ਵੀਅਤਨਾਮ ਵਿਚ ਹੜ੍ਹ ਕਾਰਨ ਹੋਈ 26 ਲੋਕਾਂ ਦੀ ਮੌਤ

Monday, Aug 07, 2017 - 04:00 PM (IST)

ਹਨੋਈ— ਵੀਅਤਨਾਮ ਵਿਚ ਹੜ੍ਹ ਕਾਰਨ 26 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸੈਂਕੜੇ ਘਰ ਤਬਾਹ ਹੋ ਗਏ ਹਨ। ਇਸ ਤਬਾਹੀ ਕਾਰਨ 4.1 ਕਰੋੜ ਰੁਪਏ ਦੀ ਸੰਪੱਤੀ ਬਰਬਾਦ ਹੋ ਗਈ ਹੈ। ਆਫਤ ਪ੍ਰਬੰਧਨ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ 15 ਲੋਕ ਹਾਲੇ ਵੀ ਲਾਪਤਾ ਹਨ। ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਹੋਈ ਸੜਕਾਂ ਦੀ ਟੁੱਟ-ਭੱਜ ਕਾਰਨ ਬਚਾਅ ਮੁਹਿੰਮ ਵਿਚ ਰੁਕਾਵਟ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਨੇ ਬੀਤੇ ਇਕ ਹਫਤੇ ਤੋਂ ਚਾਰ ਪ੍ਰਾਂਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹੜ੍ਹ ਕਾਰਨ ਪਾਣੀ ਦੀ ਵਿਵਸਥਾ ਅਤੇ ਖੇਤੀ ਤਬਾਹ ਹੋ ਗਏ ਹਨ। ਕਰੀਬ 200 ਘਰ ਨਸ਼ਟ ਹੋ ਚੁੱਕੇ ਹਨ ਜਦਕਿ 400 ਘਰ ਪ੍ਰਭਾਵਿਤ ਹੋਏ ਹਨ। ਕੁਦਰਤੀ ਆਫਤ ਦੀ ਰੋਕਥਾਮ ਅਤੇ ਕੰਟਰੋਲ ਦੀ ਕੇਂਦਰੀ ਸੰਚਾਲਨ ਕਮੇਟੀ ਨੇ ਦੱਸਿਆ,''ਅਸੀਂ ਲੋਕ ਸੜਕ, ਪਾਣੀ ਅਤੇ ਹੋਰ ਬੁਨਿਆਦੀ ਢਾਂਚਿਆਂ ਨੂੰ ਠੀਕ ਕਰ ਰਹੇ ਹਾਂ।''


Related News