ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਸਿੱਖੀ ਪ੍ਰਚਾਰ ਲਈ ਆਉਣਗੇ ਇਟਲੀ

Thursday, Jan 02, 2025 - 10:47 AM (IST)

ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਸਿੱਖੀ ਪ੍ਰਚਾਰ ਲਈ ਆਉਣਗੇ ਇਟਲੀ

ਮਿਲਾਨ/ਇਟਲੀ (ਸਾਬੀ ਚੀਨੀਆ)- ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਆਪਣੇ ਜਥੇ ਸਮੇਤ ਇਕ ਵਾਰ ਫਿਰ ਯੂਰਪ ਟੂਰ 'ਤੇ ਆ ਰਹੇ ਹਨ ਅਤੇ ਉਹ ਇਟਲੀ ਸਮੇਤ ਯੂਰਪ ਦੇ ਕਈ ਦੇਸ਼ਾਂ ਅੰਦਰ ਸਥਿਤ ਗੁਰੂ ਘਰਾਂ ਵਿੱਚ ਸਿੱਖੀ ਪ੍ਰਚਾਰ ਕਰਦਿਆਂ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਉਣਗੇ।

ਇਹ ਜਾਣਕਾਰੀ ਦਿੰਦਿਆਂ ਗਿਆਨੀ ਹਰਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਕਿ ਉਨ੍ਹਾਂ ਦਾ ਜਥਾ ਮਾਰਚ ਮਹੀਨੇ ਵਿੱਚ ਪੁਰਤਗਾਲ ਪਹੁੰਚ ਜਾਏਗਾ ਅਤੇ ਇਟਲੀ, ਜਰਮਨੀ, ਆਸਟਰੀਆ, ਸਪੇਨ ਆਦਿ ਅਨੇਕਾਂ ਦੇਸ਼ਾਂ ਅੰਦਰ ਗੁਰਦੁਆਰਿਆਂ ਵਿੱਚ ਵਿਸਾਖੀ ਮੌਕੇ ਹੋਣ ਵਾਲੇ ਸਮਾਗਮਾਂ ਅਤੇ ਵਿਸਾਖੀ ਨੂੰ ਸਮਰਪਿਤ ਸਜਾਏ ਜਾਣ ਵਾਲੇ ਨਗਰ ਕੀਰਤਨਾਂ ਵਿੱਚ ਹਾਜ਼ਰੀਆਂ ਭਰੇਗਾ।


author

cherry

Content Editor

Related News