ਤਾਨਾਸ਼ਾਹ ਕਿਮ ਜੋਂਗ ਉਨ ਦੇ ਸਨਕੀ ਫਰਮਾਨ, ਜੀਨਸ ਪਾਉਣ ਤੇ ਵਿਦੇਸ਼ੀ ਫਿਲਮ ਦੇਖਣ ’ਤੇ ਮਿਲੇਗੀ ਮੌਤ

Tuesday, Jun 08, 2021 - 12:59 PM (IST)

ਇੰਟਰਨੈਸ਼ਨਲ ਡੈਸਕ : ਉੱਤਰੀ ਕੋਰੀਆ ਦੇ ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਨੇ ਹਾਲ ਹੀ ’ਚ ਇਕ ਨਵਾਂ ਕਾਨੂੰਨ ਪੇਸ਼ ਕੀਤਾ ਹੈ। ਇਸ ਦੇ ਅਧੀਨ ਉੱਤਰੀ ਕੋਰੀਆ ’ਚ ਵਿਦੇਸ਼ੀ ਪ੍ਰਭਾਵ ਨੂੰ ਖਤਮ ਕਰਨ ਲਈ ਵਿਦੇਸ਼ੀ ਫਿਲਮਾਂ, ਕੱਪੜੇ ਤੇ ਮਾੜੀ ਭਾਸ਼ਾ ਦੀ ਵਰਤੋਂ ਕਰਨ ’ਤੇ ਮੌਤ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਕਿਮ ਜੋਂਗ ਉਨ ਨੇ ਇਕ ਵਿਅਕਤੀ ਨੂੰ ਸਿਰਫ ਇਸ ਲਈ ਮੌਤ ਦੀ ਸਜ਼ਾ ਦੇ ਦਿੱਤੀ ਸੀ ਕਿਉਂਕਿ ਉਸ ਨੂੰ ਦੱਖਣੀ ਕੋਰੀਆਈ ਫਿਲਮ ਦੇ ਨਾਲ ਫੜਿਆ ਗਿਆ ਸੀ।

ਯੂਨ ਮਿ ਸੋ ਉਸ ਸਮੇਂ 11 ਸਾਲ ਦੀ ਸੀ, ਜਦੋਂ ਉੱਤਰ ਕੋਰੀਆਈ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇਸ ਦੌਰਾਨ ਉਸ ਦੇ ਪੂਰੇ ਗੁਆਂਢ ਨੂੰ ਹੁਕਮ ਦਿੱਤਾ ਸੀ ਕਿ ਉਹ ਸਜ਼ਾ-ਏ-ਮੌਤ ਦੀ ਪੂਰੀ ਪ੍ਰਕਿਰਿਆ ਦੇਖਣ। ਸੋ ਨੇ ਕਿਹਾ ਕਿ ਜੇ ਤੁਸੀਂ ਮੌਤ ਦੀ ਸਜ਼ਾ ਨੂੰ ਨਹੀਂ ਦੇਖਦੇ ਹੋ ਤਾਂ ਇਸ ਨੂੰ ਰਾਜਧ੍ਰੋਹ ਮੰਨਿਆ ਜਾਵੇਗਾ। ਉੱਤਰ ਕੋਰੀਆਈ ਗਾਰਡ ਇਹ ਯਕੀਨੀ ਕਰ ਰਹੇ ਸਨ ਕਿ ਸਾਰੇ ਲੋਕ ਜਾਣ ਲੈਣ ਕਿ ਅਸ਼ਲੀਲ ਵੀਡੀਓ ਨੂੰ ਤਸਕਰੀ ਕਰ ਕੇ ਲਿਆਉਣਾ ਮੌਤ ਦੀ ਸਜ਼ਾ ਦਿਵਾ ਸਕਦਾ ਹੈ। ਸੋ ਨੇ ਕਿਹਾ ਕਿ ਇਹ ਦੇਖਣਾ ਉਨ੍ਹਾਂ ਲਈ ਬਹੁਤ ਦੁਖਦਾਇਕ ਸੀ। ਕਿਮ ਨੌਜਵਾਨਾਂ ’ਚ ਵਿਦੇਸ਼ੀ ਭਾਸ਼ਣ, ਹੇਅਰ ਸਟਾਈਲ ਤੇ ਕੱਪੜਿਆਂ ਦੇ ਪ੍ਰਸਾਰ ਨੂੰ ਰੋਕਣਾ ਚਾਹੁੰਦਾ ਹੈ। ਉਸ ਨੇ ਇਸ ਨੂੰ ਖਤਰਨਾਕ ਜ਼ਹਿਰ ਕਰਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮੀਡੀਆ ਸਮੱਗਰੀ ਰੱਖਦਾ ਜੋ ਕੋਈ ਵਿਅਕਤੀ ਫੜਿਆ ਜਾਂਦਾ ਹੈ ਤਾਂ ਹੁਣ ਕਿਮ ਜੋਂਗ ਉਨ ਦੇ ਪ੍ਰਸ਼ਾਸਨ ਨੇ ਪ੍ਰਤੀਕਿਰਿਆਵਾਦੀ ਵਿਚਾਰਾਂ ਖ਼ਿਲਾਫ਼ ਨਵਾਂ ਕਾਨੂੰਨ ਬਣਾਇਆ ਹੈ। ਜੇ ਕੋਈ ਦੱਖਣੀ ਕੋਰੀਆ, ਅਮਰੀਕਾ ਜਾਂ ਜਾਪਾਨ ਦੀ ਮੀਡੀਆ ਸਮੱਗਰੀ ਰੱਖਦਿਆਂ ਫੜਿਆ ਗਿਆ ਤਾਂ ਉਸ ਨੂੰ ਫਾਂਸੀ ਦਿੱਤੀ ਜਾਏਗੀ। ਇਹੀ ਨਹੀਂ, ਇਸ ਨੂੰ ਜੋ ਲੋਕ ਦੇਖਦੇ ਹੋਏ ਫੜੇ ਜਾਣਗੇ, ਉਨ੍ਹਾਂ ਨੂੰ 15 ਸਾਲ ਦੀ ਸਜ਼ਾ ਹੋ ਸਕਦੀ ਹੈ। ਹਾਲ ਹੀ ’ਚ ਕਿਮ ਨੇ ਇਕ ਚਿੱਠੀ ਲਿਖ ਕੇ ਕਿਹਾ ਕਿ ਦੇਸ਼ ਦੀ ਯੂਥ ਲੀਗ ਨੌਜਵਾਨਾਂ ’ਚ ਸਮਾਜਵਾਦ ਵਿਰੋਧੀ ਵਿਚਾਰਧਾਰਾ ਖ਼ਿਲਾਫ਼ ਐਕਸ਼ਨ ਲਵੇ।


Manoj

Content Editor

Related News