ਰੱਖਿਆ ਮੰਤਰੀ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

Thursday, Oct 16, 2025 - 11:18 AM (IST)

ਰੱਖਿਆ ਮੰਤਰੀ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ

ਵਾਸ਼ਿੰਗਟਨ- ਬੈਲਜ਼ੀਅਮ ਦੀ ਰਾਜਧਾਨੀ ਬ੍ਰਸੇਲਸ 'ਚ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਬੈਠਕ 'ਚ ਹਿੱਸਾ ਲੈਣ ਤੋਂ ਬਾਅਦ ਅਮਰੀਕਾ ਪਰਤ ਰਹੇ ਰੱਖਿਆ ਮੰਤਰੀ ਪੀਟ ਹੇਗਸੇਥ ਦੇ ਜਹਾਜ਼ ਦੀ ਖਿੜਕੀ ਦੇ ਸ਼ੀਸ਼ੇ 'ਚ ਤਰੇੜ ਆਉਣ ਕਾਰਨ ਉਡਾਣ ਦਾ ਰਸਤਾ ਬਦਲ ਕੇ ਉਸ ਨੂੰ ਬ੍ਰਿਟੇਨ ਭੇਜਿਆ ਗਿਆ। ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੇਂਟਾਗਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਪੇਂਟਾਗਨ ਦੇ ਬੁਲਾਰੇ ਸੀਨ ਪਾਰਨੇਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਦੱਸਿਆ ਕਿ ਜਹਾਜ਼ 'ਮਿਆਰੀ ਪ੍ਰਕਿਰਿਆਵਾਂ ਦੇ ਆਧਾਰ' 'ਤੇ ਉਤਰਿਆ। ਹੇਗਸੇਥ ਤੋਂ ਰਵਾਨਾ ਹੋਣ ਤੋਂ ਬਾਅਦ 'ਓਪਨ ਸੋਰਸ ਫਲਾਈਟ ਟਰੈਕਰ' ਨੇ ਪਾਇਆ ਕਿ ਉਸ ਦਾ ਸੀ-32 ਜਹਾਜ਼ ਉੱਚਾਈ 'ਤੇ ਨਹੀਂ ਪਹੁੰਚ ਪਾ ਰਿਹਾ ਹੈ ਅਤੇ ਇਕ ਐਮਰਜੈਂਸੀ ਸੰਕੇਤ ਪ੍ਰਸਾਰਿਤ ਕਰ ਰਿਹਾ ਹੈ। 

PunjabKesari

ਪੇਂਟਾਗਨ 'ਚ ਪੱਤਰਕਾਰਾਂ ਲਈ ਨਵੇਂ ਨਿਯਮਾਂ ਨੂੰ ਅਸਵੀਕਾਰ ਕਰਨ ਕਾਰਨ 'ਪੇਂਟਾਗਨ ਪ੍ਰੈੱਸ ਕੋਰ' ਦਾ ਕੋਈ ਵੀ ਮੈਂਬਰ ਹੇਗਸੇਥ ਨਾਲ ਯਾਤਰਾ ਨਹੀਂ ਕ ਰਰਿਹਾ ਸੀ। ਫਰਵਰੀ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਸੀਨੇਟ ਦੀ ਵਿਦੇਸ਼ ਸੰਬੰਧ ਕਮੇਟੀ ਦੇ ਚੇਅਰਮੈਨ ਸੀਨੇਟਰ ਜਿਮ ਰਿਸ਼ ਨੂੰ ਲਿਜਾ ਰਹੇ ਹਵਾ ਫ਼ੌਜ ਦੇ ਸੀ-32 ਜਹਾਜ਼ ਨੂੰ ਵੀ ਕਾਕਪਿਟ ਦੀ ਖਿੜਕੀ ਦੇ ਸ਼ੀਸ਼ੇ 'ਚ ਸਮੱਸਿਆ ਕਾਰਨ ਇਸੇ ਤਰ੍ਹਾਂ ਵਾਸ਼ਿੰਗਟਨ ਪਰਤਣਾ ਪਿਆ ਸੀ। ਇਹ ਘਟਨਾ ਵਾਸ਼ਿੰਗਟਨ ਦੇ ਬਾਹਰ 'ਜੁਆਇੰਟ ਬੇਸ ਐਂਡ੍ਰਯੂਜ' ਤੋਂ ਉਡਾਣ ਭਰਨ ਤੋਂ ਬਾਅਦ ਲਗਭਗ 90 ਮਿੰਟਾਂ ਬਾਅਦ ਹੋਈ। ਸੀ-32 ਬੋਇੰਗ 757-200 ਵਪਾਰਕ ਜਹਾਜ਼ ਦਾ ਵਿਸ਼ੇਸ਼ ਰੂਪ ਨਾਲ ਨਿਰਮਿਤ ਸੰਸਕਰਣ ਹੈ, ਜੋ ਉੱਪ ਰਾਸ਼ਟਰਪਤੀ, ਪਹਿਲੀ ਮਹਿਲਾ ਅਤੇ ਕੈਬਨਿਟ ਅਤੇ ਸੰਸਦ ਮੈਂਬਰਾਂ ਸਣੇ ਅਮਰੀਕੀ ਨੇਤਾਵਾਂ ਵਲੋਂ ਇਸਤੇਮਾਲ ਕੀਤਾ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News