ਮੈਲਬੌਰਨ ''ਚ ਯੂਥ ਕਾਨਫਰੰਸ ਪ੍ਰੋਗਰਾਮ ਤਹਿਤ ਵਿਚਾਰ ਚਰਚਾ
Wednesday, Nov 30, 2022 - 11:26 AM (IST)
ਮੈਲਬੋਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਵਿਰਾਸਤ ਫਾਊਡੇਂਸ਼ਨ ਵਿਕਟੋਰੀਆ ਅਤੇ ਹੈਲਥ ਐਂਡ ਸੇਫਟੀ ਸੁਪੋਰਟ ਵੱਲੋਂ ਮੈਲਬੌਰਨ ਦੇ ਸਾਊਥ ਮੋਰੈਂਗ ਇਲਾਕੇ ਵਿੱਚ ਸਥਿਤ ਗਰੈਂਡ ਸੈਫਰਨ ਰੈਸਟੋਰੈਂਟ ਵਿੱਚ 'ਯੂਥ ਕਾਨਫਰੰਸ`ਤਹਿਤ ਪ੍ਰੋਗਰਾ' ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬ ਤੋਂ ਆ ਰਹੇ ਨੌਜਵਾਨ ਅਤੇ ਇੱਥੋਂ ਦੀ ਪੀੜ੍ਹੀ ਵਿਚਕਾਰ ਉਪਜ ਰਹੀਆਂ ਸਮੱਸਿਆਵਾਂ, ਸਮਾਜਿਕ ਅਤੇ ਧਾਰਮਿਕ ਜ਼ਿੰਮੇਵਾਰੀਆਂ ਪ੍ਰਤੀ ਘੱਟ ਰਿਹਾ ਰੁਝਾਨ,ਸਿਹਤ, ਪੜ੍ਹਾਈ ਅਤੇ ਸੁਰੱਖਿਆ ਪੱਖੀ ਮੁਸ਼ਕਲਾਂ,ਪ੍ਰਵਾਸ ਸੰਬੰਧੀ ਆ ਰਹੀਆਂ ਦਿੱਕਤਾਂ ਸਮੇਤ ਕਈ ਪਹਿਲੂਆਂ 'ਤੇ ਵਿਚਾਰ ਚਰਚਾ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਕੀਮੋਥੈਰੇਪੀ ਨਾਲ ਬੱਚਿਆਂ, ਪੋਤਿਆਂ/ਦੋਹਤਿਆਂ 'ਚ ਵੱਧ ਸਕਦੇ ਕੈਂਸਰ ਦਾ ਜੋਖਮ : ਅਧਿਐਨ
ਇਸ ਮੌਕੇ ਹਾਜ਼ਰ ਡਾਕਟਰ ਤਰਲੋਚਨ ਸਿੰਘ (ਪੀ.ਜੀ. ਆਈ) ਚੰਡੀਗੜ੍ਹ, ਪਰਮਜੀਤ ਸਿੰਘ ਗਰੇਵਾਲ, ਅਮਰਦੀਪ ਕੌਰ, ਮਨਜੀਤ ਸਿੰਘ, ਜੈਗ ਚੁੱਘਾ,ਜਸਪ੍ਰੀਤ ਕੌਰ ਅਤੇ ਗੁਰੀ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਰੂਰੀ ਨੁਕਤੇ ਵੀ ਸਾਂਝੇ ਕੀਤੇ। ਮੰਚ ਸੰਚਾਲਣ ਦੀ ਜ਼ਿੰਮੇਵਾਰੀ ਸੁਖਜੀਤ ਸਿੰਘ ਔਲਖ ਵੱਲੋਂ ਨਿਭਾਈ ਗਈ।ਅੰਤ ਵਿੱਚ ਮੁੱਖ ਪ੍ਰਬੰਧਕ ਨਵਪ੍ਰੀਤ ਸਿੰਘ, ਰਾਜਾ ਗੁਰਵੀਰ ਸਿੰਘ ਅਤੇ ਗੁਰਦੇਵ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਰਾਸਤ ਫਾਊਡੇਂਸ਼ਨ ਵਿਕਟੋਰੀਆ ਵਲੋਂ ਪੰਜਾਬੀ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ।