ਡਾਕਟਰ ਨੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਦੀ ਮੰਗੀ ਆਗਿਆ
Sunday, Jun 02, 2019 - 09:30 PM (IST)

ਇਸਲਾਮਾਬਾਦ (ਯੂ. ਐੱਨ. ਆਈ.)- 7 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਖਾਨ ਨੇ ਪੰਜਾਬ ਦੇ ਗਵਰਨਰ ਕੋਲੋਂ ਮੈਡੀਕਲ ਜਾਂਚ ਲਈ ਸ਼ਰੀਫ ਨਾਲ ਕੋਟ ਲਖਪਤ ਜੇਲ ਵਿਚ ਮੁਲਾਕਾਤ ਕਰਨ ਦੀ ਆਗਿਆ ਮੰਗੀ ਹੈ।
'ਡਾਨ' ਅਖਬਾਰ ਮੁਤਾਬਕ ਖਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਦਿਲ ਦੇ ਰੋਗੀ ਹਨ। ਉਨ੍ਹਾਂ ਦੀ ਦੇਖਭਾਲ ਦੀ ਲੋੜ ਹੈ। ਮੈਨੂੰ ਉਨ੍ਹਾਂ ਨਾਲ ਰੋਜ਼ਾਨਾ ਮਿਲਣ ਦੀ ਆਗਿਆ ਦਿੱਤੀ ਜਾਵੇ। ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨੇ ਵੀ ਕਿਹਾ ਕਿ ਉਨ੍ਹਾਂ ਦਾ ਪਿਤਾ ਐਨਜਾਈਮਾ ਦੇ ਦਰਦ ਤੋਂ ਪੀੜਤ ਹਨ।