ਕੈਨੇਡਾ 'ਚ ਟਰੱਕ ਡਰਾਈਵਰਾਂ ਵੱਲੋਂ ਵੱਧ ਤਨਖਾਹਾਂ ਅਤੇ ਸਹੂਲਤਾਂ ਦੀ ਮੰਗ

Monday, Dec 26, 2022 - 10:22 AM (IST)

ਕੈਨੇਡਾ 'ਚ ਟਰੱਕ ਡਰਾਈਵਰਾਂ ਵੱਲੋਂ ਵੱਧ ਤਨਖਾਹਾਂ ਅਤੇ ਸਹੂਲਤਾਂ ਦੀ ਮੰਗ

ਬਰੈਂਪਟਨ (ਰਾਜ ਗੋਗਨਾ/ ਕੁਲਤਰਨਪਧਿਆਣਾ)- ਕੈਨੇਡਾ ਵਿਚ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਕੜਾਕੇ ਦੀ ਠੰਡ ਵਿਚ ਬਰੈਂਪਟਨ ਦੇ ਚਿੰਗੁਆਕੌਸੀ ਪਾਰਕ (Chinguacousy Park) ਵਿਚ ਬਰੈਂਪਟਨ ਨਾਲ ਸਬੰਧਤ ਟਰੱਕ ਡਰਾਈਵਰਾਂ ਵੱਲੋਂ ਇੱਕ ਇੱਕਠ ਦਾ ਸੱਦਾ ਦਿੱਤਾ ਗਿਆ ਸੀ। ਇਸ ਇੱਕਠ ਦੌਰਾਨ ਟਰੱਕ ਡਰਾਈਵਰਾਂ ਨੇ ਆਪਣੀਆਂ ਮੰਗਾ ਅਤੇ ਮੁਸ਼ਕਿਲਾਂ ਬਾਬਤ ਵਿਚਾਰ ਵਟਾਂਦਰਾ ਕੀਤਾ ਤੇ ਆਪਣੇ ਸੁਝਾਅ ਮੀਡੀਆ ਅੱਗੇ ਰੱਖੇ। ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਕੰਪਨੀ ਡਰਾਈਵਰਾਂ ਨੂੰ ਕਾਰਪੋਰੇਸ਼ਨ ਦੀ ਜਗ੍ਹਾ ਪੈ-ਰੋਲ 'ਤੇ ਚੈੱਕ ਕਰਨ ਦੀਆਂ ਕੋਸ਼ਿਸ਼ਾਂ ਸਬੰਧੀ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਓਂਟਾਰੀਓ ਵਿਚ ਸਿਟੀ ਡਰਾਈਵਰਾਂ ਦੀ ਘੱਟੋ-ਘੱਟ ਪ੍ਰਤੀ ਘੰਟਾ ਤਨਖਾਹ 40 ਡਾਲਰ ਲਾਜ਼ਮੀ ਬਣਾਵੇ ਅਤੇ 40 ਘੰਟੇ ਤੋਂ ਵੱਧ ਕੰਮ ਕਰਨ 'ਤੇ ਡੇਢ ਗੁਣਾ ਓਵਰ ਟਾਇਮ ਦੇਣਾ ਵੀ ਯਕੀਨੀ ਬਣਾਵੇ। 

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਭਾਰਤੀ ਮੂਲ ਦੀ ਵਿਗਿਆਨੀ ਆਸਟ੍ਰੇਲੀਆ 'ਚ STEM ਮਾਹਿਰ ਪੈਨਲ 'ਚ ਸ਼ਾਮਲ

ਇਸ ਤੋਂ ਇਲਾਵਾ ਵੀਕੈਂਡ ਦੌਰਾਨ ਡਰਾਈਵਰਾਂ ਨੂੰ ਡੇਢ ਗੁਣਾ ਤਨਖਾਹ ਅਤੇ ਹਾਈਵੇਅ 'ਤੇ ਚੱਲਦੇ ਡਰਾਈਵਰਾਂ ਦੀ ਪ੍ਰਤੀ ਮੀਲ ਤਨਖਾਹ ਨੂੰ ਵੀ ਵਧਾਉਣ ਦੀ ਮੰਗ ਕੀਤੀ ਗਈ।ਉਹਨਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਪਹਿਲਾ ਇਸ ਮਸਲੇ ਨੂੰ ਸਮਝਣ ਫਿਰ ਹੀ ਕੋਈ ਮੀਡੀਆ ਜਾਂ ਸਬੰਧਤ ਮੰਤਰੀਆਂ ਅੱਗੇ ਬਿਆਨਬਾਜ਼ੀ ਕਰਨ। ਉਹਨਾਂ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਜੇਕਰ ਡਰਾਈਵਰਾਂ ਦੀ ਸੇਫਟੀ ਨੂੰ ਵਧਾਉਣਾ ਹੈ ਤਾਂ ਉਹਨਾਂ ਦੀਆਂ ਤਨਖਾਹਾਂ ਵਧਾਉਣ ਦੀ ਲੋੜ ਹੈ ਤਾਂਕਿ ਉਹ ਘੱਟ ਤਨਖਾਹ ਉਪਰ ਵੱਧ ਘੰਟੇ ਕੰਮ ਕਰਨ ਲਈ ਮਜਬੂਰ ਨਾ ਹੋਣ। ਉਹਨਾਂ ਕਿਹਾ ਹੈ ਕਿ ਜੇਕਰ ਸਰਕਾਰ ਉਨਾਂ ਦੀਆਂ ਮੰਗਾ 'ਤੇ ਗੌਰ ਨਹੀ ਕਰਦੀ ਹੈ ਤਾਂ ਉਹਨਾਂ ਨੂੰ ਮਜਬੂਰਨ ਆਉਣ ਵਾਲੇ ਸਮੇਂ ਦੌਰਾਨ ਮੁਜਾਹਰੇ ਦਾ ਰਾਹ ਅਖਤਿਆਰ ਕਰਨਾ ਪਵੇਗਾ। ਇਸ ਮੌਕੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਜੋਤਵਿੰਦਰ ਸੋਢੀ ,ਗਗਨ ਸੰਧੂ, ਤੇਜ਼ੀ ਸੰਧੂ,ਨਵ ਸੇਖੋਂ , ਹੁਨਰ ਕਾਹਲੋਂ ,ਜੱਸ ਸੰਘਾ ,ਮਨਜਿੰਦਰ ਸੰਧੂ ਅਤੇ ਮਨਜਿੰਦਰ ਢਿੱਲੋ ਸਮੇਤ ਵੱਡੀ ਗਿਣਤੀ ਵਿਚ ਟਰੱਕ ਡਰਾਈਵਰ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News