ਡੈਲਟਾ ਵੇਰੀਐਂਟ ਕੋਵਿਡ-19 ਰੋਕੂ ਟੀਕਾਕਰਨ ਤੋਂ ਪੈਦਾ ਹੋਈ ਐਂਟੀਬਾਡੀ ਤੋਂ ਬਚ ਨਿਕਲਣ ''ਚ ਸਮਰੱਥ ਨਹੀਂ

Wednesday, Aug 18, 2021 - 07:25 PM (IST)

ਵਾਸ਼ਿੰਗਟਨ-ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਕੋਵਿਡ ਰੋਕੂ ਟੀਕਾਕਰਨ ਤੋਂ ਪੈਦਾ ਹੋਈ ਐਂਟੀਬਾਡੀ ਤੋਂ ਬਚ ਨਿਕਲਣ 'ਚ ਸਮਰੱਥ ਨਹੀਂ ਹੈ। ਇਹ ਗੱਲ ਮੈਗਜ਼ੀਨ 'ਇਮਿਊਨਿਟੀ' 'ਚ ਪ੍ਰਕਾਸ਼ਤ ਇਕ ਅਧਿਐਨ ਰਿਪੋਰਟ 'ਚ ਕਹੀ ਗਈ ਹੈ। ਇਸ 'ਚ ਇਹ ਸਮਝਾਉਣ 'ਚ ਮਦਦ ਮਿਲ ਸਕਦੀ ਹੈ ਕਿ ਟੀਕਾਕਰਨ ਕਰਵਾ ਚੁੱਕੇ ਜ਼ਿਆਦਾਤਰ ਲੋਕ ਖਤਰਨਾਕ ਡੈਲਟਾ ਵੇਰੀਐਂਟ ਨਾਲ ਇਨਫੈਕਸ਼ਨ ਤੋਂ ਬਚ ਨਿਕਲਣ 'ਚ ਕਿਉਂ ਸਫਲ ਰਹੇ।

ਇਹ ਵੀ ਪੜ੍ਹੋ :ਅਮਰੀਕਾ 'ਚ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਦਿੱਤੀ ਜਾਵੇਗੀ ਵੈਕਸੀਨ ਦੀ ਤੀਸਰੀ ਖੁਰਾਕ

ਇਹ ਅਧਿਐਨ ਅਮਰੀਕਾ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੇ ਖੋਜਕਰਤਾਵਾਂ ਨੇ ਕੀਤਾ ਜਿਸ 'ਚ ਫਾਈਜ਼ਰ ਦਾ ਕੋਵਿਡ ਰੋਕੂ ਟੀਕਾ ਲੈ ਚੁੱਕੇ ਲੋਕਾਂ ਦੇ ਸਰੀਰ 'ਚ ਬਣੀ ਐਂਟੀਬਾਡੀਜ਼ ਦਾ ਮੁਲਾਂਕਣ ਕੀਤਾ ਗਿਆ। ਅਧਿਐਨ 'ਚ ਪਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਕੋਵਿਡ ਰੋਕੂ ਟੀਕਾਕਰਨ ਤੋਂ ਪੈਦਾ ਹੋਈ ਐਂਟੀਬਾਡੀਜ਼ ਤੋਂ ਬਚ ਨਿਕਲਣ 'ਚ ਸਮਰੱਥ ਨਹੀਂ ਹੈ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ


Karan Kumar

Content Editor

Related News