ਕਤਰ ਨਾਲ ਲੰਬੀ ਅਣਬਣ ਜਾਰੀ ਰਹੇਗੀ : ਯੂ.ਏ.ਈ.

07/14/2017 8:36:24 PM

ਦੁਬਈ— ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਅਨਵਰ ਅਲ ਗਾਰਗਸ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਤਰ ਤੇ ਚਾਰ ਦੇਸ਼ਾਂ ਦੇ ਵਿਚਕਾਰ ਚੱਲੀ ਆ ਰਹੀ ਅਣਬਣ ਦਾ ਅਜੇ ਹੱਲ ਨਹੀਂ ਹੋ ਸਕਦਾ। 
ਸ਼੍ਰੀ ਗਾਰਗਸ਼ ਨੇ ਆਪਣੇ ਅਧਿਕਾਰਿਤ ਬਿਆਨ 'ਚ ਕਿਹਾ ਅਜੇ ਸਾਡੇ ਵਿਚਕਾਰ ਲੰਬੀ ਅਣਬਣ ਜਾਰੀ ਰਹੇਗੀ। ਇਸ ਮਾਮਲੇ 'ਚ ਅਸੀਂ ਅਜੇ ਸਿਆਸੀ ਹੱਲ ਕੱਢਣ 'ਚ ਬਹੁਤ ਦੂਰ ਹਾਂ ਤੇ ਇਸ 'ਚ ਥੋੜਾ ਵੀ ਬਦਲਾਅ ਨਹੀਂ ਹੋਵੇਗਾ ਤੇ ਅਸੀਂ ਇਸ ਮਾਮਲੇ 'ਚ ਅਲੱਗ ਤੋਂ ਸਬੰਧਾਂ 'ਤੇ ਵਿਚਾਰ ਕਰ ਰਹੇ ਹਾਂ।


Related News