ਤਾਨਾਸ਼ਾਹ ਕਿਮ ਦੀ ਨਵੀਂ ਯੋਜਨਾ, ਚੀਨ ਭੱਜੇ ਆਪਣੇ ਨਾਗਰਿਕਾਂ ਨੂੰ ਦੇਵੇਗਾ ਸਜ਼ਾ-ਏ-ਮੌਤ
Sunday, Jul 25, 2021 - 12:43 PM (IST)
ਪਿਓਂਗਯਾਂਗ (ਬਿਊਰੋ): ਉੱਤਰੀ ਕੋਰੀਆ ਤੋਂ ਭੱਜ ਕੇ ਚੀਨ ਗਏ ਬਾਗੀਆਂ ਨੂੰ ਆਪਣੀ ਜਾਨ ਗਵਾਉਣੀ ਪੈ ਸਕਦੀ ਹੈ।ਤਾਨਾਸ਼ਾਹ ਕਿਮ ਜੋਂਗ ਉਨ ਨੇ ਅਜਿਹੇ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਯੋਜਨਾ ਬਣਾਈ ਹੈ। ਉੱਤਰੀ ਕੋਰੀਆ ਦੇ ਸੈਨਿਕਾਂ ਤੋਂ ਲੈ ਕੇ ਏਅਰਫੋਰਸ ਪਾਇਲਟ ਤੱਕ ਅਜਿਹੇ ਘੱਟੋ-ਘੱਟ 50 ਲੋਕ ਹਨ ਜਿਹਨਾਂ ਨੂੰ ਚੀਨ ਤੋਂ ਵਾਪਸ ਭੇਜ ਦਿੱਤਾ ਗਿਆ ਅਤੇ ਹੁਣ ਉਹਨਾਂ ਨੂੰ ਇਹ ਭਿਆਨਕ ਸਜ਼ਾ ਮਿਲ ਸਕਦੀ ਹੈ।
ਰੇਡੀਓ ਫ੍ਰੀ ਏਸ਼ੀਆ ਮੁਤਾਬਕ ਉੱਤਰੀ ਕੋਰੀਆ ਤੋਂ ਭੱਜ ਕੇ ਚੀਨ ਵਿਚ ਫੜੇ ਗਏ ਲੋਕਾਂ ਨੂੰ ਭਾਰੀ ਕੀਮਤ ਚੁਕਾਉਣੀ ਹੋਵੇਗੀ। ਉੱਥੇ ਡੇਲੀ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਚੀਨ ਭੱਜ ਕੇ ਗਏ ਲੋਕਾਂ ਲਈ ਕਿਸੇ ਤੀਜੇ ਦੇਸ਼ ਜਾਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।ਅਜਿਹੇ ਵਿਚ ਇਹਨਾਂ ਲੋਕਾਂ ਨੂੰ ਵਾਪਸ ਉੱਤਰੀ ਕੋਰੀਆ ਭੇਜਿਆ ਜਾ ਰਿਹਾ ਹੈ।ਕੋਰੀਆਈ ਮੂਲ ਦੇ ਇਕ ਚੀਨੀ ਨਾਗਰਿਕ ਦੇ ਹਵਾਲੇ ਨਾਲ ਡੇਲੀ ਸਟਾਰ ਨੇ ਲਿਖਿਆ ਹੈ ਕਿ ਡੈਨਹੋਂਗ ਵਿਚ ਕਸਟਮ ਦਫਰ ਸਿਰਫ ਇਕ ਦਿਨ ਲਈ ਖੋਲ੍ਹਿਆ ਗਿਆ ਅਤੇ ਦੋ ਬੱਸਾਂ ਵਿਚ ਉੱਤਰੀ ਕੋਰੀਆ ਤੋਂ ਭੱਜ ਕੇ ਆਏ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਕਾਰਵਾਈ ਦੀ ਰਿਕਾਡਿੰਗ ਨਾ ਹੋ ਸਕੇ, ਇਸ ਲਈ ਪੁਲਸ ਕਰਮੀ ਲਾਈਨ ਵਿਚ ਖੜ੍ਹੇ ਸਨ।
ਪੜ੍ਹੋ ਇਹ ਅਹਿਮ ਖਬਰ- ਫਿਲੀਪੀਨਜ਼ 'ਚ ਭਾਰੀ ਮੀਂਹ ਨਾਲ 'ਹੜ੍ਹ' ਦੀ ਸਥਿਤੀ, ਹਜ਼ਾਰਾਂ ਲੋਕਾਂ ਕੱਢੇ ਗਏ ਸੁਰੱਖਿਅਤ
ਹੋਰ ਲੋਕਾਂ ਨੂੰ ਭੇਜਿਆ ਜਾ ਸਕਦੈ ਵਾਪਸ
ਸੂਤਰਾਂ ਨੇ ਪੋਰਟਲ ਨੂੰ ਦੱਸਿਆ ਕਿ ਇਹਨਾਂ ਲੋਕਾਂ ਵਿਚ ਇਕ ਬੀਬੀ ਅਜਿਹੀ ਵੀ ਸੀ ਜਿਸ ਨੇ ਚੀਨ ਵਿਚ ਬਹੁਤ ਪੈਸੇ ਕਮਾਏ ਪਰ ਉਸ ਦੇ ਗੁਆਂਢੀਆ ਨੇ ਉਸ ਦਾ ਸੱਚ ਖੋਲ੍ਹ ਦਿੱਤਾ। ਹਾਲੇ ਹੋਰ ਅਜਿਹੇ ਵੀ ਉੱਤਰੀ ਕੋਰੀਆਈ ਨਾਗਰਿਕ ਚੀਨ ਵਿਚ ਹਨ ਜਿਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ। ਦੱਸਿਆ ਗਿਆ ਹੈਕਿ ਚੀਨ ਨੇ ਪਹਿਲਾਂ ਵੀ ਇਹਨਾਂ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਗੱਲ ਕਹੀ ਸੀ ਪਰ ਉੱਤਰੀ ਕੋਰੀਆ ਨੇ ਕੋਰੋਨਾ ਵਾਇਰਸ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਦਿੱਤਾ।
ਨੋਟ- ਤਾਨਸ਼ਾਹ ਕਿਮ ਜੋਂਗ ਦੀ ਆਪਣੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਯੋਜਨਾ 'ਤੇ ਕੁਮੈਂਟ ਕਰ ਦਿਓ ਰਾਏ।