ਅਮਰੀਕਾ ਮਗਰੋਂ ਹੁਣ ਇਸ ਮੁਲਕ ਨੇ ਦਿੱਤਾ ਵੱਡਾ ਝਟਕਾ ! 33,000 ਲੋਕਾਂ ਨੂੰ ਸੁਣਾਇਆ ਦੇਸ਼ ਨਿਕਾਲੇ ਦਾ ਹੁਕਮ
Monday, Jun 30, 2025 - 09:32 AM (IST)

ਮਿਲਾਨ (ਸਾਬੀ ਚੀਨੀਆ)- ਦੂਜੇ ਦੇਸ਼ਾਂ ਤੋਂ ਆਏ ਹੋਏ ਕਾਮਿਆਂ ਦਾ ਦੁਨੀਆ ਭਰ ਦੇ ਦੇਸ਼ਾਂ 'ਚ ਵਿਰੋਧ ਹੋ ਰਿਹਾ ਹੈ। ਪਹਿਲਾਂ ਅਮਰੀਕਾ ਨੇ ਬਹੁਤ ਸਾਰੇ ਭਾਰਤੀਆਂ ਸਣੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਿਛਲੇ ਦਿਨੀਂ ਵਾਪਸ ਆਪਣੇ ਦੇਸ਼ ਭੇਜਿਆ ਸੀ, ਉੱਥੇ ਹੀ ਹੁਣ ਇਸ ਦਾ ਅਸਰ ਯੂਰਪ ਦੇ ਕਈ ਮੁਲਕਾਂ ’ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਪੁਰਤਗਾਲ ਦੇ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਕਾਨੂੰਨ ਵਿਚ ਵੱਡਾ ਫੇਰਬਦਲ ਕਰਦਿਆਂ ਐਲਾਨ ਕੀਤਾ ਹੈ ਕਿ ਜਿਹੜੀ ਨਾਗਰਿਕਤਾ ਪਹਿਲਾਂ 5 ਸਾਲ ਬਾਅਦ ਮਿਲਦੀ ਸੀ, ਹੁਣ ਉਸ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ, ਜਦਕਿ 10 ਸਾਲ ਬਾਅਦ ਅਪਲਾਈ ਕਰਨ ਤੋਂ ਬਾਅਦ 4 ਤੋਂ 5 ਸਾਲ ਵਾਧੂ ਵੀ ਲੱਗਣੇ ਤੈਅ ਹਨ।
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਯੂਰਪ ’ਚ ਰਹਿੰਦੇ ਭਾਰਤੀਆਂ ਕੋਲ ਪੁਰਤਗਾਲ ਦੀ ਨਾਗਰਿਕਤਾ (ਪਾਸਪੋਰਟ) ਹਨ ਪਰ ਹੁਣ ਉਹ ਦੁਨੀਆ ਦੇ ਦੂਜੇ ਦੇਸ਼ਾਂ ’ਚ ਜਾ ਕੇ ਕੰਮ ਕਰ ਰਹੇ ਹਨ। ਪੁਰਤਗਾਲ ’ਚ ਵਿਦੇਸ਼ੀ ਕਾਮਿਆਂ ਦੀ ਬਹੁਗਿਣਤੀ ਹੋਣ ਕਰ ਕੇ ਸਰਕਾਰ ਨੇ ਸਖ਼ਤ ਕਾਨੂੰਨ ਲਿਆਂਦੇ ਹਨ। ਪੁਰਤਗਾਲ ਨਾਗਰਿਕਤਾ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਹੈ ਤੇ ਨਾਲ ਹੀ ਜਿਹੜੀਆਂ ਪਹਿਲੀਆਂ ਸਾਰੀਆਂ ਜ਼ਰੂਰੀ ਸ਼ਰਤਾਂ ਹਨ ਉਹ ਵੀ ਲੱਗੀਆਂ ਰਹਿਣਗੀਆਂ।
ਇਹ ਵੀ ਪੜ੍ਹੋ- 5 ਕਾਮਿਆਂ ਦੀ ਲੋੜ ਤੇ ਪਹੁੰਚ ਗਏ 500 ! ਦੇਖੋ ਕੈਨੇਡਾ 'ਚ ਬੇਰੁਜ਼ਗਾਰੀ ਦੀ ਮੂੰਹੋਂ ਬੋਲਦੀ ਤਸਵੀਰ
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ’ਚ ਹੋਏ ਸਰਵੇਖਣ ਵਿਚ ਇਟਲੀ ਦੀ ਨਾਗਰਿਕਤਾ 10 ਸਾਲ ਰੱਖਣ ’ਤੇ ਸਹਿਮਤੀ ਪ੍ਰਗਟਾਈ ਗਈ ਸੀ, ਜਦਕਿ ਮੰਗ 5 ਸਾਲ ਦੀ ਕੀਤੀ ਗਈ ਸੀ, ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਯੂਰਪ ਦੇ ਨਾਗਰਿਕ ਬਾਹਰਲੇ ਦੇਸ਼ਾਂ ਤੋਂ ਆਏ ਕਾਮਿਆਂ ਨੂੰ ਪੱਕੇ ਵਸਨੀਕ ਬਣਾਉਣ ਦੇ ਹੱਕ ’ਚ ਨਹੀਂ ਹਨ। ਪੁਰਤਗਾਲ ਦੀ ਸਰਕਾਰ ਨੇ ਪਿਛਲੇ ਦਿਨੀਂ 33 ਹਜ਼ਾਰ ਤੋਂ ਵੱਧ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਨੇ ਕੰਮਕਾਰ ਦੇ ਤੌਰ ’ਤੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਫ਼ੌਜੀ ਕਾਫ਼ਲੇ 'ਤੇ ਹੋ ਗਿਆ ਹਮਲਾ, 13 ਜਵਾਨਾਂ ਦੀ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e