ਬਿਸਤਰੇ 'ਤੇ ਲੰਮੇ ਪੈਣ ਦੇ ਹੀ ਔਰਤ ਨੂੰ ਮਿਲੇ 1,16,000 ਰੁਪਏ
Monday, Dec 09, 2024 - 06:14 PM (IST)
ਇੰਟਰਨੈਸ਼ਨਲ ਡੈਸਕ- ਚੀਨ ਦੀ ਇਕ ਔਰਤ ਇਨ੍ਹੀਂ ਦਿਨੀਂ ਕਾਫ਼ੀ ਸੁਰਖੀਆਂ ਵਿਚ ਹੈ। ਉਸ ਦੇ ਸੁਰਖੀਆਂ ਵਿਚ ਰਹਿਣ ਦਾ ਕਾਰਨ ਵੀ ਅਜੀਬ ਹੈ। ਦਰਅਸਲ ਇਸ ਔਰਤ ਨੇ ਹਾਲ ਹੀ ਵਿੱਚ ਇੱਕ ਅਨੌਖੇ ਮੁਕਾਬਲੇ ਵਿੱਚ 10,000 ਯੁਆਨ (ਲਗਭਗ 1,16,000 ਰੁਪਏ) ਜਿੱਤੇ ਹਨ। ਇਸ ਲਈ ਉਸ ਨੂੰ ਜ਼ਿਆਦਾ ਕੁੱਝ ਕਰਨ ਦੀ ਲੋੜ ਨਹੀਂ ਪਈ। ਉਸਨੂੰ ਇਸ ਮੁਕਾਬਲੇ ਵਿਚ ਸ਼ਾਂਤ ਅਤੇ ਚਿੰਤਾ ਮੁਕਤ ਰਹਿੰਦੇ ਹੋਏ 8 ਘੰਟੇ ਤੱਕ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਸੀ। 29 ਨਵੰਬਰ ਨੂੰ ਚੌਂਗਕਿੰਗ ਨਗਰਪਾਲਿਕਾ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਆਯੋਜਿਤ ਇਸ ਮੁਕਾਬਲੇ ਵਿੱਚ 100 ਬਿਨੈਕਾਰਾਂ ਵਿੱਚੋਂ 10 ਲੋਕਾਂ ਨੂੰ ਹਿੱਸਾ ਲੈਣ ਲਈ ਬੁਲਾਇਆ ਗਿਆ ਸੀ। ਸਾਰੇ ਭਾਗੀਦਾਰਾਂ ਨੂੰ ਮੋਬਾਈਲ ਫੋਨ ਜਾਂ ਆਈਪੈਡ ਜਾਂ ਲੈਪਟਾਪ ਵਰਗੇ ਕਿਸੇ ਹੋਰ ਇਲੈਕਟ੍ਰਾਨਿਕ ਉਪਕਰਣ ਦੀ ਪਹੁੰਚ ਦੇ ਬਿਨਾਂ 8 ਘੰਟੇ ਬਿਸਤਰੇ 'ਤੇ ਲੇਟ ਕੇ ਬਿਤਾਉਣੇ ਸਨ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਜਿਵੇਂ ਹੀ ਮੁਕਾਬਲਾ ਸ਼ੁਰੂ ਹੋਇਆ, ਫੋਨ ਨੂੰ ਸਮਰਪਣ ਕਰਨਾ ਪਿਆ ਅਤੇ ਉਨ੍ਹਾਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਵਰਤਣ ਲਈ ਇੱਕ ਕਾਲਿੰਗ ਡੀਵਾਇਸ ਦਿੱਤੀ ਗਈ। ਇੱਥੋਂ ਤੱਕ ਕਿ ਭਾਗੀਦਾਰਾਂ ਨੂੰ ਬਿਸਤਰੇ 'ਤੇ ਬੈਠ ਕੇ ਖਾਣਾ-ਪੀਣਾ ਸੀ ਅਤੇ 5 ਮਿੰਟ ਤੋਂ ਵੱਧ ਟਾਇਲਟ ਬ੍ਰੇਕ ਨਹੀਂ ਲੈਣੀ ਸੀ। ਆਯੋਜਕਾਂ ਨੇ ਇੱਕ ਹੋਰ ਨਿਯਮ ਬਣਾਇਆ ਸੀ ਕਿ ਕਿਸੇ ਨੇ ਵੀ ਡੂੰਘੀ ਨੀਂਦ ਨਹੀਂ ਸੌਣਾ ਹੈ ਜਾਂ ਐਂਗਜ਼ਾਇਟੀ ਦੇ ਲੱਛਣ ਨਹੀਂ ਦਿਖਣੇ ਚਾਹੀਦੇ। ਨੀਂਦ ਦੀ ਗੁਣਵੱਤਾ ਅਤੇ ਭਾਵਨਾਤਮਕ ਸਥਿਤੀ ਨੂੰ ਮਾਪਣ ਲਈ ਗੁੱਟ 'ਤੇ ਸਟਰੈਪ ਬੰਨ੍ਹੇ ਗਏ ਸਨ। ਇੱਕ-ਇੱਕ ਕਰਕੇ 9 ਲੋਕ ਇਸ ਮੁਕਾਬਲੇ ਵਿੱਚੋਂ ਬਾਹਰ ਹੋ ਗਏ ਪਰ ਇੱਕ ਔਰਤ 100 ਵਿੱਚੋਂ 88.99 ਸਕੋਰ ਲੈ ਕੇ ਇਸ ਦੀ ਜੇਤੂ ਬਣੀ। ਆਯੋਜਕਾਂ ਨੇ ਦੱਸਿਆ ਕਿ ਔਰਤ ਡੂੰਘੀ ਨੀਂਦ 'ਚ ਨਹੀਂ ਗਈ ਸੀ ਅਤੇ ਉਸ ਨੇ ਬੈੱਡ 'ਤੇ ਕਾਫੀ ਸਮਾਂ ਬਿਤਾਇਆ। ਇਸ ਤੋਂ ਇਲਾਵਾ ਉਸ ਨੇ ਵਾਸ਼ਰੂਮ 'ਚ ਵੀ ਬਹੁਤ ਘੱਟ ਸਮਾਂ ਬਿਤਾਇਆ। ਔਰਤ ਦਾ ਕਹਿਣਾ ਹੈ ਕਿ ਉਹ ਆਪਣੇ ਖਾਲੀ ਸਮੇਂ 'ਚ ਬੱਚਿਆਂ ਨੂੰ ਪੜ੍ਹਾਉਂਦੀ ਹੈ ਅਤੇ ਹਮੇਸ਼ਾ ਫੋਨ ਜਾਂ ਇਲੈਕਟ੍ਰਾਨਿਕ ਡਿਵਾਈਸ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਜਾਣਾ ਹੋਵੇਗਾ ਹੋਰ ਵੀ ਸੌਖਾ, ਟਰੰਪ ਨੇ ਦਿੱਤੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8