ਸਿੰਗਾਪੁਰ ''ਚ ਨਕਲੀ ਐਂਟੀ-ਕੋਵਿਡ -19 ਟੀਕਾ ਲਗਾਉਣ ਵਾਲਾ ''ਡਾਕਟਰ'' ਮੁਅੱਤਲ
Tuesday, Mar 29, 2022 - 05:10 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਇੱਕ 33 ਸਾਲਾ ਡਾਕਟਰ ਨੂੰ ਕੋਵਿਡ-19 ਵਿਰੋਧੀ ਵੈਕਸੀਨ ਦੀ ਬਜਾਏ ਖਾਰੇ (ਲੂਣ ਪਾਣੀ) ਦਾ ਟੀਕਾ ਲਗਾਉਣ ਅਤੇ ਸਿਹਤ ਮੰਤਰਾਲੇ ਦੇ ਰਾਸ਼ਟਰੀ ਟੀਕਾਕਰਨ ਰਜਿਸਟ੍ਰੇਸ਼ਨ ਪਲੇਟਫਾਰਮ 'ਤੇ ਗਲਤ ਟੀਕਾਕਰਨ ਦੀ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਿੰਗਾਪੁਰ ਮੈਡੀਕਲ ਕੌਂਸਲ (ਐਸਐਮਸੀ) ਨੇ ਗਿਪਸਨ ਕਵਾਹ ਦੀ ਇੱਕ ਡਾਕਟਰ ਵਜੋਂ ਰਜਿਸਟਰੇਸ਼ਨ ਨੂੰ 23 ਮਾਰਚ ਤੋਂ 18 ਮਹੀਨਿਆਂ ਦੀ ਮਿਆਦ ਲਈ ਜਾਂ ਉਸਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿਡਨੀ 'ਚ ਰਿਕਾਰਡ ਬਾਰਿਸ਼, ਮਾਰਚ ਮਹੀਨੇ 'ਚ 80 ਸਾਲ ਬਾਅਦ ਇੰਨੀ ਨਮੀ ਵੇਖਣ ਨੂੰ ਮਿਲੀ
ਐਸਐਮਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਦਾਲਤ ਵਿੱਚ ਐਂਟੀ-ਕੋਰੋਨਾ ਵਾਇਰਸ ਟੀਕਾਕਰਨ ਪਲੇਟਫਾਰਮ ਹੀਲਿੰਗ ਦਿ ਡਿਵਾਈਡ ਦੇ ਮੈਂਬਰ ਕਵਾਹ 'ਤੇ ਟੀਕਾਕਰਨ ਸਬੰਧੀ ਗਲਤ ਅੰਕੜੇ ਪੇਸ਼ ਕਰ ਕੇ ਸਿਹਤ ਮੰਤਰਾਲੇ ਨੂੰ ਧੋਖਾ ਦੇਣ ਦਾ ਦੋਸ਼ ਤੈਅ ਕੀਤਾ ਗਿਆ। ਐਸਐਮਸੀ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ 23 ਜਨਵਰੀ ਨੂੰ ਸਿਹਤ ਮੰਤਰਾਲੇ ਤੋਂ ਸ਼ਿਕਾਇਤ ਮਿਲੀ ਸੀ, ਜਿਸ ਨੂੰ ਅੰਤਰਿਮ ਆਦੇਸ਼ ਕਮੇਟੀ ਨੂੰ ਭੇਜਿਆ ਗਿਆ ਸੀ। ਕਮੇਟੀ ਨੇ ਫ਼ੈਸਲਾ ਦਿੱਤਾ ਕਿ ਕਵਾਹ ਦੀ ਮੁਅੱਤਲੀ "ਜਨਤਾ ਦੀ ਸੁਰੱਖਿਆ ਅਤੇ ਜਨਤਕ ਹਿੱਤਾਂ ਲਈ ਜ਼ਰੂਰੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਸੰਸਦ 'ਚ ਸਕਾਟਿਸ਼ ਐੱਮ ਪੀ ਨੇ ਉਠਾਇਆ ਜਲ੍ਹਿਆਂ ਵਾਲਾ ਬਾਗ ਕਤਲੇਆਮ ਸਬੰਧੀ 'ਮੁਆਫ਼ੀ' ਦਾ ਮੁੱਦਾ
ਕਵਾਹ ਨੂੰ 21 ਜਨਵਰੀ ਨੂੰ ਉਸਦੇ ਸਾਥੀਆਂ ਥੌਮਵ ਚੂਆ ਅਤੇ ਆਈਰਿਸ ਕੋਹ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ 31 ਜਨਵਰੀ ਨੂੰ 20,000 ਸਿੰਗਾਪੁਰੀ ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਇਸ ਦੌਰਾਨ ਸਿੰਗਾਪੁਰ ਵਿੱਚ ਸੋਮਵਾਰ ਨੂੰ ਕੋਵਿਡ-19 ਦੇ 4,925 ਨਵੇਂ ਕੇਸ ਸਾਹਮਣੇ ਆਉਣ ਨਾਲ, ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 10,76,930 ਹੋ ਗਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਕਾਰਨ ਚਾਰ ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1,254 ਹੋ ਗਈ ਹੈ।