ਕੈਨੇਡਾ 'ਚ ਉਈਗਰ ਮੁਸਲਮਾਨਾਂ 'ਤੇ ਤਸ਼ੱਦਦ ਖ਼ਿਲਾਫ਼ ਚੀਨੀ ਦੂਤਘਰ ਦੇ ਬਾਹਰ ਪ੍ਰਦਰਸ਼ਨ

10/19/2020 2:55:41 PM

ਵੈਨਕੁਵਰ- ਉਈਗਰ ਮੁਸਲਮਾਨਾਂ 'ਤੇ ਤਸ਼ੱਦਦ ਅਤੇ ਦੋ ਕੈਨੇਡੀਅਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਐਤਵਾਰ ਨੂੰ ਇਕ ਵਰ ਫਿਰ ਸੈਂਕੜੇ ਲੋਕਾਂ ਨੇ ਚੀਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਰਟ ਗੈਲਰੀ ਤੋਂ ਲੈ ਕੇ ਕੈਨੇਡਾ ਦੇ ਵੈਨਕੁਵਰ ਸਥਿਤ ਚੀਨੀ ਵਣਜ ਦੂਤਘਰ ਤੱਕ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਉਈਗਰ ਮੁਸਲਮਾਨ ਭਾਈਚਾਰੇ ਅਤੇ ਹੋਰ ਜਾਤੀ ਸਮੂਹਾਂ ਖ਼ਿਲਾਫ਼ ਚੀਨੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਖ਼ਿਲਾਫ਼ ਵੈਨਕੁਵਰ ਵਿਚ ਸਥਿਤ ਜਮ ਕੇ ਨਾਅਰੇ ਲਗਾਏ।  ਇਸ ਵਿਚ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਵੀ ਹਿੱਸਾ ਲਿਆ।

PunjabKesari

ਪ੍ਰਦਰਸ਼ਨ ਵਿਚ 500 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਾਰੇ ਪ੍ਰਦਰਸ਼ਨਕਾਰੀਆਂ ਨੇ ਮਾਸਕ ਪਾਇਆ ਸੀ ਅਤੇ ਇਸ ਦੌਰਾਨ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ। ਇਸ ਤੋਂ ਪਹਿਲਾਂ ਵੀ ਵੈਨਕੁਵਰ ਵਿਚ ਤਿੱਬਤੀ ਪ੍ਰਵਾਸੀ ਅਤੇ ਭਾਰਤੀ ਮੂਲ ਦੇ ਲੋਕਾਂ ਸਣੇ ਵੱਖ-ਵੱਖ ਸੰਗਠਨਾਂ ਦੇ ਮੈਂਬਰਾਂ ਨੇ 26 ਜੁਲਾਈ ਨੂੰ ਵੈਨਕੁਵਰ ਆਰਟ ਗੈਲਰੀ ਵਿਚ ਚੀਨੀ ਦੂਤਘਰ ਦਫ਼ਤਰ ਕੋਲ ਚੀਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ। 

PunjabKesari

ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲੇ ਸੰਗਠਨਾਂ ਵਿਚ ਕੈਨੇਡਾ ਤਿੱਬਤ ਕਮੇਟੀ ਤੇ ਤਿੱਬਤੀ ਭਾਈਚਾਰਾ, ਫਰੈਂਡਜ਼ ਆਫ ਕੈਨੇਡਾ ਤੇ ਇੰਡੀਆ ਆਰਗੇਨਾਇਜ਼ੇਸ਼ਨ, ਗਲੋਬਰ ਪਿਨਾਏ ਡਾਇਸਪੋਰਾ ਕੈਨੇਡਾ, ਵੈਨਕੁਵਰ ਸੋਸਾਇਟੀ ਆਫ ਫਰੀਡਮ, ਡੈਮੋਕ੍ਰੇਸੀ ਐਂਡ ਚਾਈਨਾ ਵਿਚ ਮਨੁੱਖੀ ਅਧਿਕਾਰ ਸੰਗਠਨ, ਵੈਨਕੁਵਰ ਸੋਸਾਇਟੀ ਦੇ ਸਮਰਥਨ ਵਿਚ ਲੋਕਤੰਤਰੀ ਅੰਦੋਲਨ ਤੇ ਵੈਨਕੁਵਰ ਉਈਗਰ ਐਸੋਸਿਏਸ਼ਨ ਸ਼ਾਮਲ ਸਨ। ਦੱਸ ਦਈਏ ਕਿ ਚੀਨ ਵਿਚ ਹਿਰਾਸਤ ਵਿਚ ਲਏ ਗਏ ਦੋ ਕੈਨੇਡੀਅਨ ਨਾਗਰਿਕ-ਮਾਈਕਲ ਸਪਾਵਰ ਤੇ ਮਾਈਕਲ ਕੋਵਰਿਗ ਨੂੰ ਛੱਡਣ ਦੀ ਆਵਾਜ਼ ਬੁਲੰਦ ਕੀਤੀ ਸੀ। ਇਸ ਤੋਂ ਪਹਿਲਾਂ ਟੋਰਾਂਟੋ ਵਿਚ ਵੀ ਅਜਿਹੇ ਵਿਰੋਧ ਪ੍ਰਦਰਸ਼ਨ ਹੋ ਚੁੱਕੇ ਹਨ। 


Lalita Mam

Content Editor Lalita Mam