ਫਿਲੀਪੀਨਸ ’ਚ ਹੜ੍ਹ ਨਾਲ ਤਬਾਹੀ, 51 ਲੋਕਾਂ ਦੀ ਮੌਤ, ਕਈ ਲਾਪਤਾ
Monday, Jan 02, 2023 - 10:44 PM (IST)
ਮਨੀਲਾ (ਏ. ਪੀ.) : ਫਿਲੀਪੀਨਸ ਦੇ ਕੁਝ ਹਿੱਸਿਆਂ ’ਚ ਕ੍ਰਿਸਮਸ ਵੀਐਂਡ ਦੌਰਾਨ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 51 ਹੋ ਗਈ ਹੈ, ਜਦਕਿ 19 ਹੋਰ ਅਜੇ ਵੀ ਲਾਪਤਾ ਹਨ। ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹੜ੍ਹ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਵੀ ਛੱਡਣੇ ਪਏ।
ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵੱਲੋਂ ਫਾਜ਼ਿਲਕਾ ਸ਼ੂਗਰ ਮਿੱਲ ਲਈ 10 ਕਰੋੜ ਜਾਰੀ ਕਰਨ ਦੇ ਨਿਰਦੇਸ਼
ਸੋਸ਼ਲ ਮੀਡੀਆ ’ਤੇ ਤਸਵੀਰਾਂ ਵਿੱਚ ਉੱਤਰੀ ਮਿੰਡਾਨਾਓ ਦੇ ਮਿਸਾਮਿਸ ਆਕਸੀਡੈਂਟਲ ਸੂਬੇ ਦੇ ਨਿਵਾਸੀਆਂ ਨੂੰ ਆਪਣੇ ਘਰਾਂ ਦੇ ਫਰਸ਼ ਤੋਂ ਮੋਟੀ ਮਿੱਟੀ ਸਾਫ਼ ਕਰਦੇ ਹੋਏ ਦਿਖਾਇਆ ਗਿਆ ਹੈ। ਕਾਬੋਲ-ਅਨਾਨ ਦੇ ਸਮੁੰਦਰੀ ਤੱਟ ਪਿੰਡ ਵਿਚ ਨਾਰੀਅਲ ਦੇ ਦਰਖਤ ਉਖੜ ਗਏ ਅਤੇ ਝੋਪੜੀਆਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ। ਜ਼ਿਆਦਾਤਰ ਮੌਤਾਂ ਡੁੱਬਣ ਤੇ ਲੈਂਡ ਸਲਾਈਡਿੰਗ ਨਾਲ ਹੋਈਆਂ।