ਯੁੱਧ ਦੇ ਬਾਵਜੂਦ ਯੂਕ੍ਰੇਨ ਪਰਤ ਰਹੇ ਵਿਦੇਸ਼ੀ ਨਾਗਰਿਕ ਤੇ ਭਾਰਤੀ ਵਿਦਿਆਰਥੀ
Sunday, Dec 31, 2023 - 11:53 AM (IST)
ਇੰਟਰਨੈਸ਼ਨਲ ਡੈਸਕ: ਰੂਸ ਤੇ ਯੂਕ੍ਰੇਨ ਵਿਚਾਲੇ ਭਿਆਨਕ ਜੰਗ ਜਾਰੀ ਹੈ। ਇਸ ਦੇ ਬਾਵਜੂਦ ਵਿਦੇਸ਼ੀ ਨਾਗਰਿਕ ਤੇ ਵਿਦਿਆਰਥੀ ਯੂਕ੍ਰੇਨ ਵਾਪਸ ਪਰਤ ਰਹੇ ਹਨ। ਰੂਸੀ ਹਮਲੇ ਤੋਂ ਪਹਿਲਾਂ, ਕੀਵ ਤੇਜ਼ੀ ਨਾਲ ਵਿਕਾਸ ਕਰ ਰਿਹਾ ਸੀ। ਲੱਖਾਂ ਵਿਦੇਸ਼ੀ ਨਾਗਰਿਕ ਯੂਰਪ ਵਿੱਚ ਜੀਵਨ ਜਿਊਣ ਦੀ ਲਾਲਸਾ ਵਿੱਚ ਇੱਥੇ ਆ ਕੇ ਵੱਸ ਰਹੇ ਸਨ। ਸਰਕਾਰੀ ਅੰਕੜਿਆਂ ਅਨੁਸਾਰ 2020 ਵਿੱਚ ਲਗਭਗ 293,600 ਵਿਦੇਸ਼ੀ ਨਾਗਰਿਕ ਸਥਾਈ ਤੌਰ 'ਤੇ ਯੂਕ੍ਰੇਨ ਵਿੱਚ ਰਹਿ ਰਹੇ ਸਨ। ਜਿਵੇਂ ਹੀ ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਇਆ, ਇੱਕ ਪਾਸੇ ਜਿੱਥੇ ਲੱਖਾਂ ਲੋਕ ਦੇਸ਼ ਛੱਡ ਕੇ ਭੱਜ ਗਏ, ਉੱਥੇ ਕੁਝ ਵਿਦੇਸ਼ੀ ਨਾਗਰਿਕਾਂ ਨੇ ਇੱਥੇ ਵਸਣ ਦਾ ਫ਼ੈਸਲਾ ਕੀਤਾ।
ਤਾਜ਼ਾ ਜਾਣਕਾਰੀ ਮੁਤਾਬਕ ਜਿਹੜੇ ਲੋਕ ਯੁੱਧ ਦੇ ਸ਼ੁਰੂ ਵਿਚ ਆਪਣੇ ਦੇਸ਼ ਚਲੇ ਗਏ ਸਨ, ਉਹ ਵੀ ਵਾਪਸ ਆਏ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹਨ, ਜੋ ਆਪਣੀ ਪੜ੍ਹਾਈ ਪੂਰੀ ਕਰਨਾ ਚਾਹੁੰਦੇ ਹਨ ਅਤੇ ਯੂਕ੍ਰੇਨ ਨੂੰ ਆਪਣਾ ਦੂਜਾ ਘਰ ਮੰਨਣਾ ਚਾਹੁੰਦੇ ਹਨ। 2020 ਵਿੱਚ ਲਗਭਗ 76,500 ਵਿਦੇਸ਼ੀ ਵਿਦਿਆਰਥੀ ਯੂਕ੍ਰੇਨੀ ਯੂਨੀਵਰਸਿਟੀਆਂ ਵਿੱਚ ਦਾਖਲ ਹੋਏ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਭਾਰਤ ਦੇ ਵਿਦਿਆਰਥੀ ਹਨ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੋ ਭਾਰਤੀ ਵਿਦਿਆਰਥਣਾਂ ਜੋ ਮੈਡੀਕਲ ਦੀ ਪੜ੍ਹਾਈ ਕਰ ਰਹੀਆਂ ਸਨ। ਦੂਜੇ ਵਿਦਿਆਰਥੀਆਂ ਵਾਂਗ ਇਹ ਦੋਵੇਂ ਵੀ ਭਾਰਤ ਆ ਗਈਆਂ ਸਨ। ਦੋਵੇਂ ਵਿਦਿਆਰਥਣਾਂ 2023 ਵਿੱਚ ਯੂਕ੍ਰੇਨ ਵਾਪਸ ਆ ਗਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਹਵਾਈ ਹਮਲੇ ਜਾਰੀ ਹਨ ਪਰ ਪੜ੍ਹਾਈ ਪੂਰੀ ਕਰਨੀ ਜ਼ਿਆਦਾ ਜ਼ਰੂਰੀ ਹੈ
ਪੜ੍ਹੋ ਇਹ ਅਹਿਮ ਖ਼ਬਰ-ਰੂਸ ਦੇ ਬੇਲਗ੍ਰੇਡ ਸ਼ਹਿਰ 'ਚ ਗੋਲੀਬਾਰੀ, 21 ਲੋਕਾਂ ਦੀ ਦਰਦਨਾਕ ਮੌਤ (ਤਸਵੀਰਾਂ)।
ਇਸੇ ਤਰ੍ਹਾਂ ਚੀਨ ਦਾ ਵੈਂਗ ਝੇਂਗ 2017 ਤੋਂ ਯੂਕ੍ਰੇਨ ਵਿੱਚ ਪੜ੍ਹ ਰਿਹਾ ਸੀ। ਜਦੋਂ ਜੰਗ ਸ਼ੁਰੂ ਹੋਈ ਤਾਂ ਉਹ ਮਾਸਟਰਜ਼ ਦੀ ਤਿਆਰੀ ਕਰ ਰਿਹਾ ਸੀ। ਚੀਨ ਜਾਣ ਤੋਂ ਬਾਅਦ ਵੈਂਗ ਨੇ ਆਪਣੀ ਆਨਲਾਈਨ ਪੜ੍ਹਾਈ ਜਾਰੀ ਰੱਖੀ, ਪਰ ਕੁਝ ਮਹੀਨੇ ਪਹਿਲਾਂ ਕੀਵ ਵਾਪਸ ਪਰਤਿਆ। ਚਾਡ ਦੀ ਖਦੀਜਾ ਹਸਨ ਕੀਵ ਦੀ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਹੈ। ਉਹ 2022 ਵਿੱਚ ਕੀਵ ਵਾਪਸ ਆ ਗਈ। ਸਥਿਤੀ ਜੋ ਵੀ ਹੋਵੇ, ਉਹ ਸਿਰਫ਼ ਪੜ੍ਹਾਈ ਅਤੇ ਕੰਮ 'ਤੇ ਹੀ ਧਿਆਨ ਦੇ ਰਹੀ ਹੈ। ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਪੇਸ਼ੇ ਤੋਂ ਡਾਕਟਰ ਅਬਦਲਜਲੀਲ ਰੇਜ਼ੀ 20 ਸਾਲਾਂ ਤੋਂ ਯੂਕ੍ਰੇਨ ਵਿੱਚ ਸੈਟਲ ਸੀ। ਜਦੋਂ ਯੁੱਧ ਸ਼ੁਰੂ ਹੋਇਆ ਤਾਂ ਉਹ ਆਪਣੇ ਪਰਿਵਾਰ ਸਮੇਤ ਬ੍ਰਿਟੇਨ ਚਲਾ ਗਿਆ। ਉਹ 2022 ਵਿੱਚ ਕੀਵ ਪਰਤਿਆ। ਜੰਗ ਦੇ ਬਾਵਜੂਦ ਉਹ ਆਪਣੇ ਪਰਿਵਾਰ ਨਾਲ ਆਮ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।