27 ਸਾਲ ਦੀ ਨੌਕਰੀ 'ਚ ਇਕ ਦਿਨ ਦੀ ਵੀ ਨਹੀਂ ਲਈ ਛੁੱਟੀ, ਇਨਾਮ 'ਚ ਮਿਲੀ ਟਾਫੀ... ਫਿਰ ਹੋਇਆ ਕੁਝ ਅਜਿਹਾ
Saturday, Aug 19, 2023 - 01:37 AM (IST)
ਇੰਟਰਨੈਸ਼ਨਲ ਡੈਸਕ : ਲੋਕ ਆਪਣੀ ਅੱਧੀ ਜ਼ਿੰਦਗੀ ਇਕ ਕੰਪਨੀ 'ਚ ਕੰਮ ਕਰਕੇ ਬਿਤਾ ਦਿੰਦੇ ਹਨ। ਉਹ ਕੰਪਨੀ ਦੀ ਤਰੱਕੀ ਲਈ ਦਿਨ-ਰਾਤ ਅਣਥੱਕ ਮਿਹਨਤ ਕਰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਿਨਾਂ ਛੁੱਟੀ ਲਏ ਕੰਮ ਕਰਦੇ ਰਹਿੰਦੇ ਹਨ ਪਰ ਸੋਚੋ ਕਿ ਕੰਪਨੀ ਤੁਹਾਡੀ ਮਿਹਨਤ ਦਾ ਇਨਾਮ ਤੁਹਾਨੂੰ ਅਜਿਹੀ ਚੀਜ਼ ਨਾਲ ਦੇਵੇ, ਜਿਸ ਦੀ ਤੁਹਾਨੂੰ ਉਮੀਦ ਵੀ ਨਹੀਂ ਸੀ ਅਤੇ ਸ਼ਾਇਦ ਉਹ ਇਨਾਮ ਤੁਹਾਡੇ ਕੰਮ ਦਾ ਵੀ ਨਹੀਂ ਸੀ। ਅਜਿਹਾ ਹੀ ਕੁਝ ਕੇਵਿਨ ਫੋਰਡ ਨਾਲ ਹੋਇਆ। ਭਾਵੇਂ ਉਸ ਨੂੰ ਕੰਪਨੀ ਵੱਲੋਂ ਛੋਟਾ ਜਿਹਾ ਤੋਹਫ਼ਾ ਮਿਲਿਆ ਹੋਵੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਲਈ ਕਿੰਨਾ ਕੀਮਤੀ ਸਾਬਤ ਹੋਵੇਗਾ।
ਇਹ ਵੀ ਪੜ੍ਹੋ : 40 ਸਾਲਾਂ 'ਚ ਪਹਿਲੀ ਵਾਰ ਇਸ ਦੇਸ਼ ਦਾ ਦੌਰਾ ਕਰਨਗੇ PM ਮੋਦੀ, ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਦੇਣਗੇ ਜ਼ੋਰ
27 ਸਾਲਾਂ ਤੋਂ ਨਹੀਂ ਲਈ ਇਕ ਵੀ ਛੁੱਟੀ
ਬਰਗਰ ਚੇਨ 'ਚ ਕੰਮ ਕਰਨ ਵਾਲੇ ਕੇਵਿਨ ਫੋਰਡ ਨੇ 27 ਸਾਲਾਂ ਤੋਂ ਕੰਮ ਤੋਂ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ ਤੇ ਕੰਪਨੀ 'ਚ ਹਾਜ਼ਰੀ ਦਾ ਸਭ ਤੋਂ ਵਧੀਆ ਰਿਕਾਰਡ ਸੀ। ਅਜਿਹੇ 'ਚ ਕੇਵਿਨ ਨੂੰ ਉਤਸ਼ਾਹਿਤ ਕਰਨ ਲਈ ਕੰਪਨੀ ਅਤੇ ਉਸ ਦੇ ਸਹਿ-ਕਰਮਚਾਰੀਆਂ ਨੇ ਉਸ ਨੂੰ ਇਨਾਮ ਦਿੱਤਾ, ਜਿਵੇਂ ਹੀ ਕੇਵਿਨ ਨੇ ਉਸ ਗਿਫਟ ਪੈਕ ਨੂੰ ਖੋਲ੍ਹਿਆ, ਉਸ ਦੀ ਬੇਟੀ ਬਹੁਤ ਨਿਰਾਸ਼ ਹੋਈ। ਉਨ੍ਹਾਂ ਨੇ ਇਸ ਦੀ ਪੂਰੀ ਕਹਾਣੀ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ : Mahindra ਕਰਨ ਜਾ ਰਹੀ ਹੈ XUV700 ਦੇ 1.08 ਲੱਖ ਯੂਨਿਟਸ ਦੀ ਜਾਂਚ, ਜਾਣੋ ਕੀ ਹੈ ਦਿੱਕਤ
ਕੀ ਸੀ ਗਿਫਟ ਪੈਕ 'ਚ
ਕੰਪਨੀ ਦੁਆਰਾ ਕੇਵਿਨ ਨੂੰ ਦਿੱਤੇ ਗਏ "ਗੁਡੀ ਬੈਗ" ਵਿੱਚ ਟਾਫੀ, ਇਕ ਪੈੱਨ ਅਤੇ ਇਕ ਸਟਾਰਬਕਸ ਕੱਪ ਵਰਗੀਆਂ ਚੀਜ਼ਾਂ ਸਨ। ਟਿਕਟਾਕ 'ਤੇ ਉਨ੍ਹਾਂ ਦਾ ਗੁਡੀ ਬੈਗ ਖੋਲ੍ਹਣ ਦਾ ਵੀਡੀਓ ਵਾਇਰਲ ਹੋਇਆ, ਜਦੋਂ ਕਿ ਕੇਵਿਨ ਦੀ ਬੇਟੀ ਸੇਰੀਨਾ ਗੁਡੀ ਬੈਗ ਨੂੰ ਦੇਖ ਕੇ ਕਾਫੀ ਨਿਰਾਸ਼ ਹੋਈ ਤੇ ਉਸ ਨੇ ਆਪਣੇ ਪਿਤਾ ਦੇ ਗੁਡੀ ਬੈਗ ਖੋਲ੍ਹਣ ਦੀ ਵੀਡੀਓ ਸ਼ੇਅਰ ਕਰਨ ਦੇ ਨਾਲ-ਨਾਲ GoFundMe ਮੁਹਿੰਮ ਸ਼ੁਰੂ ਕੀਤੀ। ਸੇਰੀਨਾ ਚਾਹੁੰਦੀ ਸੀ ਕਿ ਉਸ ਦੇ ਪਿਤਾ ਨੂੰ ਵੱਖਰੀ ਪਛਾਣ ਮਿਲੇ ਅਤੇ ਲੋਕਾਂ ਨੂੰ ਪਤਾ ਲੱਗੇ ਕਿ ਉਹ ਇਸ ਤੋਂ ਵੱਧ ਦੇ ਹੱਕਦਾਰ ਸਨ।
ਇਹ ਵੀ ਪੜ੍ਹੋ : ਫ਼ਿਲਮੀ ਅੰਦਾਜ਼ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ 2 ਨੌਜਵਾਨ ਕਾਰ ਚਾਲਕ ਤੋਂ ਸਾਢੇ 22 ਲੱਖ ਲੁੱਟ ਕੇ ਫਰਾਰ
GoFundMe ਮੁਹਿੰਮ ਨਾਲ ਜੁੜੇ ਕਈ ਲੋਕ
ਕੇਵਿਨ ਦੀ ਬੇਟੀ ਸੇਰੀਨਾ ਦੁਆਰਾ ਸ਼ੁਰੂ ਕੀਤੀ ਗਈ GoFundMe ਮੁਹਿੰਮ ਨਾਲ ਕਈ ਲੋਕ ਜੁੜੇ ਤੇ ਇਸ ਮੁਹਿੰਮ ਦੇ ਜ਼ਰੀਏ ਕੇਵਿਨ ਦੇ ਨਾਂ 'ਤੇ 4,18,000 ਡਾਲਰ (3.48 ਕਰੋੜ ਰੁਪਏ ਤੋਂ ਵੱਧ) ਦਾ ਡੋਨੇਸ਼ਨ ਆਇਆ। ਇਸ ਦੇ ਨਾਲ ਹੀ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਕਿ ਅਸਲ ਵਿੱਚ ਕੇਵਿਨ ਇਸ ਇਨਾਮ ਦੇ ਹੱਕਦਾਰ ਸਨ। ਇਸ ਮੁਹਿੰਮ ਨੇ ਵੱਡੀਆਂ ਹਸਤੀਆਂ ਸਮੇਤ ਕਈ ਲੋਕਾਂ ਦਾ ਧਿਆਨ ਖਿੱਚਿਆ। ਇਹ ਯੋਗਦਾਨ ਉਨ੍ਹਾਂ ਦੀ 27 ਸਾਲਾਂ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ, ਹਰੇਕ ਦਾਨ ਦੀ ਰਕਮ $27 ਸੀ। ਇਸ ਦੇ ਨਾਲ ਹੀ ਸੇਰੀਨਾ ਨੇ ਕਿਹਾ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਲੋਕਾਂ ਦੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਹੋਵੇਗੀ। ਸੇਰੀਨਾ ਨੇ ਕਿਹਾ ਕਿ ਉਸ ਦੇ ਪਿਤਾ ਨੇ ਹਮੇਸ਼ਾ ਮਿਹਨਤ ਨਾਲ ਸਾਡਾ ਪਾਲਣ-ਪੋਸ਼ਣ ਕੀਤਾ ਹੈ, ਸਾਨੂੰ ਦੋਵਾਂ ਭੈਣਾਂ ਨੂੰ ਕੋਈ ਸਮੱਸਿਆ ਨਾ ਹੋਵੇ, ਪਿਤਾ ਰੁਟੀਨ 'ਚ ਕੰਮ 'ਤੇ ਜਾਂਦੇ ਸਨ ਅਤੇ ਛੁੱਟੀ ਨਹੀਂ ਲੈਂਦੇ ਸਨ ਤਾਂ ਕਿ ਉਨ੍ਹਾਂ ਦੇ ਪੈਸੇ ਨਾ ਕੱਟੇ ਜਾਣ, ਇਸ ਲਈ ਅਸੀਂ ਚਾਹੁੰਦੇ ਸੀ ਕਿ ਲੋਕ ਸਾਡੇ ਪਿਤਾ ਬਾਰੇ ਜਾਣਨ। ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਤੋਂ ਅਸੀਂ ਹੈਰਾਨ ਹਾਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8