ਟਰੰਪ ''ਤੇ ਡੈਮੋਕ੍ਰੇਟਸ ਦਾ ਹਮਲਾ, ਰਾਸ਼ਟਰੀ ਸੁਰੱਖਿਆ ਲਈ ਦੱਸਿਆ ਖਤਰਾ

Tuesday, Dec 10, 2019 - 03:13 PM (IST)

ਟਰੰਪ ''ਤੇ ਡੈਮੋਕ੍ਰੇਟਸ ਦਾ ਹਮਲਾ, ਰਾਸ਼ਟਰੀ ਸੁਰੱਖਿਆ ਲਈ ਦੱਸਿਆ ਖਤਰਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰੀ ਸੁਰੱਖਿਆ ਲਈ ਸਪੱਸ਼ਟ ਤੌਰ 'ਤੇ ਖਤਰਾ ਦੱਸਦੇ ਹੋਏ ਡੈਮੋਕ੍ਰੇਟਸ ਨੇ ਸੋਮਵਾਰ ਨੂੰ ਉਹਨਾਂ ਦੇ ਮਹਾਦੋਸ਼ ਦੇ ਲਈ ਆਪਣਾ ਮਾਮਲਾ ਪੇਸ਼ ਕੀਤਾ। ਡੈਮੋਕ੍ਰੇਟਸ ਨੇ ਟਰੰਪ ਦੇ ਖਿਲਾਫ ਰਸਮੀ ਰੂਪ ਨਾਲ ਦੋਸ਼ਾਂ ਨੂੰ ਤਿਆਰ ਕਰ ਲਿਆ ਹੈ।

ਟਰੰਪ ਵਲੋਂ ਯੂਕ੍ਰੇਨ ਤੋਂ ਡਿਪਲੋਮੈਟਿਕ ਮਦਦ ਮੰਗਣ ਨੂੰ ਲੈ ਕੇ ਵ੍ਹਿਸਲਬਲੋਅਰ ਦੀ ਜਾਂਚ ਦੀ ਗੱਲ ਸਾਹਮਣੇ ਆਉਣ ਦੇ ਚਾਰ ਮਹੀਨੇ ਬਾਅਦ ਡੈਮੋਕ੍ਰੇਟਸ ਨੇ ਕਿਹਾ ਕਿ ਟਰੰਪ ਵਲੋਂ ਭ੍ਰਿਸ਼ਟਾਚਾਰ, ਸੱਤਾ ਦੀ ਦੁਰਵਰਤੋਂ ਕਰਨ ਦੇ ਬਹੁਤ ਸਾਰੇ ਸਬੂਤ ਹਨ। ਇਸ 'ਤੇ ਰਿਪਬਲਿਕਨ ਨੇ ਟਰੰਪ 'ਤੇ ਲੱਗੇ ਦੋਸ਼ਾਂ ਨੂੰ ਖਾਰਿਜ ਕਰ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਟਰੰਪ 'ਤੇ ਦੋਸ਼ ਹਨ ਕਿ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਾਸ਼ਟਰਪਤੀ ਜੋ ਬਿਡੇਨ ਸਣੇ ਹੋਰ ਵਿਰੋਧੀਆਂ ਦਾ ਅਕਸ ਖਰਾਬ ਕਰਨ ਲਈ ਯੂਕ੍ਰੇਨ ਤੋਂ ਮਦਦ ਮੰਗੀ ਸੀ।

ਡੈਮੋਕ੍ਰੇਟਸ ਦੇ ਵਕੀਲ ਡੈਨੀਅਲ ਗੋਲਡਮੈਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ ਇਕ ਵਿਦੇਸ਼ੀ ਦੇਸ਼ 'ਤੇ ਜ਼ਬਰਦਸਤੀ ਚੋਣ ਜਿੱਤਣ ਤੇ ਧੋਖਾ ਦੇਣ ਵਿਚ ਮਦਦ ਦੇ ਲਈ ਦਬਾਅ ਬਣਾਉਣਾ, ਸੁਤੰਤਰ ਤੇ ਨਿਰਪੱਖ ਚੋਣ ਤੇ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ। ਦੂਜੇ ਪਾਸੇ ਰਿਪਬਲਿਕਨ ਡਾਗ ਕਾਲਿੰਗ ਨੇ ਕਿਹਾ ਕਿ ਡੈਮੋਕ੍ਰੇਟਸ ਵਲੋਂ ਅਜਿਹਾ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਕਰਨਾ ਸਿਆਸੀ ਕਦਮ ਹੈ। ਟਰੰਪ ਨੇ ਆਪਣੇ ਖਿਲਾਫ ਇਸ ਜਾਂਚ ਨੂੰ ਫਰਜ਼ੀ ਦੱਸਿਆ ਜਦਕਿ ਡੈਮੋਕ੍ਰੇਟਸ ਦਾਅਵਾ ਕਰ ਰਹੇ ਹਨ ਕਿ ਇਹਨਾ ਸਾਰੇ ਮਾਮਲਿਆਂ ਵਿਚ ਉਹਨਾ ਦੇ ਕੋਲ ਸਬੂਤ ਹਨ।


author

Baljit Singh

Content Editor

Related News