ਸਮੁੰਦਰ ''ਚ ਲਗਾਇਆ ਗੋਤਾ, ਜਦੋਂ ਬਾਹਰ ਨਿਕਲਿਆ ਤਾਂ ਹੋ ਗਿਆ ਕੁਝ ਅਜਿਹਾ

Wednesday, Sep 06, 2017 - 03:37 PM (IST)

ਸਮੁੰਦਰ ''ਚ ਲਗਾਇਆ ਗੋਤਾ, ਜਦੋਂ ਬਾਹਰ ਨਿਕਲਿਆ ਤਾਂ ਹੋ ਗਿਆ ਕੁਝ ਅਜਿਹਾ

ਪਿਸਕੋ— ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਪੇਰੂ ਦੇ ਇਕ ਮਛੇਰੇ ਦਾ ਹੈ। ਅਲੇਜਾਂਦਰੋ ਰੈਮੋਸ ਮਾਰਟੀਨੇਜ਼ ਨਾਮ ਦਾ ਇਸ ਮਛੇਰੇ ਨੇ ਮੱਛੀ ਫੜਨ ਲਈ ਸਮੁੰਦਰ 'ਚ ਗੋਤਾ ਲਗਾਇਆ ਸੀ। ਰੈਮੋਸ ਜਦੋਂ ਬਾਹਰ ਨਿਕਲਿਆ ਤਾਂ ਉਸ ਦੀ ਬਾਡੀ ਵਿਚ ਅਜੀਬੋਗਰੀਬ ਹਲਚਲ ਹੋਣ ਲੱਗੀ। ਇਸ ਤੋਂ ਬਾਅਦ ਕੁਝ ਹੀ ਦੇਰ ਵਿਚ ਬਾਡੀ ਫੁੱਲਣ ਲੱਗੀ ਅਤੇ ਦੇਖਦੇ ਹੀ ਦੇਖਦੇ ਉਸ ਦਾ ਸਰੀਰ ਗੁੱਬਾਰੇ ਦੀ ਤਰ੍ਹਾਂ ਫੁਲ ਗਿਆ।
ਡਾਕਟਰ ਨੂੰ ਵੀ ਸਮਝ ਨਾ ਆਈ ਇਹ ਪ੍ਰੇਸ਼ਾਨੀ...
ਪਿਸਕੋ ਸਿਟੀ ਬੀਚ ਉੱਤੇ ਸੀ-ਫੂਡ ਵੇਚਣ ਵਾਲਾ ਰੈਮੋਸ ਨੇ ਡਾਕਟਰ ਨੂੰ ਦੱਸਿਆ ਕਿ ਉਹ ਸਮੁੰਦਰ ਵਿਚ ਅਕਸਰ ਗੋਤਾ ਲਗਾ ਕੇ ਮਛਲੀਆਂ ਫੜਦਾ ਹੈ। ਹਮੇਸ਼ਾ ਦੀ ਤਰ੍ਹਾਂ ਉਸ ਨੇ ਸਮੁੰਦਰ ਵਿਚ ਗੋਤਾ ਲਗਾਇਆ ਸੀ। ਜਦੋਂ ਉਹ ਬਾਹਰ ਨਿਕਲਿਆ ਤਾਂ ਬਾਡੀ ਵਿਚ ਤੇਜ਼ ਦਰਦ ਹੋਣ ਲੱਗਾ। ਇਸ ਤੋਂ ਬਾਅਦ ਚੈਸਟ, ਮਸਲ ਅਤੇ ਪੇਟ ਦਾ ਫੁੱਲਣਾ ਸ਼ੁਰੂ ਹੋ ਗਿਆ। ਤੇਜ਼ ਦਰਦ ਦੇ ਚਲਦੇ ਉਹ ਚੱਲ ਵੀ ਨਹੀਂ ਪਾ ਰਿਹਾ ਸੀ। ਨੇੜੇ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ।
ਰੈਮੋਸ ਦੀ ਇਸ ਪਰੇਸ਼ਾਨੀ ਨੂੰ ਡਾਕਟਰ ਵੀ ਨਾ ਸਮਝ ਸਕੇ। ਹਾਲਾਂਕਿ, ਡਾਕਟਰ ਨੇ ਇਹ ਪਤਾ ਲਗਾ ਲਿਆ ਹੈ ਕਿ ਰੈਮੋਸ ਦੇ ਸਰੀਰ 'ਚ ਨਾਈਟ੍ਰੋਜਨ ਦੀ ਮਾਤਰਾ ਕਾਫ਼ੀ ਵੱਧ ਗਈ ਹੈ। ਡਾਕਟਰ ਨੇ ਸੰਭਾਵਨਾ ਦੱਸੀ ਹੈ ਕਿ ਸਮੁੰਦਰ ਵਿਚ ਗੋਤਾ ਲਗਾਉਂਦੇ ਸਮੇਂ ਪਾਣੀ ਦੇ ਨਾਲ ਨਾਈਟ੍ਰੋਜਨ ਦੀ ਕਾਫ਼ੀ ਮਾਤਰਾ ਉਸ ਦੇ ਸਰੀਰ 'ਚ ਚੱਲੀ ਗਈ ਹੈ ਪਰ ਆਮਤੌਰ 'ਤੇ ਅਜਿਹਾ ਹੁੰਦਾ ਨਹੀਂ ਹੈ। ਰੈਮੋਸ ਇਸ ਸਮੇਂ ਹਸਪਤਾਲ 'ਚ ਭਰਤੀ ਹੈ ਅਤੇ ਆਕਸੀਜਨ ਰਾਹੀ ਉਸ ਦੇ ਸਰੀਰ 'ਚੋਂ ਨਾਈਟ੍ਰੋਜਨ ਦੀ ਮਾਤਰਾ ਹੋਲੀ-ਹੋਲੀ ਘੱਟ ਕੀਤੀ ਜਾ ਰਹੀ ਹੈ। ਰੈਮੋਸ ਦੇ ਸਰੀਰ 'ਚੋਂ ਹੁਣ ਤੱਕ 30% ਨਾਈਟ੍ਰੋਜਨ ਕੱਢੀ ਜਾ ਚੁੱਕੀ ਹੈ। ਡਾਕਟਰਾਂ ਨੇ ਰੈਮੋਸ ਦੀ ਹਾਲਤ ਉੱਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਕਿਉਂਕਿ ਇਸ ਤੋਂ ਉਸ ਨੂੰ ਬ੍ਰੇਨ ਹੈਮਰੇਜ਼ ਅਤੇ ਲਕਵੇ ਦਾ ਵੀ ਖ਼ਤਰਾ ਹੈ।


Related News