ਤਲਾਕ ਤਬਾਹੀ ਨਹੀਂ ਬਲਕਿ ਇਕ ਹੋਰ ਮੌਕਾ! ਇਸ ਦੇਸ਼ ''ਚ ਮਨਾਇਆ ਜਾਂਦੈ ਜਸ਼ਨ, ਦੂਰ-ਦੂਰ ਤੋਂ ਲੋਕ ਆਉਂਦੇ ਨੇ ਲੋਕ

Thursday, Nov 07, 2024 - 05:16 PM (IST)

ਤਲਾਕ ਤਬਾਹੀ ਨਹੀਂ ਬਲਕਿ ਇਕ ਹੋਰ ਮੌਕਾ! ਇਸ ਦੇਸ਼ ''ਚ ਮਨਾਇਆ ਜਾਂਦੈ ਜਸ਼ਨ, ਦੂਰ-ਦੂਰ ਤੋਂ ਲੋਕ ਆਉਂਦੇ ਨੇ ਲੋਕ

ਇੰਟਰਨੈਸ਼ਨਸ ਡੈਸਕ : ਤਲਾਕ ਨੂੰ ਕਦੇ ਵੀ ਚੰਗਾ ਨਹੀਂ ਮੰਨਿਆ ਜਾਂਦਾ, ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਦੇ ਹਨ ਕਿ ਉਨ੍ਹਾਂ ਨੂੰ ਵੱਖ ਹੋਣਾ ਪੈਂਦਾ ਹੈ। ਇਸ ਦੇ ਬਾਵਜੂਦ ਕਈ ਜੋੜੇ ਨਾਰਮਲ ਰਹਿੰਦੇ ਹਨ ਜਾਂ ਨਾਰਮਲ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਖ਼ਾਸਕਰ ਇੱਕ ਔਰਤ ਲਈ, ਤਲਾਕ ਕਦੇ ਨਾ ਭੁੱਲਣ ਵਾਲਾ ਪਲ ਹੁੰਦਾ ਹੈ। ਕਈ ਥਾਵਾਂ 'ਤੇ, ਤਲਾਕ ਨੂੰ ਸ਼ਰਮਨਾਕ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਅਸਫਲਤਾ ਨਾਲ ਜੋੜਿਆ ਜਾਂਦਾ ਹੈ।

ਖਾਸ ਕਰਕੇ ਔਰਤਾਂ ਲਈ ਤਲਾਕ ਹਮੇਸ਼ਾ ਬੁਰਾ ਹੁੰਦਾ ਹੈ। ਪਰ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਔਰਤਾਂ ਤਲਾਕ ਹੋਣ 'ਤੇ ਜਸ਼ਨ ਮਨਾਉਂਦੀਆਂ ਹਨ। ਇਸ ਦੇਸ਼ ਵਿੱਚ ਜਦੋਂ ਔਰਤ ਦਾ ਤਲਾਕ ਹੋ ਜਾਂਦਾ ਹੈ ਤਾਂ ਲੋਕ ਜਸ਼ਨ ਮਨਾਉਂਦੇ ਹਨ। ਜੀ ਹਾਂ, ਇੱਕ ਅਜਿਹਾ ਦੇਸ਼ ਹੈ ਜਿੱਥੇ ਤਲਾਕ ਨੂੰ ਗਲਤ ਨਹੀਂ ਮੰਨਿਆ ਜਾਂਦਾ ਹੈ। ਖਾਸ ਕਰ ਕੇ ਜਿੱਥੇ ਤਲਾਕ ਔਰਤਾਂ ਲਈ ਬਿਲਕੁਲ ਵੀ ਮਾੜਾ ਨਹੀਂ ਹੈ।

ਉੱਤਰੀ-ਪੱਛਮੀ ਅਫਰੀਕਾ 'ਚ ਸਥਿਤ ਇਹ ਦੇਸ਼
ਮੌਰੀਤਾਨੀਆ ਉੱਤਰੀ-ਪੱਛਮੀ ਅਫਰੀਕਾ 'ਚ ਸਥਿਤ ਇੱਕ ਦੇਸ਼ ਹੈ। ਇਸ ਦੇਸ਼ ਦਾ 90 ਫੀਸਦੀ ਹਿੱਸਾ ਮਾਰੂਥਲ ਹੈ, ਜੋ ਦੁਨੀਆ ਦੇ ਸਭ ਤੋਂ ਵੱਡੇ ਮਾਰੂਥਲ ਸਹਾਰਾ ਦਾ ਹਿੱਸਾ ਹੈ। ਇੱਥੋਂ ਦੀ ਆਬਾਦੀ 45 ਲੱਖ ਹੈ। ਇਸ ਦੇਸ਼ ਨੂੰ 1960 ਵਿੱਚ ਫਰਾਂਸ ਤੋਂ ਆਜ਼ਾਦੀ ਮਿਲੀ ਸੀ। ਮੌਰੀਤਾਨੀਆ ਇੱਕ ਅਜਿਹਾ ਦੇਸ਼ ਹੈ ਜਿੱਥੇ ਤਲਾਕ ਦਾ ਸੰਸਕ੍ਰਿਤੀ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ।

ਇੱਥੇ ਤਲਾਕ ਨੂੰ ਗਲਤ ਨਹੀਂ ਮੰਨਿਆ ਜਾਂਦਾ
ਇਸ ਦੇਸ਼ ਵਿੱਚ ਤਲਾਕ ਨੂੰ ਗਲਤ ਨਜ਼ਰੀਏ ਤੋਂ ਨਹੀਂ ਦੇਖਿਆ ਜਾਂਦਾ। ਖਾਸ ਤੌਰ 'ਤੇ ਤਲਾਕ ਲੈਣ ਵਾਲੀਆਂ ਔਰਤਾਂ ਨੂੰ ਬਹੁਤ ਸਨਮਾਨ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਤਲਾਕ 'ਚ ਦਿਲ ਟੁੱਟਣ ਵਰਗੀ ਕੋਈ ਗੱਲ ਨਹੀਂ ਹੈ। ਔਰਤਾਂ ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰਦੀਆਂ ਹਨ। ਜਿਵੇਂ ਉਸਨੂੰ ਨਵਾਂ ਮੌਕਾ ਮਿਲ ਗਿਆ ਹੋਵੇ। ਤਲਾਕ ਤੋਂ ਬਾਅਦ ਔਰਤ ਦਾ ਪਰਿਵਾਰ ਖੁਸ਼ੀ-ਖੁਸ਼ੀ ਪੂਰੇ ਸਮਾਜ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਉਨ੍ਹਾਂ ਦੀ ਬੇਟੀ ਦਾ ਤਲਾਕ ਹੋ ਗਿਆ ਹੈ। ਇਸ ਤੋਂ ਬਾਅਦ ਤਲਾਕਸ਼ੁਦਾ ਔਰਤ ਬਾਜ਼ਾਰ ਜਾਂਦੀ ਹੈ। ਆਓ ਜਾਣਦੇ ਹਾਂ ਇਹ ਬਾਜ਼ਾਰ ਕੀ ਹੈ ਅਤੇ ਕਿਉਂ ਮਨਾਇਆ ਜਾਂਦਾ ਹੈ।

ਤਲਾਕਸ਼ੁਦਾ ਔਰਤਾਂ ਨੂੰ ਕਿਉਂ ਤਰਜੀਹ ਦਿੱਤੀ ਜਾਂਦੀ ਹੈ?
ਮੌਰੀਤਾਨੀਆ ਵਿੱਚ ਤਲਾਕਸ਼ੁਦਾ ਔਰਤਾਂ ਦੀ ਬਹੁਤ ਸ਼ਲਾਘਾ ਕੀਤੀ ਜਾਂਦੀ ਹੈ। ਇੱਥੇ ਇੱਕ ਆਮ ਧਾਰਨਾ ਹੈ ਕਿ ਤਲਾਕ ਤੋਂ ਬਾਅਦ ਔਰਤਾਂ ਨੂੰ ਜ਼ਿਆਦਾ ਸਮਝਦਾਰ ਅਤੇ ਸਿਆਣੀ ਸਮਝਿਆ ਜਾਂਦਾ ਹੈ। ਇਸੇ ਲਈ ਅਜਿਹੀਆਂ ਔਰਤਾਂ ਨੂੰ ਪਸੰਦ ਕੀਤਾ ਜਾਂਦਾ ਹੈ। ਮਰਦਾਂ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਦੀ ਹੈ। ਜਦੋਂ ਕਿ ਅਣਵਿਆਹੀਆਂ ਔਰਤਾਂ ਨੂੰ ਹੰਕਾਰੀ ਮੰਨਿਆ ਜਾਂਦਾ ਹੈ। ਇਸੇ ਕਰਕੇ ਇੱਥੋਂ ਦੇ ਮਰਦ ਉਨ੍ਹਾਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ। ਨਾਲ ਹੀ, ਅਜਿਹੀ ਅਣਵਿਆਹੀ ਔਰਤ ਜਾਂ ਉਸ ਦੇ ਪਰਿਵਾਰ ਨੂੰ ਵਿਆਹ ਲਈ ਹੋਰ ਦਾਜ ਦੇਣਾ ਪੈਂਦਾ ਹੈ।

ਤਲਾਕਸ਼ੁਦਾ ਔਰਤਾਂ ਦਾ ਕੀ ਬਾਜ਼ਾਰ ਹੈ?
ਇੱਥੇ ਤਲਾਕਸ਼ੁਦਾ ਔਰਤਾਂ ਦਾ ਬਾਜ਼ਾਰ ਹੈ। ਤਲਾਕ ਤੋਂ ਬਾਅਦ ਔਰਤਾਂ ਇਸ ਬਾਜ਼ਾਰ 'ਚ ਆ ਕੇ ਘਰ ਦਾ ਸਮਾਨ ਅਤੇ ਫਰਨੀਚਰ ਵੇਚਦੀਆਂ ਹਨ। ਇਸ ਬਾਜ਼ਾਰ ਵਿਚ ਤਲਾਕ ਤੋਂ ਬਾਅਦ ਔਰਤਾਂ ਆਪਣੀਆਂ ਦੁਕਾਨਾਂ ਖੋਲ੍ਹ ਲੈਂਦੀਆਂ ਹਨ ਜਾਂ ਫਿਰ ਉਨ੍ਹਾਂ ਦੁਕਾਨਾਂ ਵਿਚ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਇਸ ਤੋਂ ਇਲਾਵਾ ਉਹ ਇੱਥੇ ਹੋਰ ਕਾਰੋਬਾਰ ਵੀ ਕਰਦੀਆਂ ਹਨ। ਕਿਉਂਕਿ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ।

ਪਸੰਦ ਦੇ ਜੀਵਨ ਸਾਥੀ ਦੀ ਭਾਲ
ਤਲਾਕ ਤੋਂ ਬਾਅਦ ਔਰਤਾਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੀਆਂ ਹਨ। ਤਲਾਕ ਤੋਂ ਬਾਅਦ ਔਰਤਾਂ ਦੁਬਾਰਾ ਵਿਆਹ ਕਰ ਲੈਂਦੀਆਂ ਹਨ। ਫਿਰ ਉਹ ਨਵਾਂ ਪਰਿਵਾਰ ਸ਼ੁਰੂ ਕਰਦੀਆਂ ਹਨ। ਦਰਅਸਲ, ਇਸ ਦੇਸ਼ ਵਿੱਚ ਔਰਤਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਕਿਉਂਕਿ ਇਸ ਬਾਜ਼ਾਰ ਵਿੱਚ ਸਿਰਫ਼ ਤਲਾਕਸ਼ੁਦਾ ਔਰਤਾਂ ਹੀ ਹਨ, ਇਸ ਲਈ ਕੋਈ ਵੀ ਮਰਦ ਇੱਥੇ ਆ ਕੇ ਆਪਣੀ ਪਸੰਦ ਦੀ ਤਲਾਕਸ਼ੁਦਾ ਔਰਤ ਦੀ ਭਾਲ ਕਰ ਸਕਦਾ ਹੈ। ਜੇਕਰ ਕੋਈ ਔਰਤ ਮਰਦ ਨੂੰ ਪਸੰਦ ਕਰਦੀ ਹੈ ਤਾਂ ਇਹ ਉਸ ਲਈ ਇੱਕ ਪ੍ਰਾਪਤੀ ਸਮਝੀ ਜਾਂਦੀ ਹੈ।

ਤਲਾਕ ਨੂੰ ਮੰਨਦੀਆਂ ਹਨ ਮੌਕਾ, ਇਸ ਲਈ ਮਨਾਇਆ ਜਾਂਦੈ ਜਸ਼ਨ
ਇਸ ਲਈ ਇੱਥੇ ਤਲਾਕ ਔਰਤਾਂ ਲਈ ਇੱਕ ਮੌਕੇ ਵਾਂਗ ਹੈ। ਇਹੀ ਕਾਰਨ ਹੈ ਕਿ ਇਸ ਤਲਾਕਸ਼ੁਦਾ ਬਾਜ਼ਾਰ 'ਚ ਔਰਤਾਂ ਆਪਣੀ ਰੋਜ਼ੀ-ਰੋਟੀ ਦੇ ਨਾਲ-ਨਾਲ ਮਰਦ ਸਾਥੀ ਵੀ ਆਸਾਨੀ ਨਾਲ ਲੱਭ ਲੈਂਦੀਆਂ ਹਨ ਅਤੇ ਮਰਦਾਂ ਨੂੰ ਵੀ ਆਪਣਾ ਪਸੰਦੀਦਾ ਤਲਾਕਸ਼ੁਦਾ ਮਹਿਲਾ ਸਾਥੀ ਲੱਭਣਾ ਆਸਾਨ ਹੋ ਜਾਂਦਾ ਹੈ। ਤਲਾਕ ਤੋਂ ਬਾਅਦ ਵਿਆਹ ਕਰਵਾਉਣ ਵਿਚ ਔਰਤਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ। ਤਲਾਕ ਤੋਂ ਬਾਅਦ, ਉਹ ਬਿਨਾਂ ਦਾਜ ਦੇ ਆਸਾਨੀ ਨਾਲ ਵਿਆਹ ਕਰਵਾ ਲੈਂਦੇ ਹਨ। ਇਸ ਮਾਰਕੀਟ ਨੂੰ ਸਥਾਪਤ ਕਰਨ ਪਿੱਛੇ ਇਹੀ ਕਾਰਨ ਹੈ। ਇੱਥੇ ਔਰਤਾਂ ਤਲਾਕ ਤੋਂ ਬਾਅਦ ਟੁੱਟਦੀਆਂ ਨਹੀਂ ਹਨ।


author

Baljit Singh

Content Editor

Related News