ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ''ਚ ਭਾਰਤੀ ਮੂਲ ਦਾ ਵਿਦਿਆਰਥੀ ਵੀ ਹੋਇਆ ਸ਼ਾਮਲ

Wednesday, Aug 19, 2020 - 06:27 PM (IST)

ਵਾਸ਼ਿੰਗਟਨ (ਭਾਸ਼ਾ): ਡੈਮੋਕ੍ਰੈਟਿਕ ਪਾਰਟੀ ਵੱਲੋਂ ਜੋ ਬਿਡੇਨ ਨੂੰ ਰਾਸ਼ਟਰਪਤੀ ਚੋਣਾਂ ਦੇ ਲਈ ਅਧਿਕਾਰਤ ਉਮੀਦਵਾਰ ਘੋਸ਼ਿਤ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ 2020 ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਵਿਚ ਮੈਰੀਲੈਂਡ ਰਾਜ ਦੀ ਨੁਮਾਇੰਦਗੀ ਕਰਨ ਵਾਲਿਆਂ ਵਿਚ ਬਾਲਟੀਮੋਰ ਸਿਟੀ ਕੌਂਸਲ ਦੇ ਪ੍ਰਧਾਨ ਅਤੇ ਮੇਅਰ ਅਹੁਦੇ ਦੇ ਉਮੀਦਵਾਰ ਬ੍ਰਾਂਡਨ ਸਕੌਟ ਦੇ ਨਾਲ ਭਾਰਤੀ ਮੂਲ ਦਾ ਇਕ ਵਿਦਿਆਰਥੀ ਵੀ ਸ਼ਾਮਲ ਸੀ।

ਸਕੌਟ ਨੇ ਸਰਕਾਰੀ ਸਕੂਲਾਂ ਦੇ ਲਈ ਫੰਡ ਵਧਾਉਣ ਅਤੇ ਇਤਿਹਾਸਿਕ ਰੂਪ ਨਾਲ ਮਹੱਤਵਪੂਰਨ ਗੈਰ ਗੋਰੇ ਕਾਲਜਾਂ ਅਤੇ ਯੂਨੀਵਰਸਿਟੀਆਂ  ਨੂੰ ਹੋਰ ਧਨ ਦੇਣ ਦੇ ਵਾਅਦੇ ਦੇ ਲਈ ਮੰਗਲਵਾਰ ਨੂੰ ਬਿਡੇਨ ਦੀ ਤਾਰੀਫ ਕੀਤੀ। ਸੀ.ਬੀ.ਐੱਸ. ਬਾਲਟੀਮੋਰ ਦੀ ਖਬਰ ਦੇ ਮੁਤਾਬਕ, ਸਕੌਟ ਦੇ ਨਾਲ ਉਸ ਸਮੇਂ ਬਿਡੇਨ ਦਾ ਵਫਦ ਅਤੇ ਕਾਲੇਜ ਵਿਦਿਆਰਥਣ ਬਿਆਂਕਾ ਸ਼ਾਹ ਵੀ ਸੀ। ਸ਼ਾਹ ਨੇ ਕਿਹਾ,''ਜਦੋਂ ਬਿਡੇਨ ਮੱਧਮ ਵਰਗ ਦੇ ਲਈ ਕੰਮ ਕਰਨਗੇ ਤਾਂ ਉਹ ਕਿਸੇ ਨੂੰ ਪਿੱਛੇ ਨਹੀਂ ਛੱਡਣਗੇ।'' 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਭਾਰਤੀ ਮੂਲ ਦੇ ਟਰੱਕ ਡਰਾਈਵਰ 'ਤੇ ਲਗਾਏ ਗਏ 33 ਵਾਧੂ ਚਾਰਜ

ਰਾਸ਼ਟਰੀ ਟੀਵੀ 'ਤੇ ਪ੍ਰਸਾਰਿਤ ਰੋਲ ਕਾਲ ਦੌਰਾਨ ਸ਼ਾਹ ਨੇ ਕਿਹਾ ਕਿ ਬਿਡੇਨ ਨਸਲੀ ਵਿਤਕਰੇ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਕੰਮ ਕਰਨਗੇ। ਰੋਲ ਕਾਲ ਦਾ ਇਹ ਹਿੱਸਾ ਗੁਲਾਮੀ ਨੂੰ ਖਤਮ ਕਰਨ ਲਈ ਲੜਾਈ ਲੜਨ ਵਾਲੇ ਸਮਾਜ ਸੁਧਾਰਕ ਫ੍ਰੇਡਰਿਕ ਡਗਲਸ ਦੀ ਮੂਰਤੀ ਦੇ ਸਾਹਮਣੇ ਰਿਕਾਰਡ ਕੀਤਾ ਗਿਆ।


Vandana

Content Editor

Related News