ਪਸ਼ੂਆਂ ਨੇ ਮਾਰਿਆ ਡਕਾਰ ਤਾਂ ਸਰਕਾਰ ਵਸੂਲੇਗੀ ਟੈਕਸ, ਪਾਸ ਹੋ ਗਿਆ ਨਵਾਂ ਕਾਨੂੰਨ

06/29/2024 1:44:02 PM

ਜਲੰਧਰ (ਇੰਟ.) - ਡੈਨਮਾਰਕ ਨੇ ਸਾਲ 2030 ਤੋਂ ਪਸ਼ੁਧਨ ਕਿਸਾਨਾਂ ’ਤੇ ਉਨ੍ਹਾਂ ਦੀਆਂ ਗਊਆਂ, ਭੇਡਾਂ ਅਤੇ ਸੂਰਾਂ ਦੇ ਡਕਾਰ ਤੋਂ ਪੈਦਾ ਹੋਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਲਈ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਕਰਨ ਵਾਲਾ ਡੈਨਮਾਰਕ ਪਹਿਲਾ ਦੇਸ਼ ਹੋਵੇਗਾ, ਜੋ ਪਸ਼ੂਆਂ ਤੋਂ ਕਾਰਬਨ ਟੈਕਸ ਵਸੂਲੇਗਾ।

ਅਸਲ ’ਚ ਡੈਨਮਾਰਕ ਇਕ ਪ੍ਰਮੁੱਖ ਡੇਅਰੀ ਅਤੇ ਪੋਰਕ ਦਾ ਬਰਾਮਦਕਾਰ ਹੈ। ਦੇਸ਼ ਦੀ ਪੈਦਾਵਾਰ ਦਾ ਸਭ ਤੋਂ ਵੱਡਾ ਸਰੋਤ ਖੇਤੀ ਹੈ। ਇਕ ਰਿਪੋਰਟ ’ਚ ਟੈਸਟੇਸ਼ਨ ਮਨਿਸਟਰ ਜੇਪੇ ਬਰੁੂਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਡੈਨਮਾਰਕ ਸਰਕਾਰ ਦਾ ਟੀਚਾ 2030 ਤੱਕ ਗ੍ਰੀਨ ਹਾਊਸ ਗੈਸ ਨਿਕਾਸੀ ਨੂੰ 1990 ਦੇ ਪੱਧਰ ਤੋਂ 70 ਫੀਸਦੀ ਘੱਟ ਕਰਨਾ ਹੈ।

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਮਨੁੱਖ ਦੁਆਰਾ ਬਣਾਈ ਮੀਥੇਨ ਪੈਦਾਵਾਰ ’ਚ ਪਸ਼ੁਧਨ ਦਾ ਯੋਗਦਾਨ 32 ਫੀਸਦੀ ਹੈ। ਡਕਾਰ ਤੋਂ 200 ਕਿਲੋਗ੍ਰਾਮ ਤੱਕ ਮੀਥੇਨ ਗੈਸ ਨਿਕਲ ਸਕਦੀ ਹੈ। ਇਕ ਗਾਂ ਦਿ ਗਾਰਜੀਅਨ ਦੀ ਇਕ ਰਿਪੋਰਟ ਅਨੁਸਾਰ ਸ਼ੋਧਕਰਤਾਵਾਂ ਨੇ ਪਸ਼ੂਆਂ ਦੇ ਪੇਟ ਫੁੱਲਣ ਅਤੇ ਪ੍ਰਿਥਵੀ ਦੀ ਜਲਵਾਯੂ ਵਿਚਾਲੇ ਸਬੰਧਾਂ ਦੀ ਜਾਂਚ ਕਰਨ ਲਈ ਹੈਰਾਨੀਜਨਕ ਯਤਨ ਕੀਤਾ ਹੈ। ਇਕ ਗਾਂ ਹਰ ਸਾਲ 200 ਕਿ. ਗ੍ਰਾ. ਤੱਕ ਮੀਥੇਨ ਗੈਸ ਪੈਦਾ ਕਰ ਸਕਦੀ ਹੈ, ਜੋ ਮੁੱਖ ਤੌਰ ’ਤੇ ਡਕਾਰ ਰਾਹੀਂ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਕੁਝ ਗੈਸ ਗੋਹੇ ਰਾਹੀਂ ਵੀ ਪੈਦਾ ਹੁੰਦੀ ਹੈ।

ਪਸ਼ੁਧਨ ’ਤੇ ਕਿੰਨਾ ਟੈਕਸ?

ਟੈਸਟ 2030 ਤੋਂ ਪਸ਼ੁਧਨ ਤੋਂ ਪ੍ਰਤੀ ਟਨ (1.1 ਟਨ) ਸੀਓ-ਬਰਾਬਰ ਨਿਕਾਸੀ ਲਈ 300 ਕੋਨ (43 ਡਾਲਰ) ਹੋਵੇਗਾ, ਜੋ 2025 ਤੋਂ ਵਧ ਕੇ 750 ਕ੍ਰੋਨ (107 ਡਾਲਰ) ਹੋ ਜਾਵੇਗਾ। 60 ਫੀਸਦੀ ਟੈਕਸ ਛੋਟ ਹੋਵੇਗੀ, ਜਿਸ ਦਾ ਅਰਥ ਹੈ ਕਿ ਕਿਸਾਨਾਂ ਨੂੰ 203 ਤੋਂ ਹਰ ਸਾਲ ਪਸ਼ੁਧਨ ਨਿਕਾਸੀ ਲਈ ਪ੍ਰਤੀ ਟਨ 120 ਕ੍ਰੋਨ (17 ਡਾਲਰ) ਦਾ ਟੈਸਟ ਦੇਣਾ ਹੋਵੇਗਾ, ਜੋ 2035 ਵਿਚ ਵਧ ਕੇ 300 ਕ੍ਰੋਨ (43 ਡਾਲਰ) ਹੋ ਜਾਵੇਗਾ।


Harinder Kaur

Content Editor

Related News