ਡਾਇਨਾਸੋਰ ਦੀ ਵਿਸ਼ਾਲ ਮੂਰਤੀ ਟੰਬਲ ਰਿਜ ਲਿਆਉਣ ਦੀ ਮੰਗ ਕਾਰਨ ਛਿੜੀ ਨਵੀਂ ਚਰਚਾ
Tuesday, Apr 07, 2026 - 06:44 PM (IST)
ਵੈਨਕੂਵਰ, (ਮਲਕੀਤ ਸਿੰਘ)- ਪਿਛਲੇ ਦਿਨੀਂ ਸਕੂਲ 'ਚ ਗੋਲੀਬਾਰੀ ਕਾਂਡ ਨਾਲ ਪ੍ਰਭਾਵਿਤ ਹੋਏ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਸ਼ਹਿਰ ਦੀ ਇੱਕ ਮਹਿਲਾ ਨੇ ਅਲਬਰਟਾ ਦੇ ਪ੍ਰਸਿੱਧ ਡਰਮਹੈਲਰ 'ਚ ਸਥਿਤ ਡਾਇਨਾਸੋਰ ਦੀ ਵਿਸ਼ਾਲ ਟੀ-ਰੈਕਸ ਮੂਰਤੀ ਨੂੰ ਆਪਣੇ ਸ਼ਹਿਰ 'ਚ ਲਿਆਂਦਾ ਜਾਣ ਦੀ ਮੰਗ ਉਠਾ ਕੇ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੈਨੀਫਰ ਸਲੈਕ ਨਾਮ ਦੀ ਇਸ ਮਹਿਲਾ ਦਾ ਮੰਨਣਾ ਹੈ ਕਿ ਟੰਬਲਰ ਰਿਜ, ਜੋ ਆਪਣੇ ਡਾਇਨੋਸੋਰਾ ਲਈ ਮਸ਼ਹੂਰ ਹੈ, ਇਸ ਤਰ੍ਹਾਂ ਦੀ ਵੱਡੀ ਆਕਰਸ਼ਕ ਮੂਰਤੀ ਲਈ ਇਕ ਉਚਿਤ ਥਾਂ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਡਰਮਹੈਲਰ ਦੀ ਇਹ ਟੀ-ਰੈਕਸ ਮੂਰਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਾਇਨੋਸੋਰ ਮੂਰਤੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਅਤੇ ਇਹ ਸਾਲਾਂ ਤੋਂ ਸੈਲਾਨੀਆਂ ਲਈ ਇੱਕ ਵੱਡਾ ਕੇਂਦਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਨੀਫਰ ਸਲੈਕ ਦਾ ਮਕਸਦ ਆਪਣੇ ਖੇਤਰ ਵਿੱਚ ਸੈਰ-ਸਪਾਟੇ ਨੂੰ ਹੋਰ ਵਧਾਉਣਾ ਹੈ ਅਤੇ ਉਹ ਮੰਨਦੀ ਹੈ ਕਿ ਇਸ ਤਰ੍ਹਾਂ ਦੀ ਮੂਰਤੀ ਨਾਲ ਟੰਬਲਰ ਰਿਜ ਨੂੰ ਵੱਡਾ ਲਾਭ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਉਸ ਦੀ ਇਸ ਮੰਗ ’ਤੇ ਕੋਈ ਸਰਕਾਰੀ ਫੈਸਲਾ ਨਹੀਂ ਆਇਆ, ਪਰ ਇਹ ਮਸਲਾ ਲੋਕਾਂ ਵਿੱਚ ਦਿਲਚਸਪੀ ਦਾ ਵਿਸ਼ਾ ਬਣ ਗਿਆ ਹੈ ਅਤੇ ਇਸ ’ਤੇ ਚਰਚਾ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
