨ ਤੋਂ ਬਾਅਦ ਦੁਨੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਹੁਣ ਤੱਕ ਸਿਰਫ ਕੋਰਨੀਆ ਟਰਾਂਸਪਲਾਂਟ ਕੀਤਾ ਜਾਂਦਾ ਸੀ। ਸਰਜੀਕਲ ਟੀਮ ਦੀ ਅਗਵਾਈ ਕਰ ਰਹੇ ਡਾ. ਐਡੁਆਰਡੋ ਰੋਡਰਿਗਜ਼ ਨੇ ਕਿਹਾ ਕਿ ਸਰਜਰੀ ਤੋਂ 6 ਮਹੀਨਿਆਂ ਬਾਅਦ ਟ੍ਰਾਂਸਪਲਾਂਟ ਕੀਤੀਆਂ ਅੱਖਾਂ ਖੂਨ ਦੀਆਂ ਨਾੜੀਆਂ ਅਤੇ ਰੈਟਿਨਾ ਨੂੰ ਚੰਗੀ ਤਰ੍ਹਾਂ ਕੰਮ ਕਰਨ ਵਾਲੀਆਂ ਦਿਖਾਉਣੀਆਂ ਸ਼ੁਰੂ ਕਰ ਦੇਣਗੀਆਂ। ਇਸ ਤੋਂ ਬਾਅਦ ਹੀ ਕੁਝ ਕਿਹਾ ਨਹੀ ਜਾ ਸਕਦਾ ਹੈ ਕਿ ਮਰੀਜ਼ ਦੇਖ ਸਕੇਗਾ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਸਰਕਾਰ ਨੇ ਦੀਵਾਲੀ ਮੌਕੇ ਜਾਰੀ ਕੀਤਾ ਵਿਸ਼ੇਸ਼ 'ਡਾਕ ਟਿਕਟ', ਜਾਣੋ ਖ਼ਾਸੀਅਤ
ਰੋਡਰਿਗਜ਼ ਮੁਤਾਬਕ ਇਸ ਸਰਜਰੀ ਨੂੰ ਪੂਰਾ ਕਰਨ ਵਿੱਚ ਡਾਕਟਰਾਂ ਨੂੰ 21 ਘੰਟੇ ਲੱਗੇ। ਅੱਖਾਂ ਦਾ ਪੂਰਾ ਟਰਾਂਸਪਲਾਂਟ ਕੀਤਾ ਗਿਆ ਅਤੇ ਇਹ ਇੱਕ ਇੱਕ ਵੱਡਾ ਕਦਮ ਹੈ। ਜਿਸ ਬਾਰੇ ਸਦੀਆਂ ਤੋਂ ਸੋਚਿਆ ਗਿਆ ਪਰ ਕਦੇ ਸਾਕਾਰ ਨਹੀਂ ਹੋਇਆ। ਹੁਣ ਤੱਕ ਡਾਕਟਰ ਸਿਰਫ ਅੱਖ ਦੀ ਅਗਲੀ ਪਰਤ ਕੋਰਨੀਆ ਨੂੰ ਟ੍ਰਾਂਸਪਲਾਂਟ ਕਰ ਸਕਦੇ ਸਨ, ਪਰ ਹੁਣ ਪੂਰੀ ਤਰ੍ਹਾਂ ਅੱਖਾਂ ਦਾ ਟ੍ਰਾਂਸਪਲਾਂਟ ਸੰਭਵ ਹੈ। ਡਾਕਟਰ ਨੇ ਕਿਹਾ ਕਿ ਉਮੀਦ ਹੈ ਕਿ ਇਹ ਨਤੀਜਾ ਸਕਾਰਮਤਕ ਆਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।