ਇਟਲੀ ’ਚ ਸਤਿਗੁਰੂ ਰਵਿਦਾਸ ਮਹਾਰਾਜ ਤੇ ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਵਿਚਾਰ ਗੋਸ਼ਟੀ 11 ਸਤੰਬਰ ਨੂੰ

Wednesday, Sep 07, 2022 - 12:33 PM (IST)

ਰੋਮ (ਕੈਂਥ): ਭਾਰਤ ਦੀ ਧਰਤੀ 'ਤੇ ਅਡੰਬਰਬਾਦ, ਪਾਖੰਡਬਾਦ ਤੇ ਗੈਰ ਸਮਾਨਤਾ ਵਾਲੀਆਂ ਨੀਤੀਆਂ ਨੂੰ ਚਿੱਟੇ ਦਿਨ ਤਰਕਵਾਦੀ ਵਿਚਾਰਾਂ ਨਾਲ ਮੁੱਢੋਂ ਹੀ ਨਕਾਰਨ ਵਾਲੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਭਾਰਤੀ ਨਾਰੀ ਦੇ ਮੁੱਕਤੀਦਾਤਾ ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਮਿਸ਼ਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ ਸਮਾਗਮ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਟੈਂਪਲ ਪਾਰਮਾ ਪਿਚੈਸਾ ਵਿਖੇ 11 ਸਤੰਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਹੁਜਨ ਚਿੰਤਤ ਬਹੁਜਨ ਸਮਾਜ ਪਾਰਟੀ ਸੂਬਾ ਪੰਜਾਬ ਇੰਚਾਰਜ ਭਗਵਾਨ ਸਿੰਘ ਚੌਹਾਨ ਸ਼ਿਰਕਤ ਕਰਨਗੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕਰਤਾਰਪੁਰ ਕਾਰੀਡੋਰ 'ਚ 75 ਸਾਲ ਬਾਅਦ ਮਿਲੇ ਵਿੱਛੜੇ ਭੈਣ-ਭਰਾ, ਨਮ ਹੋਈਆਂ ਅੱਖਾਂ (ਵੀਡੀਓ)

ਇਸ ਵਿਸ਼ੇਸ਼ ਸਮਾਗਮ ਵਿੱਚ ਇਟਲੀ ਦੀ ਸਿਰਮੌਰ ਸੰਸਥਾ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈੱਲਫੇਅਰ ਐਸੋਸੀਏਸ਼ਨ ਰਜਿ ਇਟਲੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀ ਹੈ। ਪ੍ਰਬੰਧਕਾਂ ਵੱਲੋਂ ਗੁਰੂ ਪਿਆਰੀ ਸਮੂਹ ਸਾਧ ਸੰਗਤ ਨੂੰ ਆਪਣੇ ਪੁਰਖਿਆਂ ਦੇ ਮਿਸ਼ਨ ਨੂੰ ਪ੍ਰਫੁੱਲਿਤ ਕਰਨ ਲਈ ਇਸ ਸਮਾਗਮ ਦਾ ਹਿੱਸਾ ਬਣਨ ਲਈ ਅਪੀਲ ਕਰਦਿਆਂ ਕਿਹਾ ਕਿ ਸਮਾਗਮ ਦੇ ਸ਼ਰੂਆਤ ਵਿਚ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਅੰਮ੍ਰਿਤ ਬਾਣੀ ਜੀ ਦੇ ਅਖੰਡ ਜਾਪ ਕੀਤੇ ਜਾਣਗੇ। ਉਪਰੰਤ ਵਿਸ਼ਾਲ ਵਿਚਾਰ ਗੋਸ਼ਟੀ ਦਾ ਆਯੋਜਨ ਹੋਵੇਗਾ।


Vandana

Content Editor

Related News