ਹਰਿਤ ਮੁੜਨਿਰਮਾਣ ਲਈ ਡੈੱਨਮਾਰਕ ਭਾਰਤ ਦਾ ਭਾਈਵਾਲ : ਜੈਸ਼ੰਕਰ

Monday, Sep 06, 2021 - 11:44 AM (IST)

ਹਰਿਤ ਮੁੜਨਿਰਮਾਣ ਲਈ ਡੈੱਨਮਾਰਕ ਭਾਰਤ ਦਾ ਭਾਈਵਾਲ : ਜੈਸ਼ੰਕਰ

ਕੋਪੇਨਹੇਗਨ (ਭਾਸ਼ਾ) ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਹਰ ਕੋਈ ਕਹਿੰਦਾ ਹੈ ਕਿ ਬਿਹਤਰ ਮੁੜਨਿਰਮਾਣ ਹੋਵੇ ਪਰ ਅਸੀਂ ਚਾਹੁੰਦੇ ਹਾਂ ਕਿ ਮੁੜਨਿਰਮਾਣ ਹਰਿਤ ਵੀ ਹੋਵੇ ਅਤੇ ਹਰਿਤ ਮੁੜਨਿਰਮਾਣ ਲਈ ਸਾਡਾ ਇਹ ਮੰਨਣਾ ਹੈ ਕਿ ਡੈੱਨਮਾਰਕ ਬਹੁਤ ਹੀ ਖਾਸ ਭਾਈਵਾਲ ਹੈ ਕਿਉਂਕਿ ਉਸ ਦੇ ਕੋਲ ਸਮਰੱਥਾ ਹੈ, ਤਜਰਬਾ ਹੈ ਅਤੇ ਸਭ ਤੋਂ ਉੱਤਮ ਕਾਰਜ ਵਿਧੀ ਹੈ, ਜੋ ਭਾਰਤ ਦੀਆਂ ਕੋਸ਼ਿਸ਼ਾਂ ’ਚ ਉਸ ਦਾ ਬੇਹੱਦ ਵੱਖ ਭਾਈਵਾਲ ਹੈ ਅਤੇ ਉਸ ਦੇ ਤਜਰਬੇ, ਵਿਕਾਸ ਦੇ ਇਸ ਪੜਾਅ ’ਚ ਭਾਰਤ ਵਰਗੇ ਦੇਸ਼ ਲਈ ਬਹੁਤ ਮਦਦਗਾਰ ਹਨ।

ਦੋ-ਪਖੀ ਸਬੰਧਾਂ ਨੂੰ ਉਤਸ਼ਾਹ ਦੇਣ ਅਤੇ ਯੂਰਪੀ ਯੂਨੀਅਨ ਦੇ ਨਾਲ ਭਾਰਤ ਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ 3 ਯੂਰਪੀ ਦੇਸ਼ਾਂ ਸਲੋਵੇਨੀਆ, ਕ੍ਰੋਏਸ਼ੀਆ ਅਤੇ ਡੈੱਨਮਾਰਕ ਦੇ ਆਪਣੇ ਦੌਰੇ ਦੇ ਅੰਤਿਮ ਪੜਾਅ ’ਚ ਜੈਸ਼ੰਕਰ ਡੈੱਨਮਾਰਕ ਪੁੱਜੇ। ਸ਼ਨੀਵਾਰ ਨੂੰ ਉਨ੍ਹਾਂ ਨੇ ਡੈੱਨਮਾਰਕ ਦੇ ਆਪਣੇ ਹਮ-ਆਹੁਦਾ ਜੇਪੇ ਕੋਫੋਡ ਦੇ ਨਾਲ ਭਾਰਤ-ਡੈੱਨਮਾਰਕ ਸੰਯੁਕਤ ਕਮਿਸ਼ਨ ਬੈਠਕ (ਜੇ. ਸੀ. ਐੱਮ.) ਦੇ ਚੌਥੇ ਦੌਰ ਦੀ ਸਹਿ-ਪ੍ਰਧਾਨਗੀ ਕੀਤੀ। ਜੇ. ਸੀ. ਐੱਮ. ਬੈਠਕ ਤੋਂ ਬਾਅਦ ਜਾਰੀ ਬਿਆਨ ’ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਡੈੱਨਮਾਰਕ ਅਤੇ ਭਾਰਤ ਦੇ ਸਬੰਧਾਂ ’ਚ ਅਨੋਖੀ ਗੱਲ ਇਹ ਹੈ ਕਿ ਡੈੱਨਮਾਰਕ ਹੀ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦੀ ਭਾਰਤ ਦੇ ਨਾਲ ਹਰਿਤ ਰਣਨੀਤੀ ਹਿੱਸੇਦਾਰੀ ਹੈ।

ਪੜ੍ਹੋ ਇਹ ਅਹਿਮ ਖਬਰ- ਅਹਿਮ ਖ਼ਬਰ : UAE ਨੇ ਸ਼ੁਰੂ ਕੀਤਾ 'ਗ੍ਰੀਨ ਵੀਜ਼ਾ', ਵਿਦੇਸ਼ 'ਚ ਨੌਕਰੀ ਕਰਨ ਦਾ ਸੁਪਨਾ ਹੋਵੇਗਾ ਸੱਚ 

ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਸੰਯੁਕਤ ਕਮਿਸ਼ਨ ’ਚ ਸਲਾਹ-ਮਸ਼ਵਰਾ ਕੀਤਾ, ਜਿਸ ਨੇ ਅਗਲੇ 5 ਸਾਲਾਂ ਲਈ ਸਾਂਝੀ ਕਾਰਜ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਸੰਯੁਕਤ ਕਮਿਸ਼ਨ ’ਚ 10 ਕਾਰਜ ਸਮੂਹ ਹਨ ਅਤੇ ਅਸੀਂ ਅਜੇ ਸਿਹਤ ਵਿਸ਼ੇ ’ਤੇ 11ਵਾਂ ਕਾਰਜ ਸਮੂਹ ਇਨ੍ਹਾਂ ’ਚ ਜੋੜਿਆ ਹੈ। ਪਿਛਲੇ 20 ਸਾਲਾਂ ’ਚ ਕਿਸੇ ਭਾਰਤੀ ਵਿਦੇਸ਼ ਮੰਤਰੀ ਦੀ ਡੈੱਨਮਾਰਕ ਦੀ ਇਹ ਪਹਿਲੀ ਯਾਤਰਾ ਹੈ।


author

Vandana

Content Editor

Related News