ਕੀ ਏਅਰ ਪਿਓਰੀਫਾਇਰ ਸਾਹ ਦੀ ਲਾਗ ਨੂੰ ਰੋਕਦੇ ਹਨ?

11/23/2023 11:50:07 AM

ਨੌਰਵਿਚ (ਯੂ. ਕੇ.), (ਭਾਸ਼ਾ)- ਕੋਵਿਡ-19 ਦੌਰਾਨ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਸਨ ਕਿ ਘਰ ਦੇ ਅੰਦਰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣਾ ਜਾਣਾ ਚਾਹੀਦਾ ਹੈ ਅਤੇ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਵਾਇਰਸ ਫੈਲਣ ਦਾ ਖਤਰਾ ਘੱਟ ਹੋਵੇਗਾ ਪਰ ਇਨ੍ਹਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਤੱਥਾਂ ਦੀ ਘਾਟ ਹੈ। ਏਅਰ ਟ੍ਰੀਟਮੈਂਟ ਉਪਕਰਣਾਂ ਦੀਆਂ 2 ਮੁੱਖ ਕਿਸਮਾਂ ਹਨ : ਫਿਲਟਰ ਅਤੇ ਏਅਰ ਪਿਓਰੀਫਾਇਰ।

ਏਅਰ ਪਿਓਰੀਫਾਇਰ ਹਵਾ ਵਿੱਚੋਂ ਉਨ੍ਹਾਂ ਕਣਾਂ ਨੂੰ ਗੈਰ-ਸਰਗਰਮ ਕਰਨ ਲਈ ਅਲਟ੍ਰਾਵਾਇਲਟ ਰੇਡੀਏਸ਼ਨ ਜਾਂ ਓਜ਼ੋਨ ਦੀ ਵਰਤੋਂ ਕਰਦੇ ਹਨ। ਸਾਡੀ ਸਿਲਸਿਲੇਵਾਰ ਸਮੀਖਿਆ ਵਿੱਚ ਸਾਨੂੰ ਇਸ ਵਿਸ਼ੇ ’ਤੇ 1970 ਅਤੇ 2022 ਦੇ ਵਿਚਕਾਰ ਕਰਵਾਏ ਗਏ 32 ਸਰਵੇਖਣ ਅਤੇ ਪ੍ਰਯੋਗਾਤਮਕ ਅਧਿਐਨ ਮਿਲੇ ਹਨ।

ਤੱਥਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਤਕਨੀਕਾਂ ਨੇ ਬੀਮਾਰੀ ਅਤੇ ਵਾਇਰਸ ਤੋਂ ਇਨਫੈਕਸ਼ਨ ਦੀ ਗੰਭੀਰਤਾ ਨੂੰ ਘੱਟ ਨਹੀਂ ਕੀਤਾ। ਸਾਡੀ ਸਮੀਖਿਆ ਨੇ ਇਹ ਸਿੱਟਾ ਕੱਢਿਆ ਹੈ ਕਿ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਏਅਰ ਪਿਓਰੀਫਾਇਰ ਦੀਆਂ ਤਕਨੀਕਾਂ ਸਾਹ ਦੀਆਂ ਬੀਮਾਰੀਆਂ ਦੇ ਜ਼ੋਖਮ ਨੂੰ ਘਟਾਉਂਦੀਆਂ ਹਨ। ਇਸ ਸਮੀਖਿਆ ’ਚ ਬੀਮਾਰੀ ਦੇ ਜ਼ੋਖਮ, ਜਿਵੇਂ ਕਿ ਖਿੜਕੀਆਂ ਨੂੰ ਖੁੱਲ੍ਹਾ ਰੱਖਣਾ ਆਦਿ ’ਤੇ ਵਿਚਾਰ ਨਹੀਂ ਕੀਤਾ ਗਿਆ।


Rakesh

Content Editor

Related News